ਮਾਲ ਗੱਡੀਆਂ ਬੰਦ ਰਹਿਣ ਕਾਰਨ ਟਰੱਕਾਂ ਵਾਲਿਆਂ ਨੇ ਮਾਲ-ਭਾੜੇ ’ਚ ਕੀਤਾ ਭਾਰੀ ਵਾਧਾ
Published : Nov 13, 2020, 1:50 pm IST
Updated : Nov 13, 2020, 1:50 pm IST
SHARE ARTICLE
Truck Rent Increase
Truck Rent Increase

ਮਾਲ-ਭਾੜਾ 42000 ਤੋਂ ਵਧਾ ਕੇ 67000 ਕਰ ਦਿੱਤਾ ਗਿਆ ਹੈ

ਚੰਡੀਗੜ੍ਹ - ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਨੂੰ ਹਾਲੇ ਤੱਕ ਸ਼ੁਰੂ ਕਰਨ ਲਈ ਹਰੀ ਝੰਡੀ ਨਾ ਦਿੱਤੇ ਜਾਣ ਨਾਲ ਉਦਯੋਗ ਜਗਤ ’ਤੇ ਬੋਝ ਹੋਰ ਵਧ ਗਿਆ ਹੈ। ਮਾਲ ਗੱਡੀਆਂ ਦੇ ਬੰਦ ਰਹਿਣ ਕਾਰਨ ਸੂਬੇ ਦੇ ਉੱਦਮੀਆਂ ਨੇ ਹੁਣ ਟਰੱਕਾਂ ਰਾਹੀਂ ਆਪਣਾ ਤਿਆਰ ਮਾਲ ਭੇਜਣਾ ਸ਼ੁਰੂ ਕੀਤਾ ਸੀ ਪਰ ਹੁਣ ਟਰੱਕ ਵਾਲਿਆਂ ਨੇ ਮਾਲ-ਭਾੜੇ ’ਚ ਅਚਾਨਕ ਭਾਰੀ ਵਾਧਾ ਕਰ ਦਿੱਤਾ ਹੈ।

Mall Train Mall Train

ਉਦਯੋਗ ਜਗਤ ਨਾਲ ਸਬੰਧ ਰੱਖਦੇ ਪ੍ਰਮੁੱਖ ਬਰਾਮਦਕਾਰ ਅਸ਼ਵਨੀ ਕੁਮਾਰ ਵਿਕਟਰ ਨੇ ਦੱਸਿਆ ਕਿ ਜਲੰਧਰ ਤੋਂ ਮੁੰਬਈ ਤੱਕ ਦਾ ਮਾਲ-ਭਾੜਾ 42000 ਤੋਂ ਵਧਾ ਕੇ 67000 ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਰੱਕਾਂ ਦੀ ਮੰਗ ’ਚ ਵਾਧਾ ਹੋਣ ਕਾਰਨ ਹੁਣ ਸਾਮਾਨ ਭੇਜਣ ਲਈ ਟਰੱਕ ਉਪਲੱਬਧ ਨਹੀਂ ਹੋ ਰਹੇ ਹਨ, ਜਿਸ ਕਾਰਨ ਟਰੱਕ ਵਾਲਿਆਂ ਨੇ ਮਾਲ-ਭਾੜੇ ਨੂੰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਦੇ ਬੰਦ ਰਹਿਣ ਨਾਲ ਸੂਬੇ ’ਚ ਉਦਯੋਗਾਂ ਨੂੰ ਸਪਲਾਈ ਹੋਣ ਵਾਲੇ ਕੱਚੇ ਮਾਲ ਦੀ ਕਮੀ ਦਰਜ ਕੀਤੀ ਜਾ ਰਹੀ ਹੈ। ਸਟੀਲ ਦੇ ਰੇਟਾਂ ’ਚ 6000 ਰੁਪਏ ਪ੍ਰਤੀ ਟਨ ਦਾ ਵਾਧਾ ਕੀਤਾ ਗਿਆ ਹੈ।

coronacorona

ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਪਹਿਲਾਂ ਉਦਯੋਗ ਸੰਭਾਲੇ ਨਹੀਂ ਗਏ, ਹੁਣ ਕਿਸਾਨ ਕਾਨੂੰਨਾਂ ਕਾਰਨ ਪੈਦਾ ਹੋਏ ਹਾਲਾਤ ਉਦਯੋਗਾਂ ਨੂੰ ਖ਼ਰਾਬ ਕਰ ਰਹੇ ਹਨ। ਸਤੰਬਰ ਤੋਂ ਲੈ ਕੇ ਹੁਣ ਤੱਕ ਕਿਸਾਨ ਅੰਦੋਲਨ ਕਾਰਣ ਕੰਟੇਨਰ ਫ਼ਸੇ ਪਏ ਹਨ। ਉਨ੍ਹਾਂ ਸਟੀਲ ਮਹਿੰਗਾ ਹੋਣ ਅਤੇ ਮਾਲ-ਭਾੜੇ ’ਚ ਵਾਧੇ ਨਾਲ ਉਤਪਾਦਨ ਲਾਗਤ ’ਚ ਵਾਧਾ ਹੋ ਚੁੱਕਾ ਹੈ। ਹੁਣ ਹਾਲਾਤ ਅਜਿਹੇ ਹਨ ਕਿ ਉਦਯੋਗ ਜਗਤ ਅਤੇ ਬਰਾਮਦਕਾਰ ਆਪਣੇ ਪੁਰਾਣੇ ਆਰਡਰਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਨ ਪਰ ਵਿਦੇਸ਼ੀ ਗਾਹਕ ਉਨ੍ਹਾਂ ਨੂੰ ਵਧੀ ਹੋਈ ਉਤਪਾਦਨ ਲਾਗਤ ਦਾ ਭੁਗਤਾਨ ਕਰਨ ਲਈ ਤਿਆਰ ਨਹੀਂ ਹਨ।

TrucksTrucks

ਉਨ੍ਹਾਂ ਦੱਸਿਆ ਕਿ 13000 ਕੰਟੇਨਰ ਤਾਂ ਦਰਾਮਦ ਲਈ ਪੈਂਡਿੰਗ ਪਏ ਹੋਏ ਹਨ, ਜੋ ਕੰਟੇਨਰ ਆਉਂਦਾ ਹੈ, ਉਹ ਭਰ ਕੇ ਜਾਂਦਾ ਹੈ। ਦੂਜੇ ਪਾਸੇ ਲੁਧਿਆਣਾ ਕਿਲ੍ਹਾ ਰਾਏਪੁਰ ਅਤੇ ਹੋਰ ਖੁਸ਼ਕ ਬੰਦਰਗਾਹਾਂ ’ਤੇ ਕੰਟੇਨਰ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜੇ ਵਿਦੇਸ਼ੀ ਗਾਹਕਾਂ ਕੋਲ ਸਮੇਂ ਸਿਰ ਮਾਲ ਨਹੀਂ ਪਹੁੰਚਦਾ ਹੈ ਤਾਂ ਉਸ ਸਥਿਤੀ ’ਚ ਇਕ ਵੱਡੀ ਸਮੱਸਿਆ ਪੈਦਾ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਕੁਝ ਵਿਦੇਸ਼ੀ ਗਾਹਕਾਂ ਨੇ ਤਾਂ ਆਰਡਰ ਰੱਦ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ।

Mall Train Mall Train

ਪਿਛਲੇ ਕੁਝ ਦਿਨਾਂ ਦੌਰਾਨ ਪੰਜਾਬ ’ਚ ਕਾਰੋਬਾਰ ਨੂੰ 20,000 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਦੂਜੇ ਪਾਸੇ ਰਿਜ਼ਰਵ ਬੈਂਕ ਨੂੰ ਚਾਹੀਦਾ ਹੈ ਕਿ ਉਹ ਬੈਂਕਾਂ ਨੂੰ ਐੱਮ. ਐੱਸ. ਐੱਮ. ਈ. ਨੂੰ ਸਹਿਯੋਗ ਦੇਣ ਦੇ ਨਿਰਦੇਸ਼ ਦੇਣ, ਕਿਉਂਕਿ ਬੈਂਕਾਂ ਵਲੋਂ ਬਿਨਾਂ ਗਾਰੰਟੀ ਦੇ ਪੈਸਾ ਉਦਯੋਗਾਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ। ਕੋਰੋਨਾ ਕਾਲ ਦੇ ਦੂਜੇ ਪੜਾਅ ਨੂੰ ਦੇਖਦੇ ਹੋਏ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ ਨਹੀਂ ਤਾਂ ਉਦਯੋਗ ਕਾਫੀ ਪਿੱਛੇ ਰਹਿ ਜਾਣਗੇ।

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement