ਮੁਹਾਲੀ ਫੇਜ਼ 2 ਦੀ ਸ਼ੈਫਾਲਿਕਾ ਸੁਨੇਜਾ ਬਣੀ ਜੱਜ; PCS (ਜੁਡੀਸ਼ੀਅਲ) ਵਿਚ ਹਾਸਲ ਕੀਤਾ 5ਵਾਂ ਰੈਂਕ
Published : Oct 13, 2023, 3:11 pm IST
Updated : Oct 13, 2023, 3:11 pm IST
SHARE ARTICLE
Shefalika suneja
Shefalika suneja

ਪ੍ਰਵਾਰ ਦੀ ਤੀਜੀ ਪੀੜੀ ਜੱਜ ਵਜੋਂ ਦੇਵੇਗੀ ਸੇਵਾਵਾਂ



ਐਸ.ਏ.ਐਸ. ਨਗਰ:  ਮੁਹਾਲੀ ਫੇਜ਼ 2 ਦੀ ਸ਼ੈਫਾਲਿਕਾ ਸੁਨੇਜਾ ਨੇ ਪੰਜਾਬ ਸਿਵਲ ਸੇਵਾਵਾਂ ਜੁਡੀਸ਼ੀਅਲ (ਪੀ.ਸੀ.ਐਸ.ਜੇ.) ਵਿਚ 5ਵਾਂ ਰੈਂਕ ਹਾਸਲ ਕੀਤਾ ਹੈ। ਸ਼ੈਫਾਲਿਕਾ ਸੁਨੇਜਾ ਦੇ ਜੱਜ ਬਣਨ ਨਾਲ ਹੁਣ ਉਨ੍ਹਾਂ ਦੇ ਪ੍ਰਵਾਰ ਦੀ ਤੀਜੀ ਪੀੜੀ ਜੱਜ ਵਜੋਂ ਸੇਵਾਵਾਂ ਨਿਭਾਏਗੀ।

ਸ਼ੈਫਾਲਿਕਾ ਦੇ ਦਾਦਾ ਸੈਸ਼ਨ ਜੱਜ ਸਨ, ਉਸ ਦੇ ਮਾਤਾ ਪੂਨਮ ਸੁਨੇਜਾ ਹਰਿਆਣਾ ਵਿਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਸੇਵਾ ਨਿਭਾ ਰਹੇ ਹਨ। ਸ਼ੈਫਾਲਿਕਾ ਨੇ ਦੂਜੀ ਕੋਸ਼ਿਸ਼ ’ਚ ਪੀ.ਸੀ.ਐਸ. ਪ੍ਰੀਖਿਆ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਦਿੱਲੀ, ਯੂਪੀ ਅਤੇ ਹਰਿਆਣਾ ਮੇਨਜ਼ ਵੀ ਕਲੀਅਰ ਕੀਤਾ ਸੀ।

ਸ਼ੈਫਾਲਿਕਾ ਨੇ ਅਪਣੀ ਸਫ਼ਲਤਾ ਦਾ ਸਿਹਰਾ ਅਪਣੇ ਪਤੀ ਸ਼ਿਵਦੀਪ ਸਿੰਘ ਹੰਸ ਨੂੰ ਦਿਤਾ ਹੈ, ਜੋ ਕਿ ਪੰਜਾਬ ਪੁਲਿਸ ਵਿਚ ਸਹਾਇਕ ਲੀਗਲ ਅਫ਼ਸਰ ਵਜੋਂ ਸੇਵਾ ਨਿਭਾਅ ਰਹੇ ਹਨ।  ਇਸ ਤੋਂ ਇਲਾਵਾ ਉਸ ਨੇ ਅਪਣੇ ਪ੍ਰਵਾਰ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement