ਢਾਈ ਸਾਲਾਂ ਬਾਅਦ ਦੁਬਾਰਾ ਭਰੇਗੀ ਉਡਾਣ ਜੈੱਟ ਏਅਰਵੇਜ਼, ਘਾਟੇ ਦੇ ਚਲਦੇ ਬੰਦ ਹੋ ਗਈ ਸੀ ਏਅਰਲਾਈਨ
Published : Sep 13, 2021, 12:41 pm IST
Updated : Sep 13, 2021, 12:41 pm IST
SHARE ARTICLE
Jet Airways
Jet Airways

ਸਾਲ 2022 ਦੀ ਪਹਿਲੀ ਤਿਮਾਹੀ ਵਿੱਚ, ਜੈੱਟ ਏਅਰਵੇਜ਼ ਦੁਬਾਰਾ ਘਰੇਲੂ ਮੰਜ਼ਿਲ ਲਈ ਭਰ ਸਕਦੀ ਉਡਾਣ

 

 ਨਵੀਂ ਦਿੱਲੀ: ਕਰਜ਼ੇ ਦੇ ਸੰਕਟ ਦੇ ਕਾਰਨ, ਅਸਮਾਨ ਤੋਂ ਜ਼ਮੀਨ 'ਤੇ ਆਸ ਚੁੱਕੀ ਜੈੱਟ ਏਅਰਵੇਜ਼ ( Jet Airways)  ਇੱਕ ਵਾਰ ਫਿਰ ਉਡਾਣ ਭਰਨ ਲਈ ਤਿਆਰ ਹੈ। ਸਾਲ 2022 ਦੀ ਪਹਿਲੀ ਤਿਮਾਹੀ ਵਿੱਚ, ਜੈੱਟ ਏਅਰਵੇਜ਼ ( Jet Airways) ਦੁਬਾਰਾ ਘਰੇਲੂ ਮੰਜ਼ਿਲ ਲਈ ਉਡਾਣ ਭਰ ਸਕਦੀ ਹੈ। ਜੈੱਟ ਏਅਰ ਦੇ ਨਵੇਂ ਪ੍ਰਬੰਧਨ ਜਲਾਨ ਕਾਰਲੌਕ ਕੰਸੋਰਟੀਅਮ ਨੇ ਇਹ ਉਮੀਦ ਪ੍ਰਗਟ ਕੀਤੀ ਹੈ।

Jet AirwaysJet Jet Airways

 

ਜੈੱਟ ਏਅਰਵੇਜ਼ ( Jet Airways)  ਵੱਲੋਂ ਸੋਮਵਾਰ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਏਅਰ ਆਪਰੇਟਰ ਸਰਟੀਫਿਕੇਟ (ਏਓਸੀ) ਨਾਲ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਪ੍ਰਕਿਰਿਆ ਵਿੱਚ ਜੈੱਟ ਏਅਰ ਨੂੰ ਮੁੜ ਪ੍ਰਮਾਣਿਤ ਕੀਤਾ ਜਾਣਾ ਹੈ।

 

ਹੋਰ ਵੀ ਪੜ੍ਹੋ: ਦਰਦਨਾਕ ਹਾਦਸਾ: ਟਰੱਕ ਨਾਲ ਟਕਰਾਈ ਤੇਜ਼ ਰਫਤਾਰ ਜੀਪ, ਅੱਠ ਲੋਕਾਂ ਦੀ ਹੋਈ ਮੌਕੇ 'ਤੇ ਮੌਤ

Jet Airways employee commits suicide in mumbai?Jet Jet Airways

ਕਨਸੋਰਟੀਅਮ ਇਸ ਦੇ ਲਈ ਭਾਰਤ ਦੇ ਸੰਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਇਸ ਪ੍ਰਕਿਰਿਆ ਵਿੱਚ ਹਵਾਈ ਅੱਡਿਆਂ 'ਤੇ ਸਲਾਟ ਅਲਾਟਮੈਂਟ, ਲੋੜੀਂਦਾ ਏਅਰਪੋਰਟ ਇੰਫਰਾ ਅਤੇ ਨਾਈਟ ਪਾਰਕਿੰਗ ਆਦਿ ਦੇ ਮਾਮਲੇ ਸ਼ਾਮਲ ਹਨ।

 

ਹੋਰ ਵੀ ਪੜ੍ਹੋ: ਵਿਦੇਸ਼ੋਂ ਪਰਤੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Jet Airways to resume domestic operations in Q1 of 2022Jet Jet Airways

 

ਸ਼ੁਰੂ ਵਿੱਚ, ਜੈੱਟ ਏਅਰਵੇਜ਼ ( Jet Airways)  ਦੀ ਯੋਜਨਾ 2022 ਦੀ ਪਹਿਲੀ ਤਿਮਾਹੀ ਵਿੱਚ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਹੈ। ਜੈੱਟ ਦੀ ਘਰੇਲੂ ਉਡਾਣ ਤੋਂ ਬਾਅਦ, ਸਾਲ 2022 ਦੀ ਤੀਜੀ ਜਾਂ ਚੌਥੀ ਤਿਮਾਹੀ ਵਿੱਚ ਅੰਤਰਰਾਸ਼ਟਰੀ ਉਡਾਣ ਸ਼ੁਰੂ ਕੀਤੀ ਜਾ ਸਕਦੀ ਹੈ। ਜਾਲਾਨ ਨੇ ਕਿਹਾ, “ਅਸੀਂ ਅਗਲੇ ਤਿੰਨ ਸਾਲਾਂ ਵਿੱਚ 50 ਜਹਾਜ਼ਾਂ ਨਾਲ ਜੈੱਟ ਏਅਰਵੇਜ਼ ਦੇ ਸੰਚਾਲਨ ਨੂੰ ਚਲਾਉਣ ਦੀ ਯੋਜਨਾ ਬਣਾ ਰਹੇ ਹਾਂ।

  ਹੋਰ ਵੀ ਪੜ੍ਹੋ: ਗੋਲਗੱਪੇ ਦੀ ਰੇਹੜੀ ਲਾਉਣ ਵਾਲੇ ਦੇ ਘਰ ਧੀ ਨੇ ਲਿਆ ਜਨਮ, ਖੁਸ਼ੀ 'ਚ ਲੋਕਾਂ ਨੂੰ ਮੁਫ਼ਤ ਖੁਆਏ ਗੋਲਗੱਪੇ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement