
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਦੀ ਝਾਕੀ ਕੁੱਝ ਵੱਖਰੀ ਨਜ਼ਰ ਆਵੇਗੀ। ਜਿੱਥੇ ਪਿਛਲੇ ਸਾਲ ਪੰਜਾਬ ਦੀ ਝਾਕੀ ...
ਚੰਡੀਗੜ੍ਹ : 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਦੀ ਝਾਕੀ ਕੁੱਝ ਵੱਖਰੀ ਨਜ਼ਰ ਆਵੇਗੀ। ਜਿੱਥੇ ਪਿਛਲੇ ਸਾਲ ਪੰਜਾਬ ਦੀ ਝਾਕੀ ਵਿਚ ਲੰਗਰ ਅਤੇ ਪੰਗਤ ਦੇ ਮਹੱਤਵ ਨੂੰ ਦਰਸਾਇਆ ਗਿਆ ਸੀ, ਉਥੇ ਹੀ ਇਸ ਵਾਰ ਦੀ ਝਾਕੀ ਵਿਚ ਇਤਿਹਾਸਕ ਅਸਥਾਨ ਜਲ੍ਹਿਆਂ ਵਾਲਾ ਬਾਗ਼ ਦੇ ਇਤਿਹਾਸ ਨੂੰ ਦਰਸਾਇਆ ਜਾਵੇਗਾ।
ਕੇਂਦਰੀ ਰੱਖਿਆ ਮੰਤਰਾਲੇ ਨੇ ਪੰਜਾਬ ਦੇ ਨਾਲ-ਨਾਲ 16 ਹੋਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਗਣਤੰਤਰ ਦਿਵਸ ਪਰੇਡ ਵਿਚ ਝਾਕੀਆਂ ਪੇਸ਼ ਕਰਨ ਲਈ ਚੁਣਿਆ ਹੈ। ਇਹ ਫ਼ੈਸਲਾ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਬੈਠਕ ਵਿਚ ਲਿਆ ਗਿਆ ਹੈ।
Republic day Celebration
ਸਰਕਾਰ ਨੇ ਜਲਿਆਂ ਵਾਲਾ ਬਾਗ ਕਤਲੇਆਮ ਨੂੰ ਗਣਤੰਤਰ ਪਰੇਡ ਵਿਚ ਇਸ ਸਬੰਧਤ ਝਾਕੀ ਕੱਢਣ ਫ਼ੈਸਲਾ ਲਿਆ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਅਫ਼ਸਰਾਂ ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਝਾਕੀ ਨੂੰ ਡਿਜ਼ਾਈਨ ਕਰਨ ਲਈ ਮਾਹਿਰਾਂ ਟੀਮਾਂ ਦੀ ਸਲਾਹ ਲੈਣ। ਦਸ ਦਸਈਏ ਕਿ ਪੰਜਾਬ ਦੀ ਝਾਕੀ ਨੂੰ ਲਗਾਤਾਰ ਤੀਜੇ ਸਾਲ ਪਰੇਡ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2018 ਦੀ ਗਣਤੰਤਰ ਦਿਵਸ ਪਰੇਡ ਵਿਚ ਪੰਜਾਬ ਦੀ ਝਾਕੀ ਵਿਚ ਲੰਗਰ ਤੇ ਪੰਗਤ ਦੇ ਮਹਤੱਵ ਨੂੰ ਦਿਖਾਇਆ ਗਿਆ ਸੀ।
Republic day Celebration
ਜਿਸ ਦੀ ਪੁਰਜ਼ੋਰ ਸ਼ਲਾਘਾ ਕੀਤੀ ਗਈ ਸੀ। ਉਮੀਦ ਹੈ ਇਸ ਵਾਰ ਵੀ ਪੰਜਾਬ ਦੀ ਜਲ੍ਹਿਆਂ ਵਾਲਾ ਬਾਗ਼ ਦੇ ਇਤਿਹਾਸ ਨੂੰ ਦਰਸਾਉਂਦੀ ਝਾਕੀ ਦੇਸ਼ ਵਾਸੀਆਂ 'ਤੇ ਅਪਣੀ ਵੱਖਰੀ ਪਛਾਣ ਛੱਡੇਗੀ।