
ਵੱਖ ਵੱਖ ਆਗੂਆਂ ਨੇ ਮੋਦੀ ਸਰਕਾਰ ਨੂੰ ਪਾਈਆਂ ਲਾਹਨਤਾਂ
ਮੋਗਾ: ਮੋਗਾ ਦੇ ਨੇਚਰਵੇ ਪਾਰਕ ਵਿਚ ਕਸ਼ਮੀਰੀ ਲੋਕਾਂ ਦੇ ਹੱਕਾਂ ਲਈ ਅਤੇ ਮੋਦੀ ਦੀ ਭਾਜਪਾ ਹਕੂਮਤ ਵੱਲੋਂ ਝੁਲਾਈ ਜਬਰ ਦੀ ਹਨੇਰੀ ਖਿਲਾਫ ਸੀ.ਪੀ.ਆਈ.ਅਤੇ ਆਰ.ਐਮ.ਪੀ.ਆਈ ਸਮੇਤ ਅੱਠ ਖੱਬੇ ਪੱਖੀ ਤੇ ਇਨਕਲਾਬੀ ਸੰਗਠਨਾਂ ਵਲੋਂ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਵਿਚ ਕੁੱਲ ਹਿੰਦ ਮਹਿਲਾ ਫੈਡਰੇਸ਼ਨ ਦੀ ਕੌਮੀ ਆਗੂ ਮੈਡਮ ਐਲੀ ਰਾਜਾ ਜੋ ਕਿ ਕਸ਼ਮੀਰ ਫੇਰੀ ਤੋਂ ਪਰਤੇ ਹਨ, ਤੋਂ ਇਲਾਵਾਂ ਵੱਡੀ ਗਿਣਤੀ ਵਿਚ ਹੋਰ ਜੁਝਾਰੂ ਆਗੂਆਂ ਨੇ ਸ਼ਿਰਕਤ ਕੀਤੀ।
Moga
ਇਸ ਮੌਕੇ ਵੱਖ-ਵੱਖ ਗ਼ੁਨਾ ਗੱਲਬਾਤ ਕਰਦਿਆ ਕਿਹਾ ਕਿ ਪਿਛਲੇ 70 ਦਿਨਾਂ ਤੋਂ ਕਸ਼ਮੀਰ ਦੇ ਹਾਲਤ ਬੁਰੇ ਹਨ। ਆਮ ਕਿਰਤੀ ਦੋ ਮਹੀਨਿਆਂ ਤੋਂ ਭੁੱਖ ਦੁੱਖ ਨਾਲ ਘੁਲ ਰਹੇ ਹਨ, ਕਾਰੋਬਾਰ ਬੰਦ, ਮਜਦੂਰ ਬੇਕਾਰ, ਸਕੂਲ-ਕਾਲਜ ਬੰਦ, ਲੋਕ ਘਰਾਂ 'ਚ ਬੰਦ, ਇੱਕ ਦੂਜੇ ਨਾਲ ਸੰਪਰਕ ਤੋਂ ਵਾਂਝੇ ਹੋਏ ਬੈਠੇ ਹਨ। ਧਰਨਾਕਾਰੀਆਂ ਨੇ ਬੀਜੇਪੀ ਮੋਦੀ ਅਤੇ ਅਮਿਤ ਸ਼ਾਹ ਤੇ ਇਸ ਮਾਮਲੇ ਨੂੰ ਲੈ ਕੇ ਕਾਫੀ ਨਰਾਜ਼ਗੀ ਜ਼ਾਹਰ ਕੀਤੀ।
Moga
ਲੋਕਾਂ ਦਾ ਕਹਿਣਾ ਹੈ ਕਿ ਵਰਤਮਾਨ ਸਮੇਂ ਜੋ ਹਕੂਮਤ ਚਲ ਰਹੀ ਹੈ ਇਹ ਦੇਸ਼ ਲਈ ਬਹੁਤ ਹਾਨੀਕਾਰਕ ਹੈ। ਭਾਰਤੀ ਫੌਜ ਦਾ ਕੰਮ ਦੇਸ਼ ਦੀ ਸੁਰੱਖਿਆ ਕਰਨੀ ਹੈ ਪਰ ਉਸ ਦਾ ਇਸਤੇਮਾਲ ਅੰਦਰੂਨੀ ਕੰਮਾਂ ਲਈ ਕੀਤਾ ਜਾ ਰਿਹਾ ਹੈ। 370 ਧਾਰਾ ਹਟਾ ਕੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਜਿਸ ਨਾਲ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਦੇਸ਼ ਵਿਚ ਲਾਗੂ ਕੀਤੀ ਗਈ ਜੀਐਸਟੀ, ਨੋਟਬੰਦੀ ਕਾਰਨ ਦੇਸ਼ ਬਰਬਾਦ ਹੋ ਚੁੱਕਿਆ ਹੈ।
Moga
ਆਰਥਿਕ ਮਸਲਿਆਂ ਦੇ ਹੱਲ ਵੱਲ ਨਾ ਧਿਆਨ ਦੇ ਕੇ ਫਿਰਕੂ ਪਾੜੇ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਲੋਕਾਂ ਦੇ ਸੰਵਿਧਾਨਕ ਹੱਕ ਬਹਾਲ ਹੋਣੇ ਚਾਹੀਦੇ ਹਨ। ਦੱਸ ਦਈਏ ਕਿ ਕਸ਼ਮੀਰੀ ਵਿਚ ਧਾਰਾ 370ਅਤੇ 35 A ਹਟਾਏ ਜਾਣ ਤੋਂ ਬਾਅਦ ਉਥੇ ਮਾਹੌਲ ਹਾਲੇ ਵੀ ਤਣਾਅਪੂਰਣ ਹੈ। ਜੰਮੂ ਕਸ਼ਮੀਰ ਵਿਚ ਹਾਲੇ ਵੀ ਕਰਫਿਊ ਵਰਗਾ ਮਾਹੌਲ ਬਣਿਆ ਹੋਇਆ। ਭਾਜਪਾ ਸਰਕਾਰ ਦੇ ਇਸ ਫੈਸਲੇ ਨਾਲ ਨਾ ਸਿਰਫ ਕਸ਼ਮੀਰੀਆਂ ਚ ਹੀ ਬਲਕਿ ਸਾਰੇ ਭਾਰਤ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।