
ਆਯੂਸ਼ਮਾਨ ਭਾਰਤ ਸਿਹਤ ਸੇਵਾ ਸਕੀਮ ਹੋਈ ਫੇਲ !
ਫਰੀਦਕੋਟ: ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਸਿਹਤ ਸੇਵਾ ਸਕੀਮ ਤਹਿਤ ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਅਰਸਲ ਉਨ੍ਹਾਂ ਨੇ ਸਰਕਾਰ ਵਲੋਂ ਚਲਾਈ ਆਯੂਸ਼ਮਾਨ ਭਾਰਤ ਸਿਹਤ ਸੇਵਾ ਸਕੀਮ ਨੂੰ ਮਹਿਜ਼ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਪੀੜਤ ਲੋਕਾਂ ਨੇ ਆਰੋਪ ਲਗਾਇਆ ਕਿ ਸਰਕਾਰ ਵਲੋਂ ਸਿਹਤ ਸਕੀਮ ਤਹਿਤ ਜੋ ਕਾਰਡ ਮੁਹੱਈਆ ਕਰਵਾਇਆ ਗਿਆ ਹੈ ਉਸ ਨੂੰ ਹਸਪਤਾਲ 'ਚ ਪੂਰਣ ਤੌਰ 'ਤੇ ਮਾਨਤਾ ਨਹੀਂ ਦਿੱਤੀ ਗਈ ਹੈ।
Faridkot
ਲੋਕਾਂ ਨੇ ਖੁਲਾਸਾ ਕਰਦਿਆਂ ਕਿਹਾ ਕਿ ਹਸਪਤਾਲ 'ਚੋਂ ਸਿਰਫ ਉਨ੍ਹਾਂ ਨੂੰ ਸਸਤੀ ਦਵਾਈ ਹੀ ਕਾਰਡ 'ਤੇ ਮਿਲ ਰਹੀ ਹੈ, ਜਦ ਕਿ ਮਹਿੰਗੇ ਮੁੱਲ ਦੀ ਦਵਾਈ ਉਨ੍ਹਾਂ ਨੂੰ ਪ੍ਰਾਈਵੇਟ ਦੁਕਾਨਾਂ ਤੋਂ ਖਰੀਦਣ ਲਈ ਕਿਹਾ ਜਾ ਰਿਹਾ ਹੈ। ਇਥੋਂ ਤੱਕ ਕਿ ਮਰੀਜ਼ਾਂ ਦੇ ਜੋ ਟੈਸਟ ਕਰਵਾਏ ਜਾਂਦੇ ਹਨ ਉਨ੍ਹਾਂ 'ਤੇ ਵੀ ਕੋਈ ਛੂਟ ਨਹੀਂ ਦਿੱਤੀ ਜਾ ਰਹੀ। ਪੀੜਤ ਮਰੀਜ਼ ਦਾ ਕਹਿਣਾ ਹੈ ਕਿ ਇਸ ਕਾਰਡ ਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਦਾ ਟਾਈਮ ਵੀ ਬਹੁਤ ਖਾਰਾਬ ਹੁੰਦਾ ਹੈ।
Faridkot
ਉਹਨਾਂ ਦਾ ਕਹਿਣਾ ਹੈ ਕਿ ਜੋ ਦਵਾਈ ਸਸਤੀ ਹੈ ਉਹ ਤਾਂ ਅੰਦਰੋਂ ਹੀ ਮਿਲ ਜਾਂਦੀ ਹੈ ਪਰ ਜੋ ਦਵਾਈ ਮਹਿੰਗੀ ਹੈ ਉਹ ਉਹਨਾਂ ਨੂੰ ਬਾਹਰੋਂ ਲੈਣ ਲਈ ਭੇਜ ਦਿੰਦੇ ਹਨ। ਜਦੋਂ ਦਾ ਇਹ ਬਣਵਾਇਆ ਹੈ ਇਸ ਨਾਲ ਉਹਨਾਂ ਦੇ ਟੈਸਟ ਤੇ ਵੀ ਪੈਸੇ ਲੱਗਣੇ ਸ਼ੁਰੂ ਹੋ ਗਏ ਹਨ। ਉੱਥੇ ਹੀ ਫਰੀਦਕੋਟ ਦੇ ਡੀ.ਸੀ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਸਿਹਤ ਸੇਵਾ ਸਕੀਮ ਕਾਰਨ ਨਹੀਂ ਸਗੋਂ ਡਾਕਟਰਾਂ ਜਾਂ ਮੈਡੀਕਲ ਸਪਲਾਈ ਕਾਰਨ ਮਰੀਜ਼ਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹਨਾਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ। ਦੱਸ ਦੇਈਏ ਕਿ ਹਸਪਤਾਲ ‘ਚ ਪੀੜਤ ਲੋਕਾਂ ਨੂੰ ਕਾਫ਼ੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਪੀੜਤ ਮਰੀਜ਼ਾਂ ਵੱਲੋਂ ਡਾਕਟਰਾਂ ‘ਤੇ ਲਾਏ ਜਾ ਰਹੇ ਇਲਜ਼ਾਮ ਸਹੀ ਹਨ ਜਾਂ ਫਿਰ ਗਲਤ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।