
ਇਕ ਰਿਪੋਰਟ ਮੁਤਾਬਕ ਕਾਰਲਾਈਲ ਨੇ ਵੀ. ਐੱਲ. ਸੀ. ਸੀ. ਵਿਚ 65-70 ਫ਼ੀਸਦੀ ਹਿੱਸੇਦਾਰੀ ਖਰੀਦੀ ਹੈ।
ਜਲੰਧਰ - ਨਿੱਜੀ ਇਕਵਿਟੀ ਫਰਮ ਕਾਰਲਾਈਲ ਗਰੁੱਪ ਨੇ ਲਗਭਗ 300 ਮਿਲੀਅਨ ਡਾਲਰ ’ਚ ਭਾਰਤੀ ਬਿਊਟੀ ਕੇਅਰ ਅਤੇ ਵੈੱਲਨੈੱਸ ਸਲਿਊਸ਼ਨਸ ਪ੍ਰੋਵਾਈਡਰ ’ਚ ਜ਼ਿਆਦਾਤਰ ਹਿੱਸੇਦਾਰੀ ਹਾਸਲ ਕੀਤੀ ਹੈ। ਕਾਰਲਾਈਲ ਨੇ ਇਕ ਬਿਆਨ ’ਚ ਕਿਹਾ ਹੈ ਕਿ ਟ੍ਰਾਂਜੈਕਸ਼ਨ ਲਈ ਇਕਵਿਟੀ, ਕਾਰਲਾਈਲ ਏਸ਼ੀਆ ਪਾਟਰਨਰਸ ਨਾਲ ਸਬੰਧਤ ਸੰਸਥਾਵਾਂ ਵਲੋਂ ਪ੍ਰਬੰਧਿਤ ਅਤੇ ਐਡਵਾਈਡ ਫੰਡਸ ਨਾਲ ਆਵੇਗੀ। ਹਾਲਾਂਕਿ ਕਾਰਲਾਈਲ ਵਲੋਂ ਅਧਿਕਾਰਕ ਤੌਰ ’ਤੇ ਕਿਸੇ ਵੀ ਵਿੱਤੀ ਸ਼ਰਤ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਇਕ ਰਿਪੋਰਟ ਮੁਤਾਬਕ ਕਾਰਲਾਈਲ ਨੇ ਵੀ. ਐੱਲ. ਸੀ. ਸੀ. ਵਿਚ 65-70 ਫ਼ੀਸਦੀ ਹਿੱਸੇਦਾਰੀ ਖਰੀਦੀ ਹੈ।
ਇਹ ਵੀ ਪੜ੍ਹੋ - ਫਰੈਂਕਫਿਨ ਇੰਸਟੀਚਿਊਟ ਨੂੰ ਜੁਰਮਾਨਾ ਭਰਨ ਦੇ ਹੁਕਮ, ਫੀਸ ਲੈਣ ਤੋਂ ਬਾਅਦ ਕਿਹਾ ਨਹੀਂ ਬਣ ਸਕਦੀ ਏਅਰ ਹੋਸਟਸ
ਇਹ ਸੌਦਾ ਲਗਭਗ 2,255-2,460 ਕਰੋੜ ਰੁਪਏ ਦਾ ਰਿਹਾ ਹੈ। ਫਾਊਂਡਰ ਕੋਲ 95 ਫੀਸਦੀ ਹਿੱਸੇਦਾਰੀ ਵੀ. ਐੱਲ. ਸੀ. ਸੀ. ਦੇ ਸੰਸਥਾਪਕ ਵੰਦਨਾ ਲੂਥਰਾ ਅਤੇ ਮੁਕੇਸ਼ ਲੂਥਰਾ ਕੋਲ ਕੰਪਨੀ ਦੀ 95 ਫੀਸਦੀ ਹਿੱਸੇਦਾਰੀ ਸੀ। ਬਾਕੀ ਦੀ 5 ਫ਼ੀਸਦੀ ਹਿੱਸੇਦਾਰੀ ਕਰਮਚਾਰੀਆਂ ਕੋਲ ਸੀ। ਕਾਰਲਾਈਲ ਨੇ ਕਿਹਾ ਕਿ ਵੰਦਨਾ ਲੂਥਰਾ ਅਤੇ ਮੁਕੇਸ਼ ਲੂਥਰਾ, ਕੰਪਨੀ ’ਚ ਅਹਿਮ ਹਿੱਸੇਦਾਰੀ ਬਰਕਰਾਰ ਰੱਖਣਗੇ। ਕੰਪਨੀ ਨੇ ਕਿਹਾ ਕਿ ਕਾਰਲਾਈਲ ਨੇ 30 ਸਤੰਬਰ 2022 ਤੱਕ ਭਾਰਤ ’ਚ 40 ਤੋਂ ਵੱਧ ਲੈਣ-ਦੇਣ ’ਚ 5.5 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।