Pakistan News: ਪਾਕਿਸਤਾਨ ਵਿੱਚ ਢੇਰ ਹੋਇਆ ਭਾਰਤ ਦਾ ਇੱਕ ਹੋਰ ਦੁਸ਼ਮਣ, ਜੈਸ਼ ਦੇ ਆਗੂ ਮਸੂਦ ਅਜ਼ਹਰ ਦਾ ਸੀ ਕਰੀਬੀ

By : GAGANDEEP

Published : Nov 13, 2023, 11:30 am IST
Updated : Nov 13, 2023, 11:31 am IST
SHARE ARTICLE
Maulana Rahimullah murder news in Pakistan
Maulana Rahimullah murder news in Pakistan

ਮੌਲਾਨਾ ਰਹੀਮਉੱਲਾ ਜੈਸ਼ ਮੁਖੀ ਮਸੂਦ ਅਜ਼ਹਰ ਦਾ ਕਰੀਬੀ ਦੱਸਿਆ ਜਾਂਦਾ


 

Maulana Rahimullah murder news in Pakistan: ਪਾਕਿਸਤਾਨ 'ਚ ਅਣਪਛਾਤੇ ਹਮਲਾਵਰ ਲਗਾਤਾਰ ਜੈਸ਼ ਨਾਲ ਜੁੜੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਤਾਜ਼ਾ ਮਾਮਲਾ ਕਰਾਚੀ ਤੋਂ ਸਾਹਮਣੇ ਆਇਆ ਹੈ ਜਿੱਥੇ ਮੌਲਾਨਾ ਰਹੀਮਉੱਲਾ ਤਾਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੌਲਾਨਾ ਰਹੀਮਉੱਲਾ ਜੈਸ਼ ਮੁਖੀ ਮਸੂਦ ਅਜ਼ਹਰ ਦਾ ਕਰੀਬੀ ਦੱਸਿਆ ਜਾਂਦਾ ਹੈ। ਮੌਲਾਨਾ ਤਾਰਿਕ ਅਕਸਰ ਭਾਰਤ ਵਿਰੋਧੀ ਰੈਲੀਆਂ 'ਚ ਭਾਰਤ ਵਿਰੁੱਧ ਭੜਾਸ ਕੱਢਦੇ ਰਹਿੰਦੇ ਸਨ।

ਇਹ ਵੀ ਪੜ੍ਹੋ: Canada News : ਨਿੱਝਰ ਕਤਲਕਾਂਡ 'ਤੇ ਟਰੂਡੋ ਸਰਕਾਰ ਨੇ ਮੁੜ ਦੁਹਰਾਏ ਦੋਸ਼, ਕਿਹਾ-ਜੇਕਰ ਸ਼ਕ

ਪੁਲਿਸ ਦੇ ਬਿਆਨ ਅਨੁਸਾਰ, 'ਮ੍ਰਿਤਕ ਦੀ ਪਛਾਣ ਮੋਲਾਨਾ ਰਹੀਮਉੱਲ੍ਹਾ ਤਾਰਿਕ ਵਜੋਂ ਹੋਈ ਹੈ। ਉਹ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ ਜਦੋਂ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਟਾਰਗੇਟ ਕਿਲਿੰਗ ਦੀ ਜਾਪਦੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਪਾਕਿਸਤਾਨ ਵਿੱਚ ਕਈ ਭਾਰਤ ਵਿਰੋਧੀ ਅੱਤਵਾਦੀਆਂ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਹੈ। ਲਸ਼ਕਰ-ਏ-ਤੋਇਬਾ ਦੇ ਸਾਬਕਾ ਕਮਾਂਡਰ ਅਕਰਮ ਖਾਨ ਉਰਫ ਅਕਰਮ ਗਾਜ਼ੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਕਰਮ ਭਾਰਤ ਖਿਲਾਫ ਜ਼ਹਿਰ ਉਗਲਦਾ ਸੀ।

ਇਹ ਵੀ ਪੜ੍ਹੋ: Sidhu Moose Wala New Song: ਸਿੱਧੂ ਮੂਸੇਵਾਲਾ ਨੇ ਸਿਵਿਆਂ 'ਚੋਂ ਪਾ ਦਿਤੀ ਧੱਕ, ਨਵੇਂ ਗੀਤ ਨੇ ਤੋੜ ਦਿਤੇ ਸਾਰੇ ਰਿਕਾਰਡ  

ਉਸਨੇ 2018 ਤੋਂ 2020 ਤੱਕ ਲਸ਼ਕਰ ਵਿੱਚ ਭਰਤੀ ਦੀ ਦੇਖਭਾਲ ਕੀਤੀ। ਅਕਰਮ ਲਸ਼ਕਰ ਦੇ ਚੋਟੀ ਦੇ ਕਮਾਂਡਰਾਂ 'ਚੋਂ ਰਿਹਾ ਹੈ। ਉਹ ਲੰਬੇ ਸਮੇਂ ਤੋਂ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਸੀ। ਪਾਕਿਸਤਾਨ 'ਚ ਲਗਾਤਾਰ ਹੋ ਰਹੀਆਂ ਹੱਤਿਆਵਾਂ ਨੇ ਅੱਤਵਾਦੀਆਂ ਦੀ ਨੀਂਦ ਉਡਾ ਦਿੱਤੀ ਹੈ। ਪਿਛਲੇ ਮਹੀਨੇ ਭਾਰਤ ਦਾ ਇੱਕ ਹੋਰ ਮੋਸਟ ਵਾਂਟੇਡ ਅੱਤਵਾਦੀ ਸ਼ਾਹਿਦ ਲਤੀਫ ਪਾਕਿਸਤਾਨ ਵਿੱਚ ਮਾਰਿਆ ਗਿਆ ਸੀ। ਲਤੀਫ ਦੀ ਸਿਆਲਕੋਟ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਲਤੀਫ 2016 'ਚ ਪਠਾਨ ਕੋਟ ਏਅਰ ਫੋਰਸ ਸਟੇਸ਼ਨ 'ਤੇ ਹਮਲੇ ਦਾ ਮਾਸਟਰਮਾਈਂਡ ਸੀ। ਸਟੇਸ਼ਨ 'ਤੇ ਹਮਲਾ ਕਰਨ ਵਾਲੇ ਚਾਰ ਅੱਤਵਾਦੀਆਂ ਨੂੰ ਉਹ ਪਾਕਿਸਤਾਨ ਤੋਂ ਨਿਰਦੇਸ਼ ਦੇ ਰਿਹਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement