
ਗੈਂਗਸਟਰ ਜੱਗੂ ਭਗਵਾਨਪੁਰੀਆ ਰਿਮਾਂਡ ਖ਼ਤਮ ਹੋਣ 'ਤੇ ਅਦਾਲਤ 'ਚ ਪੇਸ਼
ਅਦਾਲਤ ਨੇ ਇਕ ਦਿਨ ਦੇ ਟਰਾਂਜ਼ਿਟ ਰਿਮਾਂਡ 'ਤੇ ਭੇਜਿਆ
ਜਲੰਧਰ, 12 ਸਤੰਬਰ (ਵਰਿੰਦਰ ਸ਼ਰਮਾ, ਸਮਰਦੀਪ ਸਿੰਘ) : ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਭੋਗਪੁਰ ਪੁਲਿਸ ਅਤੇ ਚੰਡੀਗੜ੍ਹ ਕ੍ਰਾਈਮ ਟੀਮ ਉਸ ਨੂੰ ਜਲੰਧਰ ਦੀ ਅਦਾਲਤ 'ਚ ਪੇਸ਼ ਕਰਨ ਲਈ ਲੈ ਕੇ ਆਈ | ਅਦਾਲਤ ਨੇ ਜੱਗੂ ਦਾ ਇਕ ਦਿਨ ਦਾ ਹੋਰ ਪੁਲਿਸ ਰਿਮਾਂਡ ਦੇ ਦਿਤਾ ਹੈ | 9 ਦਿਨਾਂ ਦੇ ਰਿਮਾਂਡ ਦੌਰਾਨ ਪੁਲਿਸ ਨੇ ਜੱਗੂ ਤੋਂ ਕਾਫ਼ੀ ਪੁਛਗਿਛ ਕੀਤੀ ਪਰ ਪੁਲਿਸ ਨੇ ਅਦਾਲਤ 'ਚ ਇਸ ਸਬੰਧ 'ਚ ਕੁਝ ਨਹੀਂ ਦਸਿਆ | ਭੋਗਪੁਰ ਦੀ ਪੁਲਿਸ ਟੀਮ ਅਤੇ ਚੰਡੀਗੜ੍ਹ ਦੀ ਕਰਾਈਮ ਟੀਮ ਨੇ ਚੁੱਪ ਧਾਰੀ ਰੱਖੀ |
ਇਸ ਤੋਂ ਪਹਿਲਾਂ ਜੱਗੂ ਨੂੰ ਜਦੋਂ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਤਾਂ ਸੁਰੱਖਿਆ ਵਧਾ ਦਿਤੀ ਗਈ ਸੀ | ਗੈਂਗਸਟਰ ਜੱਗੂ ਨੂੰ ਬੁਲਟ ਪਰੂਫ਼ ਗੱਡੀ 'ਚ ਲਿਆਂਦਾ ਗਿਆ ਅਤੇ ਅਦਾਲਤ 'ਚ ਪੇਸ਼ ਕਰ ਕੇ ਉਸੇ ਗੱਡੀ 'ਚ ਵਾਪਸ ਲਿਜਾਇਆ ਗਿਆ | ਐਡਵੋਕੇਟ ਬੀ.ਐਸ. ਕਾਹਲੋਂ ਨੇ ਦਸਿਆ ਕਿ ਮੋਹਾਲੀ ਪੁਲਿਸ ਨੇ ਜੱਗੂ ਵਿਰੁਧ 9 ਸਤੰਬਰ ਨੂੰ ਮਾਮਲਾ ਦਰਜ ਕੀਤਾ ਸੀ | ਉਸ ਮਾਮਲੇ ਦੇ ਸਬੰਧ 'ਚ ਭੋਗਪੁਰ ਪੁਲਿਸ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਚੰਡੀਗੜ੍ਹ ਕ੍ਰਾਈਮ ਟੀਮ ਨੂੰ ਜਲੰਧਰ 'ਚ ਪੇਸ਼ ਕਰ ਕੇ ਟਰਾਂਜ਼ਿਟ ਰਿਮਾਂਡ 'ਤੇ ਚੰਡੀਗੜ੍ਹ ਅਦਾਲਤ 'ਚ ਪੇਸ਼ ਕੀਤਾ ਗਿਆ ਹੈ | ਉਥੇ ਚੰਡੀਗੜ੍ਹ ਦੀ ਟੀਮ ਉਸ ਨੂੰ ਅਦਾਲਤ 'ਚ ਰਿਮਾਂਡ 'ਤੇ ਲੈਣ ਦੀ ਕੋਸ਼ਿਸ਼ ਕਰੇਗੀ |
ਫਹੋਟੋ ਾੋ. ਜੳਲ-12-11