ਪੰਜਾਬ ਦੀ ਧੀ ਹਰਮੀਤ ਕੌਰ ਢਿਲੋਂ ਬਣ ਸਕਦੀ ਹੈ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੀ ਚੇਅਰਵੁਮੈਨ
Published : Jan 13, 2023, 10:02 pm IST
Updated : Jan 13, 2023, 10:02 pm IST
SHARE ARTICLE
Harmeet kaur Dhillon
Harmeet kaur Dhillon

ਕਿਹਾ- ਪਾਰਟੀ ਦਾ ਕਰਨਾ ਚਾਹੁੰਦੀ ਹਾਂ ਆਧੁਨਿਕੀਕਰਨ 

 ਅਮਰੀਕਾ - ਚੰਡੀਗੜ੍ਹ ਦੀ ਜੰਮਪਲ ਪੰਜਾਬਣ ਹਰਮੀਤ ਢਿੱਲੋਂ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੀ ਚੇਅਰਵੁਮੈਨ ਬਣ ਸਕਦੀ ਹੈ। ਹਰਮੀਤ ਅਮਰੀਕਾ ਦੇ ਕੈਲੀਫੋਰਨੀਆ ਵਿਚ ਵਕਾਲਤ ਦੀ ਪੜ੍ਹਾਈ ਕਰ ਰਹੀ ਹੈ। 2016 ਵਿਚ ਹੋਈ ਨੈਸ਼ਨਲ ਕਨਵੈਨਸ਼ਨ ਤੋਂ ਬਾਅਦ ਹਰਮੀਤ ਲਗਾਤਾਰ ਅਪਣੇ ਆਪ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। 

ਹਰਮੀਤ ਕੌਰ ਅਪਣੇ ਮਾਪਿਆਂ ਨਾਲ ਪਹਿਲਾਂ ਨਿਊਯਾਰਕ ਅਤੇ ਫਿਰ ਬ੍ਰਿਟੇਨ ਵਿਚ ਵੱਸ ਗਈ ਸੀ। ਹਰਮੀਤ ਕੌਰ ਦੇ ਪਿਤਾ ਹੱਡੀਆਂ ਦਾ ਡਾਕਟਰ ਹਨ ਤੇ ਹਰਮੀਤ ਆਪ ਵਕਾਲਤ ਦੀ ਪੜ੍ਹਾਈ ਦੇ ਨਾਲ-ਨਾਲ ਸਿਆਸਤ ਵਿਚ ਵੀ ਅਪਣੀ ਕਿਸਮਤ ਅਜਮਾ ਰਹੇ ਹਨ। ਸਾਲ 2020 ਵਿਚ ਡੋਨਾਲਡ ਟਰੰਪ ਦੇ ਕੈਮਪੇਨ ਵਿਚ ਹਰਮੀਤ ਕਾਨੂੰਨੀ ਸਲਾਹਕਾਰ ਰਹੀ ਸੀ। ਦੱਸ ਦਈਏ ਕਿ 2017 ਵਿਚ ਡੋਨਾਲਡ ਟਰੰਪ ਨੇ ਰੌਨਾ ਮੈਕਡੇਨੀਅਲ ਨੂੰ ਪਾਰਟੀ ਦੀ ਚੇਅਰਵੁਮੈਨ ਚੁਣਿਆ ਸੀ ਤੇ ਹੁਣ ਉਹਨਾਂ ਨੂੰ ਇਸ ਅਹੁਦੇ ਤੋਂ ਅਜ਼ਾਦ ਕਰਨ ਦੀ ਵਕਾਲਤ ਹਰਮੀਤ ਕੌਰ ਕਰ ਰਹੀ ਹੈ।

ਦੱਸ ਦਈਏ ਕਿ ਅਪਣੀ ਉਮੀਦਵਾਰੀ ਦਾ ਐਲਾਨ ਕਰਦਿਆਂ ਹਰਮੀਤ ਕੌਰ ਨੇ ਕਿਹਾ ਕਿ ਉਹ ਜਿੱਤੀਆਂ ਚੋਣਾਂ ਵਿਚ ਵੀ ਰਿਪਬਲਿਕਨ ਪਾਰਟੀ ਦੀ ਹਾਰ ਤੋਂ ਤੰਗ ਆ ਚੁੱਕੀ ਹੈ ਅਤੇ ਪਾਰਟੀ ਦਾ ਆਧੁਨਿਕੀਕਰਨ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਇਸ ਸੰਬੰਧੀ ਵੋਟਿੰਗ 27 ਜਨਵਰੀ ਨੂੰ ਹੋਵੇਗੀ। ਆਰ. ਐਨ. ਸੀ. ਦੀ ਚੇਅਰਪਰਸਨ ਆਮ ਤੌਰ 'ਤੇ ਪਾਰਟੀ ਦੀਆਂ ਜ਼ਮੀਨੀ ਗਤੀਵਿਧੀਆਂ ਦੀ ਨਿਗਰਾਨੀ ਕਰਦੀ ਹੈ। ਉਸ ਦਾ ਕੰਮ ਪਾਰਟੀ ਸੰਮੇਲਨ ਦੀ ਮੇਜ਼ਬਾਨੀ ਕਰਨਾ, ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਨਾਮਜ਼ਦ ਕਰਨਾ ਅਤੇ ਮਾਲ ਅਸਬਾਬ ਦੀ ਨਿਗਰਾਨੀ ਕਰਨਾ ਹੈ।

ਹਾਲਾਂਕਿ ਉਹ ਖ਼ੁਦ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨਹੀਂ ਬਣ ਸਕਦੇ। ਆਧੁਨਿਕ ਅਮਰੀਕੀ ਰਾਜਨੀਤਿਕ ਇਤਿਹਾਸ ਵਿਚ, ਸਿਰਫ ਜਾਰਜ ਐਚ ਡਬਲਯੂ ਬੁਸ਼ ਹੀ ਵ੍ਹਾਈਟ ਹਾਊਸ (1988-1992) ਵਿੱਚ RNC ਚੇਅਰਪਰਸਨ (1973-74) ਵਜੋਂ ਸੇਵਾ ਕਰਦੇ ਹੋਏ ਪਹੁੰਚੇ। ਹਰਮੀਤ ਢਿੱਲੋਂ ਆਪਣੇ ਆਪ ਨੂੰ ਪੰਜਾਬੀ ਦੱਸਦੀ ਹੈ। ਉਨ੍ਹਾਂ ਦੇ ਟਵਿੱਟਰ ਹੈਂਡਲ ਦਾ ਨਾਂ ਵੀ @pnjaban ਹੈ। ਉਸ ਨੇ ਉੱਤਰੀ ਕੈਰੋਲੀਨਾ ਸਕੂਲ ਵਿੱਚ ਪੜ੍ਹਾਈ ਕੀਤੀ। ਉਸ ਨੇ ਡਾਰਟਮਾਊਥ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਯੂਨੀਵਰਸਿਟੀ ਆਫ਼ ਵਰਜੀਨੀਆ ਸਕੂਲ ਆਫ਼ ਲਾਅ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ। 9/11 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ, ਉਹ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੀ ਬੋਰਡ ਮੈਂਬਰ ਬਣ ਗਈ। ਇਸ ਦੌਰਾਨ ਉਸ ਨੇ ਸਿੱਖਾਂ ਅਤੇ ਹੋਰ ਦੱਖਣੀ ਏਸ਼ੀਆਈਆਂ ਨਾਲ ਵਿਤਕਰੇ 'ਤੇ ਕੰਮ ਕੀਤਾ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement