
ਬਰਿੰਦਰ ਢਿੱਲੋਂ ਵੱਲੋਂ 'ਬਚਪਨ ਬਚਾਓ ਮੁਹਿੰਮ' ਦੀ ਸ਼ੁਰੂਆਤ
ਮੁਹਾਲੀ: ਬੱਚਿਆਂ ਨਾਲ ਬਚਪਨ ਵਿਚ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਜਿਹਨਾਂ ਨੂੰ ਲੈ ਕੇ ਚਿੰਤਾ ਤਾਂ ਕੀਤੀ ਜਾਂਦੀ ਹੈ ਪਰ ਚਿੰਤਨ ਨਹੀਂ ਹੁੰਦਾ ਅਤੇ ਨਾਲ ਦੀ ਨਾਲ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਜੇ ਪੂਰੇ ਦੇਸ਼ ਦੀ ਗੱਲ ਕਰੀਏ ਤਾਂ 2008 ਤੋ ਲੈ ਕੇ 2018 ਤੱਕ ਬੱਚਿਆਂ ਦੇ ਸ਼ੋਸਣ ਵਿਚ ਵਾਧਾ ਹੋਇਆ। ਕੇਸ ਸਾਢੇ 22 ਹਜ਼ਾਰ ਤੋਂ ਲੈ ਕੇ ਡੇਢ ਲੱਖ ਦੇ ਕਰੀਬ ਹੋ ਗਏ। ਇਹ ਆਪਣੇ ਆਪ ਵਿਚ ਸੋਚਣ ਦੀ ਗੱਲ ਹੈ ਕਿ ਕਿਸ ਤਰੀਕੇ ਨਾਲ ਸਾਢੇ ਬੱਚਿਆਂ ਦਾ ਸਮਾਜ ਵਿਚ ਸ਼ੋਸਣ ਵੱਧ ਰਿਹਾ ਹੈ।
Youth Congress and Simranjit Kaur Gill will now protect the childhood of children
ਉਸ ਸੋਸ਼ਣ ਨੂੰ ਵੇਖਦੇ ਹੋਏ ਯੂਥ ਕਾਂਗਰਸ ਤੇ ਸਿਮਰਨਜੀਤ ਕੌਰ ਗਿੱਲ ਵੱਲੋਂ ਇਕ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਬਾਰੇ ਬਰਿੰਦਰ ਢਿੱਲੋਂ ਤੇ ਸਿਮਰਨਜੀਤ ਕੌਰ ਗਿੱਲ ਨਾਲ ਸਪੋਕਸਮੈਨ ਚੈਨਲ ਨੇ ਖਾਸ ਗੱਲਬਾਤ ਕੀਤੀ। ਖਾਸ ਗੱਲਬਾਤ ਕਰਦਿਆਂ ਬਰਿੰਦਰ ਢਿੱਲੋਂ ਨੇ ਦੱਸਿਆ ਕਿ ਪੋਲੀਟਿਕਸ ਹਮੇਸ਼ਾਂ ਵੋਟਾਂ ਦੀ ਨਹੀਂ ਹੁੰਦੀ ਅਤੇ ਜੋ ਪੋਲੀਟਿਕਸ ਵੋਟਾਂ ਲਈ ਕਰਦੇ ਨੇ ਤਾਂ ਹੀ ਫਿਰ ਇਹੀ ਹਾਲ ਹੁੰਦਾ ਹੈ। ਉਹਨਾਂ ਨੇ ਸਿਮਰਨਜੀਤ ਕੌਰ ਗਿੱਲ ਦਾ ਅਤੇ ਸਾਰੀ ਟੀਮ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਰਮਨ ਜੀ ਇਸ ਨੂੰ ਹੈੱਡ ਕਰਨਗੇ ਸਾਰੇ ਪੋਲੀਟਿਕ ਬੰਦਿਆਂ ਨਾਲ ਰਲ ਕੇ ਕੰਮ ਕਰਨਗੇ।
Youth Congress and Simranjit Kaur Gill will now protect the childhood of children
ਉਹਨਾਂ ਕਿਹਾ ਕਿ ਅੱਜ ਵੀ ਲੋਕ ਜਿਉਂਦੇ ਨੇ ਜੋ ਆਪਣੀ ਜ਼ਿੰਦਗੀ ਕੋਜ਼ ਵਾਸਤੇ ਡੈਡੀਕੇਟ ਕਰੀ ਬੈਠੇ ਹਨ। ਯਤਨਸ਼ੀਲ ਅਤੇ ਹਿੰਮਤੀ ਬੰਦਿਆਂ ਜਿਹਨਾਂ ਨੇ ਆਪਣੀ ਜਿੰਦਗੀ ਨੂੰ ਮਕਸਦ ਵੱਲ ਲਾਇਆ ਹੈ। ਇਸ ਨਾਲ ਨੌਜਵਾਨ ਪੀੜ੍ਹੀ ਨੂੰ ਕਾਫੀ ਪ੍ਰੇਰਨਾ ਮਿਲੇਗੀ। ਸਾਡੀ ਇਹੀ ਕੋਸ਼ਿਸ ਰਹੇਗੀ ਕਿ ਸਾਡੀ ਵਰਕਫੋਰਸ, ਸਾਡਾ ਨੈਟਵਰਕ ਉਸਨੂੰ ਅਸੀਂ ਇਸ ਨਾਲ ਜੋੜ ਕੇ ਵੱਧ ਤੋਂ ਵੱਧ ਅੱਗੇ ਲਿਜਾ ਸਕੀਏ। ਉਹਨਾਂ ਨੇ ਅਪੀਲ ਕੀਤੀ ਕਿ ਸਾਰਿਆਂ ਨੂੰ ਰਾਜਨੀਤਿਕ ਪਾਰਟੀ ਤੋਂ ਹਟ ਕੇ ਇਸ ਨਾਲ ਜੁੜਨਾ ਚਾਹੀਦਾ ਹੈ। ਬਰਿੰਦਰ ਢਿੱਲੋਂ ਨੇ ਕਿਹਾ ਕਿ ਸਰਕਾਰਾਂ ਉਦੋਂ ਹੀ ਹਰਕਤ ਵਿਚ ਆਉਂਦੀਆਂ ਜਦੋਂ ਕੋਈ ਘਟਨਾ ਵਾਪਰ ਜਾਵੇ।
Youth Congress and Simranjit Kaur Gill will now protect the childhood of children
ਜੇ ਇਸ ਬਾਰੇ ਪਹਿਲਾਂ ਹੀ ਜਾਗਰੂਕਤਾਂ ਫੈਲਾ ਦੇਈਏ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ। ਸਰਕਾਰ ਇਕ ਦਿਨ ਵਿਚ ਕੁੱਝ ਵੀ ਨਹੀਂ ਕਰ ਸਕਦੀ ਸਰਕਾਰ 10 ਦਿਨਾਂ ਵਿਚ ਵੀ ਕੁੱਝ ਨਹੀਂ ਕਰ ਸਕਦੀ। ਸਰਕਾਰ ਸਟਿੱਪ ਵਾਈਜ਼ ਸਟਿੱਪ ਚੀਜ਼ਾਂ ਕਰ ਸਕਦੀ ਹੈ। ਸਿਸਟਮ ਵਿਚ ਬਹੁਤ ਕਮੀਆਂ ਨੇ। ਕਮੀਆਂ ਨੂੰ ਸੁਧਾਰਨ ਲਈ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਹਨ ਅਤੇ ਉਹ ਕਦਮ ਸ਼ਲਾਘਾਯੋਗ ਨੇ।
Youth Congress and Simranjit Kaur Gill will now protect the childhood of children
ਸਿਮਰਨਜੀਤ ਕੌਰ ਗਿੱਲ ਨੇ ਵੀ ਗੱਲਬਾਤ ਦੌਰਾਨ ਦੱਸਿਆ ਕਿ 2019 ਵਿਚ ਜਦੋਂ ਇਹ ਸ਼ੁਰੂ ਕੀਤਾ ਸੀ ਤਾਂ ਬੱਚਿਆਂ ਦੇ ਮਾਪਿਆਂ ਵੱਲੋਂ ਬਹੁਤ ਪਿਆਰ ਮਿਲਿਆ ਅਤੇ ਅਧਿਆਪਕਾਂ ਵੱਲੋਂ ਵੀ ਪਿਆਰ ਮਿਲਿਆ ਅਤੇ ਜਦੋਂ ਅਸੀਂ ਇਹ ਹੁਣ ਰਲ ਕੇ ਕਰਾਂਗੇ ਤਾਂ ਇਸ ਨਾਲ ਸਾਨੂੰ ਬਹੁਤ ਲਾਭ ਮਿਲੇਗਾ। ਪੁਲਿਸ ਨੂੰ ਵੀ ਇਹ ਚੀਜ਼ ਸਮਝਾਈ ਜਾਵੇਗੀ ਕਿਸ ਤਰ੍ਹਾਂ ਬੱਚਿਆਂ ਨਾਲ ਡੀਲ ਕਰਨਾ ਤਾਂ ਜੋ ਇਸ ਨਾਲ ਬੱਚੇ ਉਹਨਾਂ ਦੇ ਕੋਲੋਂ ਆਉਣ ਤੋਂ ਨਾ ਡਰਨ।
ਮਾਪਿਆਂ ਨੂੰ ਵੀ ਇਸ ਬਾਰੇ ਸਮਝਾਇਆ ਜਾਵੇਗਾ ਕਿ ਜੇ ਇੱਕ ਵਾਰ ਇਸ ਤਰ੍ਹਾਂ ਕੁਝ ਹੁੰਦਾ ਹੈ ਤਾਂ ਉਸਨੂੰ ਰੋਕਣਾ ਪਵੇਗਾ । ਮਾਪਿਆਂ ਨੂੰ ਇਸ ਨੂੰ ਦਬਾਉਣ ਦੀ ਬਜਾਏ ਅੱਗੇ ਆ ਕੇ ਇੰਨਸਾਫ ਲਈ ਲੜਨਾ ਪਵੇਗਾ। ਜੇ ਬੱਚਿਆਂ ਨੂੰ ਬਚਾਉਣ ਹੈ ਤਾਂ ਲੋਕਾਂ ਦੇ ਸਾਰੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ।