
ਨੀਂਹ ਰੱਖਣ ਉਪਰੰਤ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਦੇ ਵੰਡੇ ਚੈੱਕ
ਨਵਾਂਸ਼ਹਿਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Amarinder Singh) ਨੇ ਅੱਜ ਨਵਾਂਸ਼ਹਿਰ ਨੂੰ ਵੱਡਾ ਤੋਹਫਾ ਦਿੱਤਾ ਹੈ। ਦਰਅਸਲ, ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੱਲੋਵਾਲ ਸੌਂਖੜੀ ਵਿਖੇ ਪੀਏਯੂ ਖੇਤੀਬਾੜੀ ਕਾਲਜ ਦਾ (PAU College of Agriculture) ਨੀਂਹ ਪੱਥਰ ਰੱਖਿਆ।
[Live] Laying the foundation stone of PAU College of Agriculture at Ballowal Sanukhri in Shaheed Bhagat Singh Nagar. https://t.co/DvDoQn6yJx
— Capt.Amarinder Singh (@capt_amarinder) September 13, 2021
ਇਸ ਦੌਰਾਨ ਉਨ੍ਹਾਂ 25 ਮਜ਼ਦੂਰਾਂ ਅਤੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੀ ਵੰਡੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵਿਕਾਸ ਹੁੰਦਾ ਹੈ ਤਾਂ ਖੁਸ਼ੀ ਹੁੰਦੀ ਹੈ।
ਹੋਰ ਵੀ ਪੜ੍ਹੋ: ਦਿੱਲੀ ਦੀ ਸਬਜ਼ੀ ਮੰਡੀ 'ਚ ਚਾਰ ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ
PAU College of Agriculture
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ (Amarinder Singh) ਨੇ ਨਵਾਂਸ਼ਹਿਰ ’ਚ ਖੇਤੀਬਾੜੀ ਰਿਸਰਚ ਸੈਂਟਰ ਬਣਾਉਣ ਦਾ ਵੀ ਐਲਾਨ ਕੀਤਾ। ਇਸ ਦੇ ਇਲਾਵਾ ਨਵਾਂਸ਼ਹਿਰ ਦੀਆਂ ਸੜਕਾਂ ਲਈ 80 ਕਰੋੜ ਦੇਣ ਜਾ ਵੀ ਐਲਾਨ ਕੀਤਾ।
PAU College of Agriculture
ਹੋਰ ਵੀ ਪੜ੍ਹੋ: ਢਾਈ ਸਾਲਾਂ ਬਾਅਦ ਦੁਬਾਰਾ ਭਰੇਗੀ ਉਡਾਣ ਜੈੱਟ ਏਅਰਵੇਜ਼, ਘਾਟੇ ਦੇ ਚਲਦੇ ਬੰਦ ਹੋ ਗਈ ਸੀ ਏਅਰਲਾਈਨ |