ਵੈਲੇਨਟਾਈਨ ਡੇਅ 'ਤੇ ਸ਼ਰਾਰਤੀ ਅਨਸਰਾਂ 'ਤੇ ਨਕੇਲ ਪਾਉਣ ਲਈ ਪੁਲਿਸ ਨੇ ਕੱਸੀ ਕਮਰ
Published : Feb 14, 2020, 9:50 am IST
Updated : Feb 14, 2020, 9:50 am IST
SHARE ARTICLE
Photo
Photo

ਔਰਤਾਂ ਨਾਲ ਛੇੜਛਾੜ ਤੇ ਹੁੜਦੰਗ ਪਾਉਣ ਵਾਲਿਆਂ ਦੀ ਖ਼ੈਰ ਨਹੀ

ਚੰਡੀਗੜ੍ਹ: ਵੈਲੇਨਟਾਈਨ ਡੇਅ ਮੌਕੇ ਔਰਤਾਂ ਦੀ ਸੁਰੱਖਿਆ ਪ੍ਰਤੀ ਯੂਟੀ ਪੁਲਿਸ ਚੌਕਸ ਰਹੇਗੀ। ਇਸ ਵਿਚ ਪੁਲਿਸ ਵਲੋਂ ਛੇੜਛਾੜ ਕਰਨ ਵਾਲੇ ਅਤੇ ਹੁੜਦੰਗੀਆਂ ਉਤੇ ਖ਼ਾਸ ਤੌਰ 'ਤੇ ਨਜ਼ਰ ਰੱਖੀ ਜਾਵੇਗੀ। ਸੁਰੱਖਿਆ ਦੀ ਜ਼ਿੰਮੇਦਾਰੀ ਸ਼ਹਿਰ ਵਿਚ ਹਰ ਥਾਂ 'ਤੇ ਤੈਨਾਤ ਕੀਤੇ ਜਾਣ ਵਾਲੇ 714 ਪੁਲਿਸ ਕਰਮਚਾਰੀਆਂ ਦੇ ਮੋਢੇ 'ਤੇ ਹੋਵੇਗੀ।

PhotoPhoto

ਕੁੜੀਆਂ ਦੇ ਕਾਲਜ, ਸੁਖਨਾ ਝੀਲ, ਪਾਰਕਾਂ ਅਤੇ ਪੰਜਾਬ ਯੂਨਿਵਰਸਟੀ ਵਿਚ ਮਹਿਲਾ ਪੁਲਿਸ ਕਰਮਚਾਰੀ ਸਾਦੇ ਕਪੜਿਆਂ ਵਿਚ ਤੈਨਾਤ ਰਹਿਣਗੀਆਂ। ਉਥੇ ਹੀ ਸ਼ਾਮ ਚਾਰ ਤੋਂ ਰਾਤ 10 ਵਜੇ ਤਕ ਸ਼ਹਿਰ ਵਿਚ ਜਗ੍ਹਾ-ਜਗ੍ਹਾ ਪੁਲਿਸ ਨਾਕੇ ਲਗਾਏ ਜਾਣਗੇ। ਸਵੇਰੇ 11 ਤੋਂ ਰਾਤ 10 ਵਜੇ ਤਕ ਬਾਜ਼ਾਰਾਂ ਵਿਚ ਪੁਲਿਸ ਦੀ ਗਸ਼ਤ ਜਾਰੀ ਰਹੇਗੀ।

Sukhna LakePhoto

ਇਸ ਦੇ ਨਾਲ ਹੀ ਪਬ-ਬਾਰ ਅਤੇ ਡਿਸਕ ਨੇੜੇ ਪੁਲਿਸ ਵਲੋਂ 12 ਨਾਕੇ ਲਗਾਏ ਗਏ ਹਨ। ਪੀਸੀਆਰ ਕਰਮਚਾਰੀ ਸ਼ਹਿਰ ਭਰ ਵਿਚ ਪਟਰੌਲਿੰਗ ਡਿਊਟੀ ਕਰਨਗੇ ਅਤੇ ਲੜਕੀਆਂ ਦੇ ਹੋਸਟਲ, ਕਾਲਜ ਅਤੇ ਪੰਜਾਬ ਯੂਨੀਵਰਸਟੀ ਨੇੜੇ ਪੀਸੀਆਰ ਜਿਪਸੀ ਅਤੇ ਮੋਟਰਸਾਈਕਲ ਸਹਿਤ ਡਿਊਟੀ 'ਤੇ ਹੋਣਗੇ। ਹਰ ਜਗ੍ਹਾ ਦੀ ਸੁਪਰਵੀਜਨ ਡੀਐਸਪੀ ਅਤੇ ਇੰਸਪੈਕਟਰ ਸਿੱਧੇ ਤੌਰ 'ਤੇ ਕਰਨਗੇ।

Punjab university Chandigarh Photo

ਔਰਤਾਂ ਅਤੇ ਮੁਟਿਆਰਾਂ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ 'ਤੇ ਘਰ ਜਾਣ ਲਈ ਪੀਸੀਆਰ ਨੰਬਰ -112 ਅਤੇ 1091 'ਤੇ ਕਾਲ ਕਰ ਕੇ ਪੁਲਿਸ ਵਿਭਾਗ ਦੀ ਪਿਕ ਅਤੇ ਡਰਾਪ ਸਹੂਲਤ ਦਾ ਫ਼ਾਇਦਾ ਲੈ ਸਕਦੀਆਂ ਹਨ। ਔਰਤਾਂ ਅਤੇ ਮੁਟਿਆਰਾਂ ਨਾਲ ਛੇੜਛਾੜ ਅਤੇ ਉਨ੍ਹਾ ਦਾ ਪਿੱਛਾ ਕਰਨ ਦੇ ਮਾਮਲੇ ਦੀ ਰੋਕਣ ਲਈ ਸ਼ਹਿਰ ਵਿਚ ਵਾਧੂ ਫ਼ੋਰਸ ਲਗਾਈ ਜਾਵੇਗੀ।

PhotoPhoto

ਸੁਰੱਖਿਆ ਵਿਵਸਥਾ ਦੀ ਅਗਵਾਈ 6 ਡੀਐਸਪੀ, 24 ਇੰਸਪੈਕਟਰ ਅਤੇ ਐਸ.ਐਚ.ਓ., 685 ਐਨ.ਜੀ.ਓ., ਓ.ਆਰ.ਐਸ. ਅਤੇ 105 ਮਹਿਲਾ ਓ.ਆਰ.ਐਸ. ਕਰਨਗੀ। ਲੜਕੀਆਂ ਦੇ ਹੋਸਟਲ, ਕਾਲਜ, ਪੰਜਾਬ ਯੂਨੀਵਰਸਟੀ ਸਹਿਤ ਭੀੜ ਵਾਲੇ ਬਾਜ਼ਾਰ ਅਤੇ ਮਾਲਸ ਵਿਚ ਪੁਲਿਸ ਕਰਮਚਾਰੀਆਂ ਨੂੰ ਜ਼ਿਆਦਾ ਗਿਣਤੀ ਵਿਚ ਤੈਨਾਤ ਕੀਤਾ ਗਿਆ ਹੈ। ਐਮਰਜੈਂਸੀ ਹਾਲਾਤ ਵਿਚ ਰਿਜਰਵ ਫ਼ੋਰਸ ਨੂੰ ਵੀ ਅਲਰਟ 'ਤੇ ਰਖਿਆ ਗਿਆ ਹੈ।

PhotoPhoto

ਗੇੜੀ ਰੂਟ 'ਤੇ ਵੀ ਨਹੀਂ ਬਚਣਗੇ ਸ਼ਰਾਰਤੀ ਅਨਸਰ

ਨੌਜਵਾਨਾਂ ਦੇ ਪਸੰਦੀਦਾ ਗੇੜੀ ਰੂਟ 'ਤੇ ਵੀ ਪੁਲਿਸ ਦੀ ਤੇਜ਼ ਨਜ਼ਰ ਰਹੇਗੀ। ਸੈਕਟਰ-11, 12 ਟਰਨ ਤੋਂ ਸੈਕਟਰ-10 ਅਤੇ ਲੇਜਰ ਵੈਲੀ ਪਾਰਕ ਤੱਕ ਪੁਲਿਸ ਕਰਮਚਾਰੀ ਹਰ ਗਤੀਵਿਦੀ ਉਤੇ ਨਜ਼ਰ ਰੱਖਣਗੇ। ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਵੀ ਪੁਲਿਸ ਨੇ ਸਖਤ ਯੋਜਨਾ ਬਣਾਈ ਹੈ। ਖ਼ਤਰਨਾਕ ਡਰਾਈਵਿੰਗ , ਤੇਜ ਰਫਤਾਰ, ਡਰੰਕਨ-ਡਰਾਇਵ ਅਤੇ ਪ੍ਰੇਸ਼ਰ ਹਾਰਨ ਵਜਾਉਣ ਵਾਲਿਆਂ ਉਤੇ ਕਾਰਵਾਈ ਲਈ ਟ੍ਰੈਫ਼ਿਕ ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement