ਪੰਜਾਬ ‘ਚ ਅਤਿਵਾਦ ਦੇ ਖ਼ਤਰੇ ‘ਤੇ ਫ਼ੌਜ ਮੁਖੀ ਨੇ ਦਿੱਤਾ ਵੱਡਾ ਬਿਆਨ
Published : Nov 13, 2018, 11:38 am IST
Updated : Nov 13, 2018, 11:38 am IST
SHARE ARTICLE
Bipin Rawat
Bipin Rawat

ਭਾਰਤੀ ਫ਼ੌਜ ਪ੍ਰਮੁੱਖ ਜਨਰਲ ਵਿਪਨ ਰਾਵਤ ਨੇ ਸੋਮਵਾਰ ਨੂੰ ਕਿਹਾ ਕਿ ਪੰਜਾਬ ਵਿਚ ਅਤਿਵਾਦ ਦਾ ਖ਼ਤਰਾ ਨਹੀਂ ਹੈ, ਪਰ ਸਾਵਧਾਨ...

ਪਠਾਨਕੋਟ (ਪੀਟੀਆਈ) : ਭਾਰਤੀ ਫ਼ੌਜ ਪ੍ਰਮੁੱਖ ਜਨਰਲ ਵਿਪਨ ਰਾਵਤ ਨੇ ਸੋਮਵਾਰ ਨੂੰ ਕਿਹਾ ਕਿ ਪੰਜਾਬ ਵਿਚ ਅਤਿਵਾਦ ਦਾ ਖ਼ਤਰਾ ਨਹੀਂ ਹੈ, ਪਰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਫ਼ੌਜ ਪ੍ਰਮੁੱਖ ਚੰਡੀਗੜ੍ਹ ਤੋਂ 250 ਕਿਲੋਮੀਟਰ ਦੂਰ ਮਾਮੂਨ ਕੈਂਟੋਨਮੇਂਟ ਵਿਚ ਇਕ ਕਾਂਨਫਰੰਸ ਵਿਚ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, ਕਿ ਪੰਜਾਬ ਵਿਚ ਜ਼ਿਆਦਾ ਖ਼ਤਰਾ (ਅਤਿਵਾਦ ) ਦਾ ਨਹੀਂ ਹੈ। ਪਰ ਸਾਨੂੰ ਇਸ ਅਧੀਨ ਸਾਵਧਾਨ ਰਹਿਣ ਦੀ ਜਰੂਰਤ ਹੈ। ਚੰਗਾ ਹੈ ਕਿ ਅਸੀਂ ਪਹਿਲਾਂ ਹੀ ਸਾਵਧਾਨ ਹੋ ਜਾਈਏ।

MilitantMilitant

ਹੋਰ ਦੇਸ਼ਾਂ ਵਿਚ ਅਲੱਗਾਵਵਾਦੀ ਅਤੇ ਖਾਲਿਸਤਾਨ ਸਮੱਰਥਕ ਤੱਤਾਂ ਦੁਆਰਾ ਸ਼ੁਰੂ ਕੀਤੇ ਗਏ ‘ਮਤ ਸੰਗ੍ਰਹਿ 2020’ ਅਭਿਆਨ ਦਾ ਹਵਾਲਾ ਦਿੰਦੇ ਹੋਏ ਜਨਰਲ ਰਾਵਤ ਨੇ ਕਿਹਾ ਕਿ ਸਰਕਾਰਾਂ (ਕੇਂਦਰ ਅਤੇ ਪੰਜਾਬ ਦੀ) ਇਸ ਅਭਿਆਨ ਨਾਲ ਪੂਰੀ ਤਰ੍ਹਾਂ ਤੋਂ ਜਾਣੂ ਹੈ। ਅਤੇ ਵੱਡੀ ਕਾਰਵਾਈ ਕਰ ਰਹੇ ਹਨ। ਉਹਨਾਂ ਨੇ ਕਿਹਾ, ਕੇਂਦਰ ਸਰਕਾਰ ਇਸ ਉਤੇ ਪੂਰਨ ਕਾਰਵਾਈ ਕਰੇਗੀ। ਅਸੀਂ ਵੀ ਪੂਰੀ ਤਰ੍ਹਾਂ ਤੋਂ ਜਾਣੂ ਹਨ। ਕਿ ਕੀ ਚਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ (ਅਮਰਿੰਦਰ ਸਿੰਘ ) ਇਸ ਬਾਰੇ ਵਿਚ ਖ਼ਾਸਤੌਰ ਤੋਂ ਚਿੰਤਤ ਹਨ।

MilitantMilitant

ਉਹ ਇਹ ਨਿਸ਼ਚਿਤ ਕਰਨ ਲਈ ਸਿੱਧੀ ਕਾਰਵਾਈ ਕਰ ਰਹੇ ਹਨ ਕਿ ਪੰਜਾਬ ਵਿਚ ਹਿੰਸਾਂ ਨਾ ਫੈਲੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਨਿਸ਼ਚਿਤ ਕਰਨਾ ਹੋਵੇਗਾ ਕਿ ਹਿੰਸਾਂ ਨਾ ਫੈਲੇ। ਉਹਨਾਂ ਨੂੰ ਵਿਦਰੋਹ ਨੂੰ ਖ਼ਤਮ ਕਰਨਾ ਹੋਵੇਗਾ। ਜਦੋਂ ਕਿ ਬਾਹਰਲੇ ਇਸ ਨੂੰ ਫੈਲਾਉਣ ਚਾਹੁੰਣਗੇ। ਇਥੋਂ ਦੇ ਲੋਕ ਬਹੁਤ ਮਜਬੂਤ ਹਨ। ਅਲੱਗਵਾਦੀਆਂ ਸਮੂਹ ਸਿੱਖਸ ਫਾਰ ਜਸਟਿਸ (ਐਸਐਫ਼ਜੇ) ਦੇ ਖਤਰੇ ਉਤੇ ਸੈਨਾ ਪ੍ਰਮੁੱਖ ਦਾ ਕਹਿਣਾ ਸੀ ਕਿ ਉਹ ਉਹਨਾਂ ਨੂੰ ਲੇ ਕੇ ਜ਼ਿਆਦਾ ਪ੍ਰੇਸ਼ਾਨ ਨਹੀ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement