
ਸੈਣੀ ਦੀ ਗ੍ਰਿਫ਼ਤਾਰੀ ਤੇ ਅਤਿਵਾਦੀ ਐਲਾਨਣ ਦੀ ਮੰਗ ਨੂੰ ਲੈ ਕੇ ਖਾਲੜਾ ਮਿਸ਼ਨ ਨੇ ਦਿਤਾ ਧਰਨਾ
ਬਾਦਲ ਕੰਪਨੀ ਨੇ ਕੇ.ਪੀ.ਐਸ. ਗਿੱਲ ਦੇ ਕਹਿਣ 'ਤੇ ਸੈਣੀ ਨੂੰ ਡੀ.ਜੀ.ਪੀ. ਲਾਇਆ : ਖਾਲੜਾ ਮਿਸ਼ਨ
to
ਅੰਮ੍ਰਿਤਸਰ, 12 ਸਤੰਬਰ (ਪਰਮਿੰਦਰਜੀਤ, ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ਵਿਖੇ ਭੰਡਾਰੀ ਪੁਲ ਤੇ ਧਰਨਾ ਦਿਤਾ ਅਤੇ ਮੰਗ ਕੀਤੀ ਕਿ ਸੁਮੇਧ ਸੈਣੀ ਨੂੰ ਤੁਰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਰਕਾਰ ਨਿਰਦੋਸ਼ਾਂ ਦੇ ਕਾਤਲ ਨੂੰ ਅਤਿਵਾਦੀ ਐਲਾਨੇ।
ਧਰਨੇ ਦੌਰਾਨ ਬੋਲਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਝੂਠੇ ਮੁਕਾਬਲੇ ਕਾਂਗਰਸੀਆਂ, ਬਾਦਲਕਿਆਂ ਅਤੇ ਭਾਜਪਾਈਆਂ ਨੇ ਰਲ ਕੇ ਕਰਵਾਏ। ਉਨ੍ਹਾਂ ਕਿਹਾ ਕਿ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਪਿਛਲੇ 25 ਸਾਲਾਂ ਤੋਂ ਜ਼ੁਲਮ ਵਿਰੁਧ ਸੰਘਰਸ਼ ਜਾਰੀ ਰਖਿਆ ਹੈ। ਬੁਲਾਰਿਆ ਨੇ ਕਿਹਾ ਕਿ ਬਾਦਲ ਕੰਪਨੀ ਨੇ ਦੁਸ਼ਟ ਕੇ.ਪੀ.ਐਸ. ਗਿੱਲ ਦੇ ਕਹਿਣ ਤੇ ਸੁਮੇਧ ਸੈਣੀ ਨੂੰ ਪੰਜਾਬ ਦਾ ਡੀ.ਜੀ.ਪੀ. ਲਾਇਆ ਅਤੇ ਗਿੱਲ ਨੇ ਚੰਡੀਗੜ੍ਹ ਆ ਕੇ ਵਧਾਈਆਂ ਦਿਤੀਆਂ। ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਗਿੱਲ ਨੇ ਗੁਪਤ ਮਿਟੰਗਾਂ ਕਰ ਕੇ ਜਵਾਨੀ ਝੂਠੇ ਮੁਕਾਬਲਿਆਂ ਵਿਚ ਮਰਵਾਉਂਦਾ ਰਿਹਾ ਅਤੇ ਫਿਰ ਸਰਕਾਰ ਬਣਨ ਤੇ ਗਿੱਲ ਦੇ ਕਹਿਣ ਤੇ ਸੈਣੀ ਨੂੰ ਡੀ.ਜੀ.ਪੀ. ਲਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਬਾਦਲ, ਕੈਪਟਨ, ਸੈਣੀ, ਕਾਂਗਰਸੀਆਂ ਅਤੇ ਭਾਜਪਾਈਆਂ ਦੇ ਨਾਰਕੋ ਟੈਸਟ ਹੋਣੇ ਚਾਹੀਦੇ ਹਨ, ਤਾਂ ਜੋ ਲੁੱਟ-ਖਸੁੱਟ ਦਾ ਸੱਚ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਯੂ.ਏ.ਪੀ.ਏ. ਕਾਨੂੰਨ ਤਹਿਤ ਸਰਕਾਰ ਨਿਰਦੋਸ਼ਾਂ ਦੇ ਕਾਤਲ ਸੈਣੀ ਨੂੰ ਅਤਿਵਾਦੀ ਐਲਾਨੇ।
ਧਰਨੇ ਨੂੰ ਸੰਬੋਧਨ ਕਰਦਿਆਂ ਹਰਦਿਆਲ ਸਿੰਘ ਘਰਿਆਲਾ ਨੇ ਕਿਹਾ ਕਿ ਪਹਿਲਾ ਕਾਂਗਰਸ ਬਾਦਲ ਰਲੇ ਸਨ ਹੁਣ ਤੀਜੀ ਆਮ ਆਦਮੀ ਪਾਰਟੀ ਨਾਲ ਰਲ ਗਈ ਹੈ। ਤਿੰਨੇ ਝੂਠੇ ਪੁਲਿਸ ਮੁਕਾਬਲਿਆਂ ਤੇ ਪਰਦਾਪੋਸ਼ੀ ਕਰ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਵਲੋਂ ਉਠਾਏ 25 ਹਜ਼ਾਰ ਲਾਵਾਰਸ ਲਾਸ਼ਾਂ ਮਾਮਲੇ ਦੀ ਪੜਤਾਲ ਕਰਾਉਣ ਦੀ ਬਜਾਏ ਗਿੱਲ ਦੇ ਕਹਿਣ ਤੇ ਸੁਮੇਧ ਸੈਣੀ ਨੂੰ ਪੰਜਾਬ ਦਾ ਡੀ.ਜੀ.ਪੀ. ਲਗਾ ਦਿਤਾ ਅਤੇ ਆਲਮ ਵਰਗੇ ਬਾਦਲ ਦਲ ਦੇ ਮੀਤ ਪ੍ਰਧਾਨ ਬਣ ਗਏ। ਧਰਨੇ ਵਿਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਮਨੁੱਖੀ ਅਧਿਕਾਰ ਦਾ ਘਾਣ ਬਾਦਲ ਨੇ ਦਿੱਲੀ ਨਾਲ ਰਲ ਕੇ ਹੋਇਆ ਹੈ ਅਤੇ ਸਿੱਖੀ ਨਾਲ ਗ਼ੈਰ ਕਾਨੂੰਨੀ ਅਤੇ ਗ਼ੈਰ ਸੰਵਿਧਾਨਕ ਸਲੂਕ ਕੀਤਾ ਗਿਆ ਹੈ। ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਸੁਮੇਧ ਸੈਣੀ ਦੀ ਫੌਰੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਅਤੇ ਕਿਹਾ ਕਿ ਪੰਜਾਬ ਵਿਚ ਕਤਲੋਗਾਰਤ ਦੀ ਪੜਤਾਲ ਹੋਵੇ। ਸਮਾਗਮ ਵਿਚ ਦਲਬੀਰ ਸਿੰਘ ਭੀਲੋਵਾਲ, ਸਤਵੰਤ ਸਿੰਘ ਮਾਣਕ, ਸਤਵਿੰਦਰ ਸਿੰਘ ਪਲਾਸੌਰ, ਗੁਰਜੀਤ ਸਿੰਘ ਤਰਸਿੱਕਾ, ਸਿਮਰਜੀਤ ਸਿੰਘ ਤਰਸਿੱਕਾ, ਪ੍ਰਵੀਨ ਕੁਮਾਰ, ਬਲਕਾਰ ਸਿੰਘ ਆਦਿ ਹਾਜ਼ਰ ਸਨ।
ਨੰ. 2
ਕੈਪਸ਼ਨ—ਏ ਐਸ ਆਰ ਬਹੋੜੂ— 1image2— 2
ਬੀਬੀ ਪਰਮਜੀਤ ਕੌਰ ਖਾਲੜਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ ਤੇ ਹੋਰ ਧਰਨੇ ਦੌਰਾਨ ਬੈਠੇ ਦਿਖਾਈ ਦਿੰਦੇ ਹੋਏ।