
ਕੋਰੋਨਾ ਹੋਇਆ ਹੋਰ ਗੰਭੀਰ, 97,570 ਨਵੇਂ ਮਾਮਲੇ
ਬੀਤੇ ਤਿੰਨ ਦਿਨਾਂ ਤੋਂ ਰੋਜ਼ਾਨਾ 95 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆ ਰਹੇ ਹਨ
ਨਵੀਂ ਦਿੱਲੀ, 12 ਸਤੰਬਰ : ਦੇਸ਼ ਵਿਚ ਕੋਵਿਡ-19 ਦੇ 97,570 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸਨਿਚਰਵਾਰ ਨੂੰ ਪੀੜਤਾਂ ਦੀ ਗਿਣਤੀ 46 ਲੱਖ ਤੋਂ ਪਾਰ ਹੋ ਗਈ। ਜਦਕਿ 36,24,196 ਲੋਕ ਇਸ ਮਹਾਂਮਾਰੀ ਤੋਂ ਠੀਕ ਹੋ ਚੁਕੇ ਹਨ ਅਤੇ ਠੀਕ ਹੋਣ ਦੀ ਦਰ 77.77 ਫ਼ੀ ਸਦੀ ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਕੁੱਲ ਮਰੀਜ਼ਾਂ ਦੀ ਗਿਣਤੀ 46,59,984 ਹੋ ਗਈ ਹੈ। ਬੀਤੇ 24 ਘੰਟਿਆਂ ਵਿਚ 1,201 ਵਧੇਰੇ ਪੀੜਤ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 77,472 ਹੋ ਗਈ ਹੈ ਅਤੇ ਮੌਤ ਦਰ ਹੇਠਾਂ 1.66 ਫ਼ੀ ਸਦੀ ਹੋ ਗਈ ਹੈ। ਇਸ ਸਮੇਂ ਦੇਸ਼ ਵਿਚ 9,58,316 ਪੀੜਤ ਮਰੀਜ਼ਾਂ ਦਾ ਇਲਾਜ
ਚੱਲ ਰਿਹਾ ਹੈ, ਜੋ ਕੁੱਲ ਸੰਖਿਆ ਦਾ 20.56 ਫ਼ੀ ਸਦੀ ਹੈ। ਬੀਤੇ 24 ਘੰਟਿਆਂ ਵਿਚ, ਦੇਸ਼ ਵਿਚ 1,201 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 442 ਮਹਾਰਾਸ਼ਟਰ ਵਿਚ ਸਭ ਤੋਂ ਵਧ ਸਨ। ਕਰਨਾਟਕ ਵਿਚ 130, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ 77-77, ਉਤਰ ਪ੍ਰਦੇਸ਼ ਵਿਚ 76, ਪੰਜਾਬ ਵਿਚ 63, ਪਛਮੀ ਬੰਗਾਲ ਵਿਚ 57, ਮੱਧ ਪ੍ਰਦੇਸ਼ ਵਿਚ 30, ਛੱਤੀਸਗੜ ਵਿਚ 26, ਹਰਿਆਣਾ ਵਿਚ 25, ਦਿੱਲੀ ਵਿਚ 21, ਅਸਾਮ ਅਤੇ ਗੁਜਰਾਤ ਵਿਚ 16- ਝਾਰਖੰਡ ਅਤੇ ਰਾਜਸਥਾਨ ਵਿਚ 16, 15–15, ਜਦਕਿ ਕੇਰਲ ਅਤੇ ਓਡੀਸ਼ਾ ਵਿਚ 14-1image5 ਲੋਕਾਂ ਦੀ ਮੌਤ ਹੋ ਗਈ। (ਏਜੰਸੀ)
ਨਵੀਂ ਦਿੱਲੀ ਵਿਖੇ ਸਿਹਤ ਕਰਮਚਾਰੀ ਇਕ ਔਰਤ ਦਾ ਤਾਪਮਾਨ ਚੈੱਕ ਕਰਦੇ ਹੋਏ। (ਪੀ.ਟੀ.ਆਈ)