
ਸ਼ਹਿਰ ਦੇ ਗਦਈਪੁਰ ਸਥਿਤ ਇਕ ਫੈਕਟਰੀ ਵਿਚ ਧਮਾਕਾ ਹੋਣ ਦੀ ਖ਼ਬਰ ਆ ਰਹੀ ਹੈ ਇਸ ਹਾਦਸੇ...
ਜਲੰਧਰ (ਸਸਸ) : ਸ਼ਹਿਰ ਦੇ ਗਦਈਪੁਰ ਸਥਿਤ ਇਕ ਫੈਕਟਰੀ ਵਿਚ ਧਮਾਕਾ ਹੋਣ ਦੀ ਖ਼ਬਰ ਆ ਰਹੀ ਹੈ ਇਸ ਹਾਦਸੇ ਵਿਚ ਕਰੀਬ 5-6 ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦੇ ਮੁਤਾਬਕ, ਗਦਈਪੁਰ ਦੇ ਸਵਰਣ ਪਾਰਕ ਏਰੀਆ ਸਥਿਤ ਫੈਕਟਰੀ ਵਿਚ ਅਚਾਨਕ ਧਮਾਕਾ ਹੋ ਗਿਆ। ਇਸ ਦੌਰਾਨ ਫੈਕਟਰੀ ਦੀ ਛੱਤ ਉੱਡ ਗਈ ਅਤੇ ਪੂਰੇ ਇਲਾਕੇ ਵਿਚ ਸਨਸਨੀ ਦਾ ਮਾਹੌਲ ਹੈ।
Blast in factoryਫੈਕਟਰੀ ਵਿਚੋਂ ਧੂੰਆਂ ਉੱਡਦਾ ਵੇਖ ਲੋਕਾਂ ਨੇ ਇਸ ਦੀ ਸੂਚਨਾ ਫ਼ਾਇਰ ਬ੍ਰਿਗੇਡ ਨੂੰ ਦਿਤੀ। ਮੌਕੇ ‘ਤੇ ਪਹੁੰਚੀਆਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਇਹ ਧਮਾਕਾ ਬਾਇਲਰ ਫਟਣ ਨਾਲ ਹੋਇਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਫੈਕਟਰੀ ਦੀ ਛੱਤ ਤੱਕ ਉੱਡ ਗਈ। ਇੱਟਾਂ ਨਾਲ ਦੇ ਇਕ ਘਰ ਵਿਚ ਖਾਣਾ ਬਣਾ ਰਹੀ ਔਰਤ ਦੇ ਸਿਰ ‘ਤੇ ਵੀ ਜਾ ਡਿੱਗੀਆਂ।
ਘਟਨਾ ਵੀਰਵਾਰ ਦੁਪਹਿਰ ਕਰੀਬ ਸਵਾ 12 ਵਜੇ ਦੀ ਹੈ, ਜਦੋਂ ਰੋਜ਼ਾਨਾ ਦੀ ਤਰ੍ਹਾਂ ਗਦਈਪੁਰ ਸਥਿਤ ਯੂਨਾਈਟਿਡ ਕਾਸਟਿੰਗ ਵਿਚ ਕੰਮ ਚੱਲ ਰਿਹਾ ਸੀ। ਅਚਾਨਕ ਇਕ ਧਮਾਕੇ ਦੀ ਅਵਾਜ਼ ਤੋਂ ਬਾਅਦ ਇਥੇ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ। ਪਤਾ ਲੱਗਿਆ ਹੈ ਕਿ ਇਥੇ ਫੈਕਟਰੀ ਵਿਚ ਬਾਇਲਰ ਫਟ ਗਿਆ, ਜਿਸ ਤੋਂ ਬਾਅਦ ਨਾ ਸਿਰਫ਼ ਫੈਕਟਰੀ ਦੀ ਛੱਤ ਉੱਡ ਗਈ, ਸਗੋਂ ਨਾਲ ਹੀ ਸਥਿਤ ਇਕ ਘਰ ਵਿਚ ਖਾਣਾ ਬਣਾ ਰਹੀ ਔਰਤ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ।
Accident in factoryਇਸ ਹਾਦਸੇ ਵਿਚ ਕੁੱਲ ਚਾਰ ਲੋਕ ਫੈਕਟਰੀ ਵਿਚ ਕੰਮ ਕਰਨ ਵਾਲੇ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਹਫ਼ੜਾ-ਦਫ਼ੜੀ ਵਿਚ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਉਥੇ ਹੀ ਸੂਚਨਾ ਮਿਲਣ ‘ਤੇ ਪੁਲਿਸ ਨੇ ਵੀ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿਤੀ ਹੈ। ਫ਼ਿਲਹਾਲ ਜਖ਼ਮੀਆਂ ਦੀ ਪਹਿਚਾਣ ਦਾ ਖ਼ੁਲਾਸਾ ਨਹੀਂ ਹੋ ਸਕਿਆ ਹੈ ਅਤੇ ਰਾਹਤ ਕਾਰਜ ਜਾਰੀ ਹੈ।