
ਇੱਕ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਰਾਤ ਆਪਣੀ ਸਵਿੱਫਟ ਕਾਰ ਵਿਚ ਬੰਗਾ ਤੋਂ ਪਿੰਡ ਨੂੰ ਆ ਰਿਹਾ ਸੀ।
Punjab News: ਨਵਾਂਸ਼ਹਿਰ - ਮੁਕੰਦਪੁਰ ਮਾਰਗ ਤੇ ਸਥਿਤ ਪਿੰਡ ਤਲਵੰਡੀ ਫੱਤੂ ਦੇ ਗੇਟ ਨਾਲ ਇਕ ਸਵਿਫਟ ਕਾਰ ਦੇ ਟਕਰਾਉਣ ਨਾਲ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਹਰਮਨ ਸਿੰਘ 32 ਸਾਲ ਪੁੱਤਰ ਸਵ: ਅਮਰੀਕ ਸਿੰਘ ਪਿੰਡ ਤਲਵੰਡੀ ਫੱਤੂ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਹ ਇਕ ਸ਼ਰਾਬ ਦੇ ਠੇਕੇ 'ਤੇ ਕੰਮ ਕਰਦਾ ਸੀ। ਉਹ ਆਪਣੀ ਸਵਿਫਟ ਕਾਰ ਵਿਚ ਦੇਰ ਰਾਤ 11 ਵਜੇ ਜਦੋਂ ਪਿੰਡ ਦੇ ਗੇਟ ਕੋਲ ਪਹੁੰਚਿਆ ਤਾਂ ਸੜਕ ਵਿਚਲੇ ਟੋਇਆ ਹੋਣ ਕਰ ਕੇ ਕਾਰ ਬੇਕਾਬੂ ਹੋ ਗਈ ਅਤੇ ਪਿੰਡ ਦੇ ਗੇਟ ਨਾਲ ਟਕਰਾਉਣ ਕਰ ਕੇ ਹਰਮਨ ਸਿੰਘ ਸਟੇਅਰਿੰਗ ਵਿਚਾਲੇ ਫਸ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਹਰਮਨ ਸਿੰਘ ਇੱਕ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਰਾਤ ਆਪਣੀ ਸਵਿੱਫਟ ਕਾਰ ਵਿਚ ਬੰਗਾ ਤੋਂ ਪਿੰਡ ਨੂੰ ਆ ਰਿਹਾ ਸੀ। ਉਧਰ ਮੌਕੇ 'ਤੇ ਪੁੱਜੇ ਏਐਸਆਈ ਸ਼ਿੰਦਰ ਪਾਲ ਨੇ ਦੱਸਿਆ ਕਿ ਮ੍ਰਿਤਕ ਹਰਮਨ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।