
18 ਸਾਲਾ ਆਕਾਸ਼ਦੀਪ ਸਿੰਘ ਨੇ ਰਾਸਤੇ ਵਿਚ ਹੀ ਦਮ ਤੋੜ ਦਿਤਾ
ਕੋਟਕਪੂਰਾ: ਦੇਰ ਰਾਤ ਕੋਟਕਪੂਰਾ ਰੋਡ ਨੇੜੇ ਪੈਦੇਂ ਛੱਪੜ ਕੋਲ ਇਕ ਮੋਟਰਸਾਈਕਲ ਨੂੰ ਪਰਾਲੀ ਨਾਲ ਭਰੇ ਟਰੈਕਟਰ-ਟਰਾਲੇ ਨੇ ਟੱਕਰ ਮਾਰ ਦਿਤੀ। ਇਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਕ ਮੋਟਰਸਾਈਕਲ ’ਤੇ ਦੋ ਨੋਜਵਾਨ ਅਪਣੇ ਘਰ ਵੱਲ ਜਾ ਰਹੇ ਸਨ। ਅਚਾਨਕ ਉਨ੍ਹਾਂ ਨੂੰ ਪਰਾਲੀ ਨਾਲ ਭਰੇ ਟਰੈਕਟਰ-ਟਰਾਲੇ ਦੀ ਫੇਟ ਵੱਜ ਗਈ ਤੇ ਨੋਜਵਾਨ ਸੜਕ ਉੱਤੇ ਡਿੱਗ ਪਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਦੇ ਮੈਂਬਰ ਉਥੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਲਿਜਾਇਆ ਗਿਆ। ਗੰਭੀਰ ਹਾਲਤ ਦੇਖਦਿਆਂ ਉਨ੍ਹਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ 18 ਸਾਲਾ ਆਕਾਸ਼ਦੀਪ ਸਿੰਘ ਨੇ ਰਾਸਤੇ ਵਿਚ ਹੀ ਦਮ ਤੋੜ ਦਿਤਾ। ਜਦਕਿ ਜ਼ਖ਼ਮੀ ਨੌਜਵਾਨ ਦਾ ਇਲਾਜ ਜਾਰੀ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ 18 ਸਾਲਾ ਭਾਰਤੀ ਕੁਮਾਰ ਵਾਸੀ ਜੈਤੋ ਵਜੋਂ ਹੋਈ ਹੈ।