
ਆਉਣ ਵਾਲੇ ਦਿਨਾਂ ਵਿਚ ਸੂਬੇ ਦੀਆਂ ਦਾਣਾ ਮੰਡੀ ਐਸੋਸੀਏਸ਼ਨਾਂ ਤੇ ਵਪਾਰੀ ਤਬਕਾ ਇਸ ਸੰਘਰਸ਼ ਵਿਚ ਯੋਗਦਾਨ ਪਾਵੇਗਾ ਤੇ ਭਾਜਪਾ ਦਾ ਬਾਈਕਾਟ ਜਾਰੀ ਰਹੇਗਾ।
ਅੰਮ੍ਰਿਤਸਰ - ਪੰਜਾਬ 'ਚ ਖੇਤੀ ਕਾਨੂੰਨਾਂ ਖਿਲਾਫ ਲਗਾਤਾਰ ਰੋਸ ਜਾਰੀ ਹੈ ਜਿਸੇ ਦੇ ਚਲਦੇ ਵੱਖ ਥਾਵਾਂ ਤੇ ਧਰਨੇ ਦਿੱਤੇ ਜਾ ਰਹੇ ਹਨ। ਇਸ ਦੇ ਤਹਿਤ ਅੱਜ ਵਪਾਰ ਤੇ ਉਦਯੋਗ ਵਿੰਗ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਅੰਮਿ੍ਤਸਰ ਦੀ ਭਗਤਾਂਵਾਲਾ ਦਾਣਾ ਮੰਡੀ ਵਿਚ ਪਹੁੰਚ ਕੇ ਆੜ੍ਹਤੀਆਂ ਤੇ ਵਪਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਤੇ ਕੇਂਦਰ ਸਰਕਾਰ ਨੇ ਪ੍ਰਦਰਸ਼ਨ ਕੀਤਾ।
Farmers Protestਇਸ ਮੌਕੇ ਉਨ੍ਹਾਂ ਦੇ ਨਾਲ ਦਾਣਾ ਮੰਡੀ ਦੇ ਪ੍ਰਧਾਨ ਨਰਿੰਦਰ ਬਹਿਲ ਮੌਜੂਦ ਸਨ। ਬਹਿਲ ਨੇ ਕਿਹਾ " ਭਾਰਤੀ ਜਨਤਾ ਪਾਰਟੀ ਵੱਲੋਂ ਲਾਗੂ ਕੀਤੇ ਗਏ ਕਿਸਾਨ ਮਾਰੂ ਬਿੱਲਾਂ ਦਾ ਵਿਰੋਧ ਕਰਦੇ ਹੋਏ ਦਾਣਾ ਮੰਡੀ ਦੇ ਸਾਰੇ ਆੜ੍ਹਤੀ ਤੇ ਵਪਾਰੀ, ਭਾਜਪਾ ਦਾ ਮੁਕੰਮਲ ਬਾਈਕਾਟ ਕਰਦੇ ਹਨ।" ਆਉਣ ਵਾਲੇ ਦਿਨਾਂ ਵਿਚ ਸੂਬੇ ਦੀਆਂ ਦਾਣਾ ਮੰਡੀ ਐਸੋਸੀਏਸ਼ਨਾਂ ਤੇ ਵਪਾਰੀ ਤਬਕਾ ਇਸ ਸੰਘਰਸ਼ ਵਿਚ ਯੋਗਦਾਨ ਪਾਵੇਗਾ ਤੇ ਭਾਜਪਾ ਦਾ ਬਾਈਕਾਟ ਜਾਰੀ ਰਹੇਗਾ।
ਇਸ ਮੌਕੇ ਚਰਨਜੀਤ ਸਿੰਘ ਪੂੰਜੀ, ਹਰਪਾਲ ਸਿੰਘ ਵਾਲੀਆ, ਕਪਿਲ ਅੱਗਰਵਾਲ, ਅਮਰਦੀਪ ਸਿੰਘ ਬਾਵਾ, ਗੁਰਪ੍ਰੀਤ ਗਰੋਵਰ, ਵਰੁਣ ਧਵਨ, ਅਮਿਤ ਮਦਾਨ, ਸੁਰੇਸ਼ ਕੁਮਾਰ, ਐੱਮਐੱਮ ਗੋਇਲ ਤੇ ਪ੍ਰਵੀਨ ਗੁਪਤਾ ਆਦਿ ਹਾਜ਼ਰ ਸਨ।