15 ਅਗੱਸਤ ਨੂੰ ਸਿੱਖ ਕੌਮ ਅਪਣੇ ਘਰਾਂ ਉਪਰ ਕਾਲੀਆਂ ਝੰਡੀਆਂ ਲਹਿਰਾਉਣ : ਧਰਮੀ ਫ਼ੌਜੀ
Published : Aug 14, 2019, 2:56 am IST
Updated : Aug 14, 2019, 2:56 am IST
SHARE ARTICLE
Baldev Singh
Baldev Singh

ਕਿਹਾ - ਕੁੱਝ ਲੋਕ ਸਿੱਖ ਕੌਮ ਦੇ ਖ਼ਾਤਮੇ ਲਈ ਸਿੱਖਾਂ ਅੰਦਰ ਆਪਸ ਵਿਚ ਹੀ ਜ਼ਹਿਰ ਘੋਲ ਆਪਸ ਵਿਚ ਲੜਾਉਣ ਦੀ ਸਾਜ਼ਸ਼ ਰਚ ਰਹੇ ਹਨ।

ਧਾਰੀਵਾਲ : ਦੇਸ਼ ਨੂੰ ਡਿਜੀਟਲ ਇੰਡੀਆ ਦਾ ਸੁਪਨਾ ਦਿਖਾ ਕੇ ਅਤੇ ਹੋਰ ਕਈ ਤਰ੍ਹਾਂ ਦੇ ਫ਼ੈਸਲੇ ਲਿਆ ਕੇ ਘੱਟ ਗਿਣਤੀ ਲੋਕਾਂ ਦੀਆਂ ਭਾਵਨਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਦਕਿ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਵੱਖਵਾਦੀ ਜਾਂ ਅਤਿਵਾਦੀ ਆਖ ਕੇ ਨਕਾਰਿਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 

When Modi Government's Police Behaaved like police of 19841984

ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਜੂਨ 1984 ਵਿਚ ਅਕਾਲ ਤਖ਼ਤ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਕਾਰਨ ਮਾਰੀ ਗਈ ਨਿਰਦੋਸ਼ ਸੰਗਤ ਅਤੇ ਢਹਿ-ਢੇਰੀ ਹੋਏ ਅਕਾਲ ਤਖ਼ਤ ਦੇ ਵਿਰੋਧ ਵਿਚ ਧਰਮੀ ਫ਼ੌਜੀਆਂ ਬੈਰਕਾਂ ਛੱਡ ਕੇ ਸ੍ਰੀ ਅੰਮ੍ਰਿਤਸਰ ਵੱਲ ਕੂਚ ਕਰ ਦਿਤਾ ਸੀ ਜਿਨ੍ਹਾਂ ਨੂੰ ਮੌਕੇ ਦੇ ਹਾਕਮਾਂ ਨੇ ਫੜ ਕੇ ਜੇਲਾਂ ਅੰਦਰ ਸੁਟ ਕੇ ਅਨੇਕਾਂ ਤਸ਼ੱਦਦ ਕੀਤੇ ਸਨ ਅਤੇ ਨਵੰਬਰ 1984 ਵਿਚ ਸਿੱਖਾਂ ਨੂੰ ਜਿੰਦਾ ਹੀ ਅੱਗ ਵਿਚ ਸਾੜ ਕੇ ਸਿੱਖ ਕੌਮ ਤੇ ਇਕ ਹੋਰ ਭਾਜੀ ਚਾੜ੍ਹ ਦਿਤੀ ਜਿਸ ਦਾ ਇਨਸਾਫ਼ ਲੈਣ ਲਈ ਦੇਸ਼ ਦੀ ਨਿਆਂ ਪਾਲਿਕਾ ਵਲੋਂ 35 ਸਾਲ ਬੀਤ ਜਾਣ 'ਤੇ ਵੀ ਕੌਮ ਨੂੰ ਇਨਸਾਫ਼ ਨਹੀਂ ਮਿਲਿਆ।

15 August Independence day

ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਕੁੱਝ ਲੋਕ ਸਿੱਖ ਕੌਮ ਦੇ ਖ਼ਾਤਮੇ ਲਈ ਸਿੱਖਾਂ ਅੰਦਰ ਆਪਸ ਵਿਚ ਹੀ ਜ਼ਹਿਰ ਘੋਲ ਆਪਸ ਵਿਚ ਲੜਾਉਣ ਦੀ ਸਾਜ਼ਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਰਾਜ ਕਦੇ ਖ਼ਤਮ ਨਹੀਂ ਸੀ ਹੁੰਦਾ ਜੇਕਰ ਸਿੱਖ ਸਿੱਖ ਨੂੰ ਨਾ ਮਾਰਦੇ। ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਦੇਸ਼ 15 ਅਗੱਸਤ ਨੂੰ ਆਜ਼ਾਦੀ ਦਿਵਸ ਦੀਆਂ ਤਿਆਰੀ ਵਿਚ ਲੱਗਿਆ ਹੋਇਆ ਹੈ ਜਦਕਿ ਕਿ ਸਿੱਖ ਕੌਮ ਅੱਜ ਵੀ ਇਨ੍ਹਾਂ ਕਾਲੇ ਅੰਗਰੇਜ਼ਾਂ ਤੋਂ ਜੂਨ 1984 ਅਤੇ ਨਵੰਬਰ 1984 ਦੇ ਇਨਸਾਫ਼ ਦੀ ਉਮੀਦ ਲਾਈ ਬੈਠੇ ਹੈ ਜੋ ਕਿ ਅਸਭੰਵ ਨਹੀਂ।  ਇਸ ਕਰ ਕੇ ਸਿੱਖ ਕੌਮ 15 ਅਗੱਸਤ ਨੂੰ ਅਪਣੇ ਘਰਾਂ ਉਪਰ ਕਾਲੀਆਂ ਝੰਡੀਆਂ ਲਗਾ ਕੇ ਦੇਸ਼ ਦੇ ਹਾਕਮਾਂ ਵਿਰੁਧ ਰੋਸ ਪ੍ਰਗਟ ਕਰਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement