
ਰੀਆ ਚੱਕਰਵਰਤੀ ਨੇ ਭੇਤ ਖੋਲ੍ਹਿਆ, ਫ਼ਿਲਮੀ ਸਿਤਾਰੇ, ਪਾਰਟੀਆਂ 'ਚ ਆਮ ਨਸ਼ੇ ਲੈਂਦੇ ਨੇ
ਕਰਨ ਜੌਹਰ ਸਣੇ ਕਈ ਸਿਤਾਰਿਆਂ ਦੀ ਕੀਤੀ ਜਾ ਸਕਦੀ ਹੈ ਪੁਛ ਪੜਤਾਲ
ਮੁੰਬਈ, 12 ਸਤੰਬਰ : ਡਰੱਗਜ਼ ਕੇਸ 'ਚ ਜੇਲ ਦੀ ਹਵਾ ਖਾ ਰਹੀ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ.) ਸਾਹਮਣੇ ਹੈਰਾਨ ਕਰਨ ਵਾਲੇ ਪ੍ਰਗਟਾਵੇ ਕੀਤੇ ਹਨ। ਰੀਆ ਦੇ ਜੇਲ ਜਾਣ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਐਨ. ਸੀ. ਬੀ. ਨੇ 25 ਬਾਲੀਵੁੱਡ ਹਸਤੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਤੋਂ ਡਰੱਗਜ਼ ਕੇਸ 'ਚ ਪੁਛਗਿਛ ਹੋ ਰਹੀ ਹੈ। ਹੁਣ ਇਨ੍ਹਾਂ ਹਸਤੀਆਂ ਦੇ ਨਾਂ ਵੀ ਸਾਹਮਣੇ ਆਉਣ ਲੱਗੇ ਹਨ। ਸੱਭ ਤੋਂ ਵੱਡਾ ਨਾਂ ਸਾਰਾ ਅਲੀ ਖ਼ਾਨ ਦਾ ਹੈ। ਇਨ੍ਹਾਂ ਤੋਂ ਇਲਾਵਾ ਰਕੁਲ ਪ੍ਰੀਤ ਸਿੰਘ, ਡਿਜ਼ਾਈਨਰ ਸੀਮੋਨ ਖੰਭਾਟਾ, ਸੁਸ਼ਾਂਤ ਸਿੰਘ ਰਾਜਪੂਤ ਦੀ ਦੋਸਤ ਤੇ ਰੇਨਡਰਾਪ ਮੀਡੀਆ ਦੀ ਫ਼ਾਊਂਡਰ ਤੇ ਡਾਇਰੈਕਟਰ ਰੋਹਿਣੀ ਅਈਅਰ, ਸੁਸ਼ਾਂਤ ਦੇ
image