ਪੰਜਾਬ, ਚੰਡੀਗੜ੍ਹ 'ਚੋਂ ਹਰ ਮਹੀਨੇ ਚੋਰੀ ਹੁੰਦੇ ਹਨ ਕਰੋੜਾਂ ਦੇ ਮੋਬਾਇਲ,ਪੜ੍ਹੋ ਪੂਰੀ ਖਬਰ

By : GAGANDEEP

Published : Sep 13, 2023, 1:35 pm IST
Updated : Sep 13, 2023, 2:03 pm IST
SHARE ARTICLE
photo
photo

ਸਾਥੀ ਪੋਰਟਲ ਨਾਲ ਲੋਕਾਂ ਦੇ ਮੋਬਾਇਲ ਫੋਨ ਕੀਤੇ ਬਰਾਮਦ

 

ਮੁਹਾਲੀ : ਪੰਜਾਬ ਅਤੇ ਚੰਡੀਗੜ੍ਹ 'ਚ ਹਰ ਮਹੀਨੇ ਕਰੀਬ ਡੇਢ ਕਰੋੜ ਰੁਪਏ ਦੇ ਮੋਬਾਈਲ ਚੋਰੀ ਜਾਂ ਗੁੰਮ ਹੁੰਦੇ ਹਨ।  ਤੁਸੀਂ ਇਹ ਅੰਕੜਾ ਜਾਣ ਕੇ  ਹੈਰਾਨ ਰਹਿ ਗਏ ਹੋਵੋਗੇ ਪਰ ਹਰ ਹਰ ਮਹੀਨੇ ਕਰੋੜਾਂ ਦੇ ਮੋਬਾਇਲ ਚੋਰੀ ਹੁੰਦੇ ਹਨ ਜਦਕਿ ਦੇਸ਼ 'ਚ ਹਰ ਮਹੀਨੇ ਮੋਬਾਈਲ ਚੋਰੀ ਅਤੇ ਗਾਇਬ ਹੋਣ ਦਾ ਅੰਕੜਾ 50 ਕਰੋੜ ਰੁਪਏ ਦੇ ਕਰੀਬ ਹੈ ਪਰ ਦੂਰਸੰਚਾਰ ਵਿਭਾਗ ਦੇ ਸੰਚਾਰ ਸਾਥੀ ਪੋਰਟਲ ਦੀ ਮਦਦ ਨਾਲ ਹੁਣ ਚੋਰੀ ਜਾਂ ਗੁੰਮ ਹੋਏ ਮੋਬਾਈਲਾਂ ਦਾ ਪਤਾ ਲਗਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਸਹੁਰਾ ਪ੍ਰਵਾਰ ਤੋਂ ਦੁਖੀ ਹੋ ਕੇ ਮਹਿਲਾ ਵਕੀਲ ਨੇ ਕੀਤੀ ਖ਼ੁਦਕੁਸ਼ੀ

ਦੱਸ ਦੇਈਏ ਕਿ ਸਾਥੀ ਪੋਰਟਲ 16 ਮਈ ਨੂੰ ਲਾਂਚ ਕੀਤਾ ਗਿਆ ਸੀ। ਇਹ ਚੋਰੀ ਜਾਂ ਗੁੰਮ ਹੋਏ ਸਮਾਰਟ ਫੋਨ ਨੂੰ ਟ੍ਰੈਕ ਅਤੇ ਬਲਾਕ ਕਰਨ ਲਈ ਲਿਆਂਦਾ ਗਿਆ। ਇਸ ਪੋਰਟਲ ਦੀ ਸ਼ੁਰੂਆਤ ਹੋਣ ਤੋਂ ਬਾਅਦ ਲੋਕਾਂ ਨੇ  ਆਪਣੇ ਚੋਰੀ ਹੋਏ ਮੋਬਾਇਲ ਫੋਨਾਂ ਦੀਆਂ ਸ਼ਿਕਾਇਤਾਂ ਦਰਜ ਕਰਵਾ ਕੇ ਆਪਣੇ ਸਿਮ ਬਲਾਕ ਕਰਵਾਏ ਹਨ। ਇਹ ਕੇਂਦਰੀ ਉਪਕਰਨ ਪਛਾਣ ਰਜਿਸਟਰ (ਸੀ. ਈ. ਆਈ. ਆਰ.) ਦਾ ਹਿੱਸਾ ਹੈ। 

ਇਹ ਵੀ ਪੜ੍ਹੋ: ਸੋਨਾ ਖਰੀਦਣ ਵਾਲਿਆਂ ਲਈ ਸੁਨਹਿਰੀ ਮੌਕਾ, 4 ਮਹੀਨਿਆਂ 'ਚ 2,639 ਰੁਪਏ ਸਸਤਾ ਹੋਇਆ ਸੋਨਾ

ਪੰਜਾਬ ਅਤੇ ਚੰਡੀਗੜ੍ਹ ਵਿਚ ਕਰੀਬ 4.5 ਕਰੋੜ ਲੋਕਾਂ ਕੋਲ ਮੋਬਾਇਲ ਹਨ। ਜਦੋਂ ਤੋਂ ਸਾਥੀ ਪੋਰਟਲ ਸ਼ੁਰੂ ਹੋਇਆ ਹੈ, ਪੰਜਾਬ ਦੇ 5341 ਲੋਕਾਂ ਨੇ ਇਸ ਪੋਰਟਲ ਰਾਹੀਂ ਆਪਣੀਆਂ ਮੋਬਾਇਲ ਚੋਰੀ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਤੇ ਆਪਣੇ ਸਿਮ ਬਲਾਕ ਕਰਵਾਏ ਹਨ ਅਤੇ ਚੰਡੀਗੜ੍ਹ ਵਿੱਚ ਅਜਿਹੇ ਲੋਕਾਂ ਦੀ ਗਿਣਤੀ 339 ਹੈ। ਇਸ ਪੋਰਟਲ ਰਾਹੀਂ ਪੰਜਾਬ 'ਚੋਂ 1572 ਚੋਰੀ ਜਾਂ ਗੁੰਮ ਹੋਏ ਮੋਬਾਇਲਾਂ ਨੂੰ ਟ੍ਰੇਸ ਕਰਕੇ 258 ਬਰਾਮਦ ਕੀਤੇ ਗਏ ਹਨ, ਜਦਕਿ ਚੰਡੀਗੜ੍ਹ ਵਿੱਚ 92 ਚੋਰੀ ਜਾਂ ਗੁੰਮ ਹੋਏ ਮੋਬਾਇਲ ਫੋਨ ਟ੍ਰੇਸ ਕੀਤੇ ਗਏ ਹਨ ਅਤੇ 13 ਬਰਾਮਦ ਕੀਤੇ ਗਏ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement