
ਅੱਠ ਦਿਨਾਂ ਤੋਂ ਲਾਪਤਾ ਸੀ ਮ੍ਰਿਤਕ ਨੌਜਵਾਨ
ਖੰਨਾ: ਖੰਨਾ ਦੇ ਪਿੰਡ ਗਲਵੱਡੀ ਦੇ ਰਹਿਣ ਵਾਲੇ ਹੇਅਰ ਡਰੈਸਰ ਦੀ ਸਰਹਿੰਦ ਨਹਿਰ ’ਚੋਂ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਪਹਿਚਾਣ ਸੁਖਜੀਤ ਸਿੰਘ ਪੁੱਤਰ ਕਰਮ ਸਿੰਘ ਵਜੋਂ ਹੋਈ ਹੈ। ਮ੍ਰਿਤਕ ਅੱਠ ਦਿਨਾਂ ਤੋਂ ਘਰ ਤੋਂ ਲਾਪਤਾ ਸੀ।
ਇਹ ਵੀ ਪੜ੍ਹੋ: ਪਟਿਆਲਾ 'ਚ ਸਹੁਰੇ ਨੇ ਕੀਤਾ ਨੂੰਹ ਦਾ ਕਤਲ, ਮਾਂ-ਬਾਪ ਨੂੰ ਦੱਸੇ ਬਿਨਾਂ ਕੀਤਾ ਸਸਕਾਰ
ਮ੍ਰਿਤਕ ਖੰਨਾ ਦੇ ਵੇਰਕਾ ਮਿਲਕ ਪਲਾਂਟ ’ਚ ਵੀ ਕੰਮ ਕਰਦਾ ਸੀ ਤੇ ਸਵੇਰੇ-ਸ਼ਾਮ ਹੇਅਰ ਡਰੈਸਰ ਦਾ ਕੰਮ ਕਰਦਾ ਸੀ ਮ੍ਰਿਤਕ ਸੁਖਜੀਤ ਸਿੰਘ ਦੇ ਪਿਤਾ ਕਰਮ ਸਿੰਘ ਅਤੇ ਮਾਤਾ ਗੁਰਮੀਤ ਕੌਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕਰ ਕੇ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: BDPO ਦਫ਼ਤਰ ਵਿਚ ਧਰਨਾ ਦੇਣ ਦਾ ਮਾਮਲਾ: ਕੁਲਬੀਰ ਜ਼ੀਰਾ ਵਿਰੁਧ ਮਾਮਲਾ ਦਰਜ, ਮੰਗਲਵਾਰ ਨੂੰ ਦੇਣਗੇ ਗ੍ਰਿਫ਼ਤਾਰੀ
ਪੁੱਤਰ ਦਾ ਕਤਲ ਕਰ ਕੇ ਉਸ ਦੀ ਲਾਸ਼ ਨਹਿਰ ’ਚ ਸੁੱਟ ਦਿੱਤੀ ਗਈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤੀ। ਫ਼ਿਲਹਾਲ ਵਿਸਰਾ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿਤੇ ਗਏ ਹਨ। ਪੁਲਿਸ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।