
ਸਿੱਖਾਂ ਦੀਆਂ ਨਜ਼ਰਾਂ 23 ਜੁਲਾਈ ਨੂੰ ਹੋਣ ਵਾਲੀ ਸੁਣਵਾਈ 'ਤੇ ਕੇਦਰਤ ਹੋਈਆਂ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਨੂੰ ਸੀ.ਬੀ.ਆਈ ਵਲੋਂ ਬੰਦ ਕਰਨ ਸਬੰਧੀ ਮਸਲਾ ਸਿੱਖ ਹਲਕਿਆਂ ਤੇ ਸਿਆਸੀ ਗਲਿਆਰਿਆਂ ਵਿਚ ਗਰਮਾਉਣ ਦੇ ਨਾਲ-ਨਾਲ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਿੱਖ ਹਲਕੇ ਇਹ ਦੋਸ਼ ਲਾ ਰਹੇ ਹਨ ਕਿ ਭਾਜਪਾ ਕਮਾਂਡ ਦੇ ਇਸ਼ਾਰਿਆਂ 'ਤੇ ਕੇਸ ਸੀ.ਬੀ.ਆਈ ਬੰਦ ਕਰਨ ਜਾ ਰਹੀ ਹੈ ਤਾਂ ਜੋ ਹਰਿਆਣਾ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ਵਿਚ ਸੌਦਾ ਸਾਧ ਨਾਲ ਸਬੰਧਤ ਵੋਟਾਂ ਪ੍ਰਾਪਤ ਕੀਤੀਆਂ ਜਾ ਸਕਣ।
Bargari Morcha
ਇਹ ਦੋਸ਼ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਨੇ ਵੀ ਲਾਏ ਹਨ ਤੇ ਸਿੱਖ ਜਥੇਬੰਦੀਆਂ ਜੱਥਾ ਹਿੰਮਤ-ਏ-ਖ਼ਾਲਸਾ ਤੋਂ ਹੋਰਨਾਂ ਬਕਾਇਦਾ ਯਾਦ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਰਾਹੀਂ, ਕੇਂਦਰੀ ਗ੍ਰਹਿ ਵਿਭਾਗ ਨੂੰ ਭੇਜਿਆ ਹੈ ਤੇ ਦੋਸ਼ ਲਾਏ ਹਨ ਕਿ ਇਕ ਸਾਜ਼ਸ਼ ਹੇਠ ਸੌਦਾ ਸਾਧ ਨੂੰ ਕਲੀਨ ਚਿਟ ਦਿਤੀ ਜਾ ਰਹੀ ਹੈ ਜੋ ਸਿੱਖ ਕੌਮ ਲਈ ਅਸਹਿ ਹੈ। ਦੇਸ਼-ਵਿਦੇਸ਼ ਦੇ ਸਿੱਖਾਂ, ਸੀ.ਬੀ.ਆਈ. ਦੀ ਇਸ ਕਾਰਵਾਈ ਨੂੰ ਅਸਵੀਕਾਰ ਕੀਤਾ ਹੈ ਤੇ ਇਸ ਮਸਲੇ ਸਬੰਧੀ ਪੰਥਕ ਸਿਆਸਤ ਗਰਮਾ ਗਈ ਹੈ।
Sukhbir Badal
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਵਿਰੁਧ ਆਵਾਜ਼ ਬੁਲੰਦ ਕੀਤੀ ਹੈ ਪਰ ਕੈਪਟਨ ਸਰਕਾਰ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਗੰਭੀਰ ਹੈ ਤਾਂ ਉਹ ਪਹਿਲਾਂ ਭਾਜਪਾ ਨਾਲੋਂ ਨਾਤਾ ਤੋੜੇ ਜਿਸ ਦੀ ਕੇਂਦਰ ਵਿਚ ਸਰਕਾਰ ਹੈ ਤੇ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਹੈ। ਹੁਣ ਸਿੱਖ ਕੌਮ ਦੀਆਂ ਨਜ਼ਰਾਂ 23 ਜੁਲਾਈ 'ਤੇ ਟਿਕ ਗਈਆਂ ਹਨ, ਇਸ ਦਿਨ ਅਦਾਲਤ ਸੀ.ਬੀ.ਆਈ. ਰੀਪੋਰਟ 'ਤੇ ਸੁਣਵਾਈ ਕਰੇਗੀ। ਸੀ.ਬੀ.ਆਈ. ਨੇ 4 ਜੁਲਾਈ ਨੂੰ ਕੇਸ ਬੰਦ ਕਰਨ ਦੀ ਰੀਪੋਰਟ ਪੇਸ਼ ਕੀਤੀ ਹੈ।
Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ