
ਸਜ਼ਾਵਾਂ ਪੂਰੀਆਂ ਕਰ ਚੁੱਕੇ ਅਨੇਕਾਂ ਸਿੱਖਾਂ ਨੂੰ ਨਾਜਾਇਜ਼ ਹਿਰਾਸਤ ਵਿਚ ਕਿਉਂ ਰਖਿਆ ਹੋਇਐ?
ਅੱਠ ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹਤਿਆ ਕੇਸ ਵਿਚ ਬੁੜੈਲ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਤਾਰਾ ਨੇ ਅਪਣੇ ਨਿੱਜੀ ਵਕੀਲ ਸਿਮਰਨਜੀਤ ਸਿੰਘ ਰਾਹੀਂ ਕਿਹਾ ਹੈ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਠ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਅਤੇ ਸਿੱਖ ਕੌਮ ਨੂੰ ਤੱਥਾਂ ਤੋਂ ਕੋਹਾਂ ਦੂਰ ਝੂਠੇ ਪ੍ਰਚਾਰ ਰਾਹੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
Beant Singh
ਉਨ੍ਹਾਂ ਨੇ ਕਿਹਾ ਕਿ ਐਲਾਨੇ ਗਏ ਅੱਠ ਸਿੱਖ ਕੈਦੀਆਂ ਵਿਚੋਂ ਪੰਜ ਸਿੱਖ ਕੈਦੀ ਅਪਣੀ ਬਣਦੀ ਸਜ਼ਾ ਨਾਲੋਂ ਵੱਧ ਸਜ਼ਾ ਕਟ ਕੇ ਰਿਹਾਅ ਹੋ ਕੇ ਅਪਣੇ ਘਰ ਆ ਚੁੱਕੇ ਹਨ ਤੇ ਦੂਸਰੇ ਤਿੰਨ ਸਿੱਖ ਕੈਦੀ ਵੀ ਅਪਣੀ ਬਣਦੀ ਸਜ਼ਾ ਕਈ ਸਾਲ ਪਹਿਲਾਂ ਪੂਰੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅੰਤਰਰਾਸ਼ਟਰੀ ਭਾਈਚਾਰੇ ਨੂੰ ਦੱਸੇ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 14 ਅਨੁਸਾਰ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਤੇ ਸਾਰਿਆਂ ਨੂੰ ਬਰਾਬਰ ਕਾਨੂੰਨੀ ਸੁਰੱਖਿਆ ਦਿਤੀ ਜਾਵੇਗੀ, ਤਾਂ ਭਾਰਤ ਸਰਕਾਰ ਨੇ ਅਪਣੇ ਹੀ ਕਾਨੂੰਨ ਦੀ ਉਲੰਘਣਾ ਕਰ ਕੇ ਕਿਹੜੇ ਕਾਰਨਾਂ ਕਰ ਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਅਨੇਕਾਂ ਸਿੱਖਾਂ ਨੂੰ ਨਾਜਾਇਜ਼ ਹਿਰਾਸਤ ਵਿਚ ਕਿਉਂ ਰੱਖਿਆ ਹੋਇਆ ਹੈ?
Narender Modi
ਉਨ੍ਹਾਂ ਕਿਹਾ ਕਿ ਭਾਰਤ ਦੀ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ, ਇਕ ਪਾਸੇ ਤਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਸੰਘਰਸ਼ ਨਾਲ ਸਬੰਧਤ ਲੋਕਾਂ ਨੂੰ ਅਜੇ ਵੀ ਜੇਲਾਂ ਵਿਚੋਂ ਛੱਡਣ ਲਈ ਇਨਕਾਰ ਕਰ ਰਹੀ ਹੈ ਤੇ ਦੂਸਰੇ ਪਾਸੇ ਸਿੱਖਾਂ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਕਤਲ ਦੇ ਕੇਸਾਂ ਵਿਚੋਂ ਅਦਾਲਤ ਵਲੋਂ ਦਿਤੀਆਂ ਸਜ਼ਾਵਾਂ ਦੇ ਬਾਵਜੂਦ ਵੀ ਬਿਨਾਂ ਜੇਲ ਕਟਿਆਂ ਰਿਹਾ ਕਰ ਰਹੀ ਹੈ।
Sikh prisoners
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਸਿੱਖ ਸੰਗਤ ਵਿੰਗ ਲੰਮੇ ਸਮੇਂ ਤੋਂ ਰੁਲਦਾ ਸਿੰਘ ਅਤੇ ਕੇਦਰੀਂ ਏਜੰਸੀਆਂ ਦੇ ਹੋਰ ਬੰਦਿਆਂ ਰਾਹੀਂ ਵਿਦੇਸ਼ਾਂ ਵਿਚ ਸਿੱਖ ਸੰਘਰਸ਼ ਦਾ ਵਿਰੋਧ ਕਰਨ ਲਈ ਸਿੱਖ ਭਾਈਚਾਰੇ ਵਿਚੋਂ ਅਪਣੇ ਏਜੰਟ ਤਿਆਰ ਕਰ ਚੁੱਕਾ ਹੈ ਜੋ ਭਾਰਤੀ ਏਜੰਸੀਆਂ ਦੇ ਹੱਕ ਵਿਚ ਗੁੰਮਰਾਹਕੁਨ ਪ੍ਰਚਾਰ ਕਰਨ ਲਈ ਸਰਗਰਮ ਹਨ। ਉਨ੍ਹਾਂ ਕਿਹਾ ਕਿ ਯੂਐਨਓ ਨੂੰ ਭਾਰਤੀ ਜੇਲਾਂ ਵਿਚ ਬੰਦ ਸਿੱਖ ਰਾਜ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਪਰਿਜਨਰ ਆਫ਼ ਵਾਰ ਐਲਾਨ ਕੇ ਉਨ੍ਹਾਂ ਦੀ ਰਿਹਾਈ ਲਈ ਅੰਤਰ ਰਾਸ਼ਟਰੀ ਪੱਧਰ 'ਤੇ ਦਬਾਅ ਬਚਾਉਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ