ਸਹੁਰਾ ਪ੍ਰਵਾਰ ਨੇ ਕੀਤਾ ਨੂੰਹ ਦਾ ਕਤਲ, ਮਾਂ-ਬਾਪ ਨੂੰ ਦੱਸੇ ਬਿਨਾਂ ਕੀਤਾ ਸਸਕਾਰ

By : GAGANDEEP

Published : Oct 13, 2023, 1:50 pm IST
Updated : Oct 13, 2023, 4:33 pm IST
SHARE ARTICLE
photo
photo

ਸ਼ਮਸ਼ਾਨ ਘਾਟ ਪਹੁੰਚ ਭਰਾ ਨੇ ਅੱਧ ਸੜੀ ਲਾਸ਼ ਨੂੰ ਕੱਢਿਆ ਬਾਹਰ

 

ਨਾਭਾ: ਪਟਿਆਲਾ ਦੇ ਅਲਹੌਰਾ ਗੇਟ ਨਾਭਾ ਦੀ ਰਹਿਣ ਵਾਲੀ ਔਰਤ ਦਾ ਕਤਲ ਕਰਨ ਤੋਂ ਬਾਅਦ ਉਸਦੇ ਸਹੁਰਿਆਂ ਨੇ ਲਾਸ਼ ਦਾ ਸਸਕਾਰ ਕਰ ਦਿਤਾ। ਇਸ ਬਾਰੇ ਜਦੋਂ ਮ੍ਰਿਤਕ ਦੇ ਪੇਕੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਸ਼ਮਸ਼ਾਨਘਾਟ ਵਿਖੇ ਪਹੁੰਚ ਕੇ ਚਿਖਾ 'ਤੇ ਪਾਣੀ ਪਾ ਕੇ ਅੱਗ ਬੁਝਾਈ। ਜਿਸ ਤੋਂ ਬਾਅਦ ਪੁਲਿਸ ਨੇ ਅੱਧੀ ਸੜੀ ਹੋਈ ਲਾਸ਼ ਨੂੰ ਚਿਖਾ ਤੋਂ ਚੁੱਕ ਕੇ ਪੋਸਟਮਾਰਟਮ ਲਈ ਭੇਜ ਦਿਤਾ। ਇਸ ਸਬੰਧੀ ਪੁਲਿਸ ਨੇ ਸਹੁਰੇ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਜਦੋਂ ਲੜਕੀ ਦੇ ਮਾਤਾ-ਪਿਤਾ ਸ਼ਮਸ਼ਾਨਘਾਟ ਪਹੁੰਚੇ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

 ਇਹ ਵੀ ਪੜ੍ਹੋ: ਸ਼ੁਭਮਨ ਗਿੱਲ ਨੂੰ ਯੁਵਰਾਜ ਸਿੰਘ ਦਾ ਸੰਦੇਸ਼, ''ਤਕੜਾ ਹੋ ਤੇ ਖੇਡ'' 

ਪੁਲਿਸ ਨੇ ਮ੍ਰਿਤਕ ਪਰਮਜੀਤ ਕੌਰ (23 ਸਾਲ) ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਭਰਾ ਸੁਰਜੀਤ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਤੇ ਪਰਮਜੀਤ ਕੌਰ ਦੇ ਪਤੀ ਨਿੰਮਾ ਰਾਮ, ਸੱਸ ਰੇਖਾ, ਸਹੁਰਾ ਜੱਗਾ ਰਾਮ, ਨਨਾਣ ਅੰਜੂ ਅਤੇ ਸਪਨਾ ਅਤੇ ਚਾਚਾ ਸਹੁਰਾ ਕਸ਼ਮੀਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ। 
ਸੁਰਜੀਤ ਸਿੰਘ ਨੇ ਦਸਿਆ ਕਿ ਉਸ ਦੀ ਭੈਣ ਪਰਮਜੀਤ ਕੌਰ ਦਾ ਵਿਆਹ ਨਵੰਬਰ 2021 ਵਿੱਚ ਨਿੰਮਾ ਰਾਮ ਨਾਲ ਹੋਇਆ ਸੀ ਪਰ ਵਿਆਹ ਤੋਂ ਬਾਅਦ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ। 12 ਅਕਤੂਬਰ ਨੂੰ ਸ਼ਾਮ 4 ਵਜੇ ਸੁਰਜੀਤ ਸਿੰਘ ਨੂੰ ਪਰਮਜੀਤ ਕੌਰ ਦੇ ਚਾਚੇ ਅਤੇ ਸਹੁਰੇ ਕਸ਼ਮੀਰ ਸਿੰਘ ਦਾ ਫੋਨ ਆਇਆ। ਜਿਸ ਨੇ ਦੱਸਿਆ ਕਿ ਪਰਮਜੀਤ ਕੌਰ ਦੀ ਮੌਤ ਹੋ ਗਈ ਹੈ। ਸੰਗਰੂਰ ਦੀ ਰਾਮਨਗਰ ਬਸਤੀ ਦਾ ਰਹਿਣ ਵਾਲਾ ਸੁਰਜੀਤ ਸਿੰਘ ਆਪਣੀ ਭੈਣ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਨਾਭਾ ਲਈ ਰਵਾਨਾ ਹੋ ਗਿਆ।

 ਇਹ ਵੀ ਪੜ੍ਹੋ: ਅਧਿਆਪਕ ਦੀ ਨੌਕਰੀ ਲੈਣ ਲਈ ਬਣਾਏ ਫਰਜ਼ੀ ਸਰਟੀਫਿਕੇਟ, 7 ਅਧਿਆਪਕਾਂ ਖ਼ਿਲਾਫ਼ FIR ਦਰਜ

ਜਦੋਂ ਉਹ ਨਾਭਾ ਪੁੱਜੇ ਤਾਂ ਮੁਲਜ਼ਮ ਅੰਜੂ ਅਤੇ ਸਪਨਾ ਨੇ ਦੱਸਿਆ ਕਿ ਉਹ ਪਰਮਜੀਤ ਕੌਰ ਨੂੰ ਹਸਪਤਾਲ ਲੈ ਕੇ ਗਏ ਸਨ। ਉਹ ਆਪਣੀ ਭੈਣ ਦੀ ਭਾਲ ਵਿੱਚ ਹਸਪਤਾਲ ਵੱਲ ਭੱਜਿਆ। ਉਸ ਨੇ ਆਪਣੀ ਭੈਣ ਨੂੰ ਹਸਪਤਾਲ ਵਿਚ ਨਹੀਂ ਦੇਖਿਆ ਅਤੇ ਨਾ ਹੀ ਉਸ ਦਾ ਕੋਈ ਸੁਰਾਗ ਮਿਲਿਆ। ਇਸ ਦੌਰਾਨ ਕਿਸੇ ਨੇ ਉਸ ਨੂੰ ਦੱਸਿਆ ਕਿ ਪਰਮਜੀਤ ਕੌਰ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਉਸ ਨੂੰ ਸਸਕਾਰ ਲਈ ਸ਼ਮਸ਼ਾਨਘਾਟ ਲੈ ਗਏ ਸਨ। ਜਦੋਂ ਉਹ ਸ਼ਮਸ਼ਾਨਘਾਟ ਪਹੁੰਚਿਆ ਤਾਂ ਦੇਖਿਆ ਕਿ ਦੋਸ਼ੀ ਨੇ ਉਸ ਦੀ ਭੈਣ ਦੀ ਦੇਹ ਨੂੰ ਅੱਗ ਲਗਾ ਦਿਤੀ ਸੀ।
ਆਪਣੀ ਭੈਣ ਦੀ ਚਿਖਾ ਨੂੰ ਬਲਦਾ ਦੇਖ ਕੇ ਉਸ ਨੇ ਤੁਰੰਤ ਪਾਣੀ ਪਾ ਕੇ ਬੁਝਾਉਣਾ ਸ਼ੁਰੂ ਕਰ ਦਿਤਾ ਕਿਉਂਕਿ ਭੈਣ ਦੇ ਸਹੁਰਿਆਂ ਨੂੰ ਸਸਕਾਰ ਬਾਰੇ ਵੀ ਪਤਾ ਨਹੀਂ ਸੀ। ਉਸ ਦੀ ਭੈਣ ਦਾ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ।
ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਭੈਣ ਦੇ ਸਸਕਾਰ ਦੀ ਚਿਖਾ ਨੂੰ ਬਲਣ ਤੋਂ ਰੋਕਣ ਲਈ ਪਾਣੀ ਪਾ ਰਿਹਾ ਸੀ ਤਾਂ ਮੁਲਜ਼ਮਾਂ ਨੇ ਉਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਚਿਤਾ ਨੂੰ ਬੁਝਾਇਆ ਅਤੇ ਅੱਧ ਸੜੀ ਲਾਸ਼ ਨੂੰ ਬਾਹਰ ਕੱਢਿਆ। ਇਸ ਦੌਰਾਨ ਥਾਣਾ ਕੋਤਵਾਲੀ ਨਾਭਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement