
ਕਈਆਂ ਦੇ ਮਲਬੇ ਵਿਚ ਦੱਬੇ ਹੋਣ ਦਾ ਖਦਸ਼ਾ
ਨਵੀਂ ਦਿੱਲੀ: ਸੋਮਵਾਰ ਨੂੰ ਦਿੱਲੀ ਦੀ ਸਬਜ਼ੀ ਮੰਡੀ ਇਲਾਕੇ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਢਹਿ ( A four-storey building collapsed in Delhi's Sabzi Mandi) ਗਈ। ਇੱਕ ਵਿਅਕਤੀ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਹੈ। ਫਿਲਹਾਲ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।
ਹੋਰ ਵੀ ਪੜ੍ਹੋ: ਢਾਈ ਸਾਲਾਂ ਬਾਅਦ ਦੁਬਾਰਾ ਭਰੇਗੀ ਉਡਾਣ ਜੈੱਟ ਏਅਰਵੇਜ਼, ਘਾਟੇ ਦੇ ਚਲਦੇ ਬੰਦ ਹੋ ਗਈ ਸੀ ਏਅਰਲਾਈਨ |
A four-storey building collapsed in the Sabzi Mandi area. One person has been rescued and taken to the hospital. More details awaited: Delhi Police
— ANI (@ANI) September 13, 2021
ਚਸ਼ਮਦੀਦਾਂ ਅਨੁਸਾਰ ਬਹੁਤ ਸਾਰੇ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਕਈ ਵਾਹਨ ਵੀ ਮਲਬੇ ਹੇਠ ਦਬੇ ਹੋਏ ਹਨ। ਇਮਾਰਤ ਡਿੱਗਣ ਤੋਂ ਬਾਅਦ ਇਲਾਕੇ ਵਿੱਚ ਹਫੜਾ -ਦਫੜੀ ਮਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਬੱਚੇ ਮਲਬੇ ਵਿੱਚ ( A four-storey building collapsed in Delhi's Sabzi Mandi) ਫਸੇ ਹੋਏ ਹਨ।
A four-storey building collapsed in the Sabzi Mandi area. One person has been rescued and taken to the hospital. More details awaited: Delhi Police
— ANI (@ANI) September 13, 2021
ਹੋਰ ਵੀ ਪੜ੍ਹੋ: ਗੋਲਗੱਪੇ ਦੀ ਰੇਹੜੀ ਲਾਉਣ ਵਾਲੇ ਦੇ ਘਰ ਧੀ ਨੇ ਲਿਆ ਜਨਮ, ਖੁਸ਼ੀ 'ਚ ਲੋਕਾਂ ਨੂੰ ਮੁਫ਼ਤ ਖੁਆਏ ਗੋਲਗੱਪੇ |
ਇਮਾਰਤ ਡਿੱਗਣ ਦੀ ਘਟਨਾ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਹੈ, “ਸਬਜ਼ੀ ਮੰਡੀ ਖੇਤਰ ਵਿੱਚ ਇਮਾਰਤ ਢਹਿਣ ਦਾ ਹਾਦਸਾ ਬਹੁਤ ਦੁਖਦਾਈ ਹੈ। ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟਿਆ ਹੋਇਆ ਹੈ, ਜ਼ਿਲਾ ਪ੍ਰਸ਼ਾਸਨ ਦੇ ਜ਼ਰੀਏ ਮੈਂ ਖੁਦ ਸਥਿਤੀ ਦੀ ਨਿਗਰਾਨੀ ਕਰ ਰਿਹਾ ਹਾਂ।
सब्जी मंडी इलाके में इमारत गिरने का हादसा बेहद दुखद। प्रशासन राहत और बचाव कार्य में जुटा है, ज़िला प्रशासन के माध्यम से मैं खुद हालात पर नज़र बनाए हूं। https://t.co/WpTo6MBvxB
— Arvind Kejriwal (@ArvindKejriwal) September 13, 2021
ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਕਰੀਬ 11:50 ਵਜੇ ਸਬਜ਼ੀ ਮੰਡੀ ਤੋਂ ਇੱਕ ਫ਼ੋਨ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਇੱਥੇ ਇੱਕ ਇਮਾਰਤ ਢਹਿ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਟੈਂਡਰ ਦੀਆਂ ਪੰਜ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਇਹ ਇਮਾਰਤ ਦਿੱਲੀ ਦੇ ਰੌਬਿਨ ਸਿਨੇਮਾ ਦੇ ਸਾਹਮਣੇ, ਮਲਕਾ ਗੰਜ ਦੇ ਨੇੜੇ ਸਥਿਤ ਸੀ।
ਹੋਰ ਵੀ ਪੜ੍ਹੋ: ਦਿੱਲੀ ਦੀ ਸਬਜ਼ੀ ਮੰਡੀ 'ਚ ਚਾਰ ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ