Punjab News : 'ਪਾਕਿ ਕਹਿੰਦਾ ਪੰਜਾਬ ਦਾ ਧੂੰਆਂ ਲਾਹੌਰ ਵੱਲ ਆਉਂਦਾ, ਦਿੱਲੀ ਕਹਿੰਦੀ ਸਾਡੇ ਵੱਲ ਆਉਂਦਾ', ਪਰਾਲੀ ਸਾੜਨ ਦੇ ਮਾਮਲੇ 'ਤੇ ਬੋਲੇ CM

By : BALJINDERK

Published : Nov 13, 2024, 12:55 pm IST
Updated : Nov 13, 2024, 1:38 pm IST
SHARE ARTICLE
ਮੁੱਖ ਮੰਤਰੀ ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ

Chnadigarh News : ਕਿਹਾ ਕਿ ਇਸ ਸਮੱਸਿਆ ਦਾ ਮਿਲ ਬੈਠ ਕੇ ਹੱਲ ਕਰਨਾ ਪਵੇਗਾ

Chnadigarh News : ਪੰਜਾਬ ਯੂਨੀਵਰਸਿਟੀ ਵਿਖੇ ਵਰਲਡ ਪੰਜਾਬੀ ਸੰਸਥਾ ਵਲੋਂ ਕਰਵਾਏ ਜਾ ਰਹੇ 'ਪੰਜਾਬ ਵਿਜ਼ਨ-2047' ਕਨਕਲੇਵ ਪ੍ਰੋਗਰਾਮ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਮੁੱਖ ਮੰਤਰੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁਦਰਤ ਨੇ ਪੰਜਾਬ ਲਈ ਕੋਈ ਅਜਿਹੀ ਕਮੀ ਨਹੀਂ ਛੱਡੀ, ਜੋ ਕਾਮਯਾਬੀ ਵੱਲ ਨੂੰ ਨਾ ਲੈ ਕੇ ਜਾਂਦੀ ਹੋਵੇ ਪਰ ਫਿਰ ਵੀ ਪੰਜਾਬ ਕਿਉਂ ਪਿੱਛੇ ਰਹਿ ਗਿਆ, ਉਸ ਦੇ ਕਾਰਨ ਸਿਆਸੀ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਰਿਹਾ ਹੈ। ਇਸ ਵਾਰ 182 ਲੱਖ ਮੀਟ੍ਰਿਕ ਟਨ ਚੌਲ ਪੰਜਾਬ, ਦੇਸ਼ ਨੂੰ ਦੇ ਰਿਹਾ ਹੈ, ਹਾਲਾਂਕਿ ਚੌਲ ਸਾਡੀ ਖ਼ੁਰਾਕ ਦਾ ਹਿੱਸਾ ਨਹੀਂ ਹਨ।

ਅਸਲ 'ਚ ਅਸੀਂ ਚੌਲ ਨਹੀਂ ਦੇ ਰਹੇ, ਅਸੀਂ ਤਾਂ ਬਿਸਲੇਰੀ ਵਰਗਾ ਪਾਣੀ ਹੀ ਦਿੰਦੇ ਰਹੇ, ਜਿਸ ਕਾਰਨ ਅੱਜ ਸਾਡਾ ਧਰਤੀ ਹੇਠਲਾ ਪਾਣੀ ਖ਼ਤਮ ਹੋ ਗਿਆ ਹੈ ਅਤੇ ਅੱਧੇ ਤੋਂ ਵੱਧ ਪੰਜਾਬ ਡਾਰਕ ਜ਼ੋਨ 'ਚ ਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪੰਜਾਬ ਚੌਲ ਦਿੰਦਾ ਹੈ ਤਾਂ ਅੰਨਦਾਤਾ ਕਹਾਉਂਦਾ ਹੈ ਪਰ ਜਦੋਂ ਝੋਨੇ ਤੋਂ ਪਰਾਲੀ ਪੈਦਾ ਹੁੰਦੀ ਹੈ ਤਾਂ ਫਿਰ ਇਸ ਨੂੰ ਅੱਗ ਲਾਉਣ ਲਈ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਜਾਂਦੇ ਹਨ। ਇਸ ਦੇ ਹੱਲ ਲਈ ਕੇਂਦਰ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਅਸੀਂ ਝੋਨੇ ਤੋਂ ਖ਼ੁਦ ਅੱਕੇ ਪਏ ਹਾਂ, ਸਾਡਾ ਦਿਲ ਨਹੀਂ ਕਰਦਾ ਪਰਾਲੀ ਨੂੰ ਅੱਗ ਲਾਉਣ ਨੂੰ। ਜੇਕਰ ਸਾਨੂੰ ਮੱਕੀ, ਬਾਜਰੇ ਜਾਂ ਮੂੰਗ ਦਾਲ ਦੀ ਫ਼ਸਲ 'ਤੇ ਝੋਨੇ ਜਿੰਨੇ ਪੈਸੇ ਬਚ ਜਾਣ ਤਾਂ ਫਿਰ ਅਸੀਂ ਕੋਈ ਹੋਰ ਫ਼ਸਲ ਬੀਜ ਲਵਾਂਗੇ। ਉਨ੍ਹਾਂ ਕਿਹਾ ਕਿ ਹੁਣ ਤਾਂ ਪਾਕਿਸਤਾਨ ਵੀ ਕਹਿਣ ਲੱਗ ਪਿਆ ਹੈ ਕਿ ਪੰਜਾਬ ਦਾ ਜ਼ਹਿਰੀਲਾ ਧੂੰਆਂ ਲਾਹੌਰ ਵੱਲ ਨੂੰ ਆਉਂਦਾ ਹੈ।

ਇਧਰੋਂ ਦਿੱਲੀ ਵਾਲੇ ਵੀ ਇਹੀ ਗੱਲ ਕਹੀ ਜਾਂਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡਾ ਧੂੰਆਂ ਗੇੜੇ ਹੀ ਦੇਈ ਜਾਂਦਾ ਹੈ? ਉਨ੍ਹਾਂ ਕਿਹਾ ਕਿ ਸਭ ਨੂੰ ਸਿਰਫ਼ ਪੰਜਾਬ ਦਾ ਹੀ ਧੂੰਆਂ ਦਿਖਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਡੇ ਫੇਫੜਿਆਂ ਵਿੱਚੋਂ ਦੀ ਹੀ ਇਹ ਧੂੰਆਂ ਲੰਘਦਾ ਹੈ ਅਤੇ ਸਾਰੇ ਸਾਡੇ 'ਤੇ ਹੀ ਦੋਸ਼ ਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਮਿਲ ਬੈਠ ਕੇ ਹੱਲ ਕਰਨਾ ਪਵੇਗਾ। ਨਹਿਰਾਂ ਦੇ ਪਾਣੀ ਦੇ ਇਸਤੇਮਾਲ 'ਤੇ ਅਸੀਂ ਜ਼ੋਰ ਦੇ ਰਹੇ ਹਾਂ ਤਾਂ ਜੋ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਇਕ ਕਿੱਲੋ ਚੌਲ ਪੈਦਾ ਕਰਨ ਲਈ 3500 ਲੀਟਰ ਪਾਣੀ ਲੱਗਦਾ ਹੈ। ਇਸ 'ਚ ਕਿਸਾਨਾਂ ਦਾ ਵੀ ਕੋਈ ਕਸੂਰ ਨਹੀਂ ਹੈ। ਕੇਂਦਰ 'ਤੇ ਵਰ੍ਹਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਕੋਈ ਨਾ ਕੋਈ ਫੰਡ ਰੋਕ ਕੇ ਬੈਠੀ ਰਹਿੰਦੀ ਹੈ। ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ, ਉਦੋਂ ਪੰਜਾਬ ਨੇ ਹਰੀ ਕ੍ਰਾਂਤੀ ਲਿਆਂਦੀ ਅਤੇ ਪੰਜਾਬ ਨੇ ਦੇਸ਼ ਦੀ ਬਾਂਹ ਫੜ੍ਹੀ, ਅੱਜ ਪੰਜਾਬ ਨੂੰ ਲੋੜ ਹੈ ਤਾਂ ਦੇਸ਼ ਨੂੰ ਚਾਹੀਦਾ ਹੈ ਕਿ ਸਾਡੀ ਬਾਂਹ ਫੜ੍ਹੇ।

(For more news apart from CM Mann said our smoke was given all around? Pakistan started saying poisonous smoke Punjab was coming towards Lahore News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement