
ਫਰੀਦਕੋਟ ਦੀ ਕੇਂਦਰੀ ਆਧੁਨਿਕ ਜੇਲ੍ਹ ਵਿੱਚ ਕੋਈ ਨਹੀਂ ਕੋਈ ਵਿਵਾਦ ਬਣਾ ਹੀ ਰਹਿੰਦਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਡਿਊਟੀ ਕਰ ਰਹੇ ਇੱਕ ਜੇਲ੍ਹ ਦੇ ਪੁਲਿਸ
ਫਰੀਦਕੋਟ : ਫਰੀਦਕੋਟ ਦੀ ਕੇਂਦਰੀ ਆਧੁਨਿਕ ਜੇਲ੍ਹ ਵਿੱਚ ਕੋਈ ਨਹੀਂ ਕੋਈ ਵਿਵਾਦ ਬਣਾ ਹੀ ਰਹਿੰਦਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਡਿਊਟੀ ਕਰ ਰਹੇ ਇੱਕ ਜੇਲ੍ਹ ਦੇ ਪੁਲਿਸ ਮੁਲਾਜ਼ਮ ਦੇ ਨਾਲ ਸਜ਼ਾ ਭੁਗਤ ਰਹੇ ਕੈਦੀ ਅਤੇ ਇੱਕ ਹਵਾਲਾਤੀ ਨੇ ਹਮਲਾ ਕਰ ਦਿੱਤਾ ਅਤੇ ਮੁਲਾਜ਼ਮ ਦੀ ਮਾਰ ਕੁੱਟ ਕਰ ਉਪਰੰਤ ਉਸਦੀ ਪੱਗ ਦੀ ਬੇਅਦਬੀ ਦੇ ਨਾਲ ਵਰਦੀ ਵੀ ਫਾੜ ਦਿੱਤੀ।
Faridkot Central Jail
ਇਸ ਮਾਮਲੇ ਵਿੱਚ ਜੇਲ੍ਹ ਸੁਪਰਡੈਂਟ ਦੇ ਵੱਲੋਂ ਜ਼ਿਲਾ ਪੁਲਿਸ ਨੂੰ ਕਾਰਵਾਈ ਲਈ ਇੱਕ ਪੱਤਰ ਬਕਾਇਦਾ ਭੇਜਿਆ ਹੈ ਜਿਸਦੇ ਆਧਾਰ ਉੱਤੇ ਸੀਟੀ ਕੋਤਵਾਲੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Faridkot Central Jail
ਇਸ ਮੌਕੇ ਕੋਤਵਾਲੀ ਦੇ ਇਨਚਾਰਜ ਰਾਜਬੀਰ ਸਿੰਘ ਨੇ ਦੱਸਿਆ ਹੈ ਕਰ ਉਨ੍ਹਾਂ ਦੇ ਕੋਲ ਜੇਲ੍ਹ ਸੁਪਰਡੈਂਟ ਦੇ ਵੱਲੋਂ ਇੱਕ ਪੱਤਰ ਭੇਜ ਕੇ ਜਾਣਕਾਰੀ ਦਿੱਤੀ ਹੈ ਕਰ ਜੇਲ੍ਹ ਵਿੱਚ ਡਿਊਟੀ ਕਰ ਰਹੇ ਇੱਕ ਜੇਲ੍ਹ ਦੇ ਪੁਲਿਸ ਮੁਲਾਜ਼ਮ ਉੱਤੇ ਸਜ਼ਾ ਭੁਗਤ ਰਹੇ ਕੈਦੀ ਅਤੇ ਇੱਕ ਹਵਾਲਾਤੀ ਨੇ ਹਮਲਾ ਕਰ ਦਿੱਤਾ ਹੈ । ਇਸ ਪੱਤਰ ਦੇ ਆਧਾਰ 'ਤੇ ਉਨ੍ਹਾਂ ਦੋਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਉੱਤੇ ਪਹਿਲਾਂ ਵੀ ਕਾਫ਼ੀ ਮਾਮਲੇ ਦੁਰਜ ਹਨ ।