
ਬੀਐਸਐਫ਼ ਨੂੰ ਮਿਲੀ ਵੱਡੀ ਸਫ਼ਲਤਾ, ਭਾਰੀ ਮਾਤਰਾ 'ਚ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ
ਫ਼ਿਰੋਜ਼ਪੁਰ, 12 ਸਤੰਬਰ (ਸੁਭਾਸ਼ ਕੱਕੜ) : ਫ਼ਿਰੋਜ਼ਪੁਰ ਭਾਰਤ ਪਾਕਿਸਤਾਨ ਬਾਰਡਰ 'ਤੇ ਬੀਐਸਐਫ਼ ਨੇ ਪਾਕਿਸਤਾਨ ਵਲੋਂ ਭੇਜਿਆ ਗਿਆ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ, ਖ਼ਬਰ ਲਿਖੇ ਜਾਣ ਤਕ ਅਜੇ ਵੀ ਬੀਐਸਐਫ਼ ਜਵਾਨਾਂ ਦੀ ਸਰਚ ਮੁਹਿੰਮ ਜਾਰੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ਼ ਦੀ 124 ਬਟਾਲੀਅਨ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਰਚ ਮੁਹਿੰਮ ਚਲਾਉਂਦੇ ਹੋਏ ਬੀਪੀਓ ਨਿਊ ਗਜ਼ਨੀਵਾਲਾ ਏਰੀਏ ਵਿਚੋਂ ਕੌਮਾਂਤਰੀ ਸਰਹੱਦ 'ਚੋਂ ਕਟੀਲੀ ਤਾਰ ਦੇ ਪਾਰ 3 ਏਕੇ 47 ਰਾਈਫ਼ਲਾਂ, 6 ਮੈਗਨੀਜ਼, 91 ਕਾਰਤੂਸ 2 ਐਮ, 16 ਰਾਈਫ਼ਲ, 4 ਮੈਗਨੀਜ਼, 57 ਕਾਰਤੂਸ ਅਤੇ ਪਿਸਤੌਲ 9 ਐਮਐਮ 4 ਮੈਗਜੀਨ ਅਤੇ 20 ਕਾਰਤੂਸ ਬਰਾਮਦ ਕੀਤੇ ਹਨ। ਬੀਐਸਐਫ਼ ਵਲੋਂ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵਲੋਂ ਆਈਏਆਈ ਜਾਂ ਕਿਹੜੇ ਪਾਕਿਸਤਾਨੀ ਤਸਕਰਾਂ ਵਲੋਂ ਇਹ ਹਥਿਆਰ ਭੇਜੇ ਗਏ ਹਨ ਅਤੇ ਭਾਰਤ ਵਿਚ ਕਿਹੜੇ ਤਸਕਰਾਂ ਵਲੋਂ ਇਨ੍ਹਾਂ ਹਥਿਆਰਾਂ ਦੀ ਡਿਲਿਵਰੀ ਕੀਤੀ ਜਾ ਰਹੀ ਹੈ ਅਤੇ ਅੱਗੇ ਇਹ ਹਥਿਆਰ ਕਿਥੇ ਪਹੁੰਚਾਏ ਜਾਣੇ ਹਨ। ਸੰਪਰਕ ਕਰਨ 'ਤੇ ਇਸ ਬਰਾਮਦਗੀ ਨੂੰ ਲੈ ਕੇ ਹੁਣ ਤਕ ਕੋਈ ਵੀ ਅਧਿਕਾਰੀ ਸਰਕਾਰੀ ਤੌਰ 'ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ।
ਫੋਟੋ ਫਾਈਲ: 12 ਐੱਫਜੈੱਡਆਰ 04image