Chandigarh Pollution News: ਚੰਡੀਗੜ੍ਹ 'ਚ ਲੋਕਾਂ ਨੇ ਫੂਕੇ 500 ਕਰੋੜ ਦੇ ਪਟਾਕੇ, ਹਵਾ ਹੋਈ ਜ਼ਹਿਰੀਲੀ

By : GAGANDEEP

Published : Nov 13, 2023, 12:11 pm IST
Updated : Nov 13, 2023, 12:31 pm IST
SHARE ARTICLE
Firecrackers in Chandigarh poisoned the air
Firecrackers in Chandigarh poisoned the air

Chandigarh Pollution News: 226 ਤੱਕ ਪਹੁੰਚਿਆ AQI

Firecrackers in Chandigarh poisoned the air:  ਚੰਡੀਗੜ੍ਹ 'ਚ ਐਤਵਾਰ ਨੂੰ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਟ੍ਰਾਈਸਿਟੀ 'ਚ ਲੋਕਾਂ ਨੇ 2 ਘੰਟਿਆਂ 'ਚ ਕਰੀਬ 500 ਕਰੋੜ ਰੁਪਏ ਦੇ ਪਟਾਕੇ ਸਾੜ ਕੇ ਸੁਆਹ ਕਰ ਦਿੱਤੇ। ਟ੍ਰਾਈਸਿਟੀ ਵਿਚ ਲਗਭਗ 300 ਥਾਵਾਂ 'ਤੇ ਪਟਾਕੇ ਵੇਚੇ ਗਏ।

ਇਹ ਵੀ ਪੜ੍ਹੋ:  Canada News : ਨਿੱਝਰ ਕਤਲਕਾਂਡ 'ਤੇ ਟਰੂਡੋ ਸਰਕਾਰ ਨੇ ਮੁੜ ਦੁਹਰਾਏ ਦੋਸ਼, ਕਿਹਾ-ਜੇਕਰ ਸ਼ਕਤੀਸ਼ਾਲੀ ਦੇਸ਼ ਅਜਿਹਾ ਕਰਨਗੇ ਤਾਂ.... 

ਇਸ ਕਾਰਨ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਇਕ ਵਾਰ ਫਿਰ ਖਤਰੇ ਦੇ ਨਿਸ਼ਾਨ ਤੋਂ ਉਪਰ ਪਹੁੰਚ ਗਿਆ ਹੈ। ਫਿਲਹਾਲ ਸ਼ਹਿਰ ਦਾ AQI ਖਰਾਬ ਹਾਲਤ 'ਚ ਹੈ। ਇਸ ਸਮੇਂ ਏਅਰ ਕੁਆਲਿਟੀ ਇੰਡੈਕਸ ਮਾਨੀਟਰਿੰਗ ਸਟੇਸ਼ਨ ਸੈਕਟਰ-22 'ਤੇ AQI 226 ਪੁਆਇੰਟ ਨੋਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੈਕਟਰ-53 ਵਿੱਚ 209 ਅਤੇ ਸੈਕਟਰ-25 ਵਿੱਚ 176 ਹਵਾ ਗੁਣਵੱਤਾ ਸੂਚਕ ਅੰਕ ਨੋਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Pakistan News: ਪਾਕਿਸਤਾਨ ਵਿੱਚ ਢੇਰ ਹੋਇਆ ਭਾਰਤ ਦਾ ਇੱਕ ਹੋਰ ਦੁਸ਼ਮਣ, ਜੈਸ਼ ਦੇ ਆਗੂ ਮਸੂਦ ਅਜ਼ਹਰ ਦਾ ਸੀ ਕਰੀਬੀ 

ਸ਼ੁੱਕਰਵਾਰ ਰਾਤ ਕਰੀਬ 8 ਵਜੇ ਚੰਡੀਗੜ੍ਹ ਦਾ AQI ਕਰੀਬ 240 ਪੁਆਇੰਟ ਸੀ, ਜੋ ਸ਼ੁੱਕਰਵਾਰ ਨੂੰ ਹੋਈ ਬਾਰਿਸ਼ ਅਤੇ ਰਾਤ ਨੂੰ ਠੰਡੀਆਂ ਹਵਾਵਾਂ ਕਾਰਨ ਕਰੀਬ 149 ਪੁਆਇੰਟ ਘੱਟ ਗਿਆ। ਸ਼ਨੀਵਾਰ ਰਾਤ 9 ਵਜੇ ਤੱਕ ਇਹ 91 ਅੰਕ ਤੱਕ ਪਹੁੰਚ ਗਿਆ ਸੀ। ਇਸ ਨਾਲ ਸ਼ਹਿਰ ਵਾਸੀਆਂ ਨੂੰ ਕੁਝ ਰਾਹਤ ਮਿਲੀ ਪਰ ਦੀਵਾਲੀ ਮੌਕੇ ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ ਇੱਕ ਵਾਰ ਫਿਰ 226 ਤੱਕ ਪਹੁੰਚ ਗਿਆ ਹੈ ਜੋ ਕਿ ਬਹੁਤ ਮਾੜੀ ਹਾਲਤ ਵਿੱਚ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement