
Fazilka News: ਰੋ ਪਈ, 3 ਬੱਚਿਆਂ ਦੀ ਮਾਂ ਸੀ
Woman suffers heart attack after seeing submerged crops Fazilka: ਫਾਜ਼ਿਲਕਾ ਵਿਚ ਫ਼ਸਲ ਡੁੱਬੀ ਦੇਖ ਕੇ ਇਕ ਮਹਿਲਾ ਨੂੰ ਦਿਲ ਦਾ ਦੌਰਾ ਪਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਤੇਜਾ ਰੂਹੇਲਾ ਪਿੰਡ ਵਿਚ ਹੜ੍ਹ ਦੇ ਪਾਣੀ ਦੀ ਚਪੇਟ ਵਿਚ ਆਈ ਫ਼ਸਲ ਨੂੰ ਵੇਖ ਮਹਿਲਾ ਰੋ ਪਈ ਅਤੇ ਉਸਦੀ ਤਬੀਅਤ ਖ਼ਰਾਬ ਹੋ ਗਈ। ਘਰ ’ਚ ਆ ਕੇ ਮਹਿਲਾ ਨੂੰ ਦਿਲ ਦਾ ਦੌਰਾ ਪੈ ਗਿਆ। ਰਾਤ ਦਾ ਸਮਾਂ ਸੀ ਅਤੇ ਪਰਿਵਾਰ ਦਾ ਦੋਸ਼ ਹੈ ਕਿ ਲਿਜਾਣ ਲਈ ਕਿਸ਼ਤੀ ਉਪਲਬਧ ਨਹੀਂ ਸੀ।
ਸਮੇਂ ’ਤੇ ਹਸਪਤਾਲ ਨਾ ਲਿਜਾਣ ਕਾਰਨ ਮਹਿਲਾ ਦੀ ਮੌਤ ਹੋ ਗਈ। ਤੇਜਾ ਰੂਹੇਲਾ ਪਿੰਡ ਨਿਵਾਸਣ ਬਜ਼ੁਰਗ ਮਹਿਲਾ ਪਾਰੋ ਬਾਈ ਪਤਨੀ ਫੌਜਾ ਸਿੰਘ ਦੇ ਤਿੰਨ ਪੁੱਤਰ ਹਨ। ਉਨ੍ਹਾਂ ਕੋਲ ਕਰੀਬ ਡੇਢ-ਦੋ ਏਕੜ ਜ਼ਮੀਨ ਹੈ, ਜੋ ਸਤਲੁਜ ਦਰਿਆ ਦੇ ਪਾਣੀ ਦੀ ਚਪੇਟ ਵਿਚ ਆ ਗਈ। ਕੱਲ੍ਹ ਸ਼ਾਮ ਮਹਿਲਾ ਆਪਣੇ ਪੁੱਤਰ ਨਾਲ ਖੇਤ ਗਈ ਅਤੇ ਹੜ੍ਹ ਕਾਰਨ ਖ਼ਰਾਬ ਹੋਈ ਫ਼ਸਲ ਦੇਖ ਕੇ ਉਸ ਦੀ ਸਿਹਤ ਵਿਗੜ ਗਈ।
ਘਰ ਲਿਆਂਦੇ ਜਾਣ ’ਤੇ ਮਹਿਲਾ ਨੂੰ ਦਿਲ ਦਾ ਦੌਰਾ ਪੈ ਗਿਆ। ਰਾਤ 10 ਵਜੇ ਦਾ ਸਮਾਂ ਸੀ, ਸਥਾਨਕ ਪਿੰਡ ਤੋਂ ਡਾਕਟਰ ਨੂੰ ਬੁਲਾਇਆ ਗਿਆ। ਉਸ ਨੇ ਮਹਿਲਾ ਨੂੰ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਪਰ ਕਿਸ਼ਤੀ ਨਾ ਮਿਲਣ ਅਤੇ ਸਮੇਂ ‘ਤੇ ਇਲਾਜ ਨਾ ਮਿਲਣ ਕਾਰਨ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਪਰਿਵਾਰ ਵਲੋਂ ਸਰਕਾਰੀ ਆਰਥਿਕ ਮਦਦ ਦੀ ਮੰਗ ਕੀਤੀ ਜਾ ਰਹੀ ਹੈ।
ਫ਼ਾਜ਼ਿਲਕਾ ਤੋਂ ਅਨੇਜਾ ਦੀ ਰਿਪੋਰਟ
"(For more news apart from “Woman suffers heart attack after seeing submerged crops Fazilka News, ” stay tuned to Rozana Spokesman.)