ਅੰਮਿ੍ਤਸਰ ਬੱਸ ਸਟੈਂਡ ਨਜ਼ਦੀਕ ਆਨੰਦ ਹੋਟਲ ਵਿਚ ਲੱਗੀ ਅੱਗ
ਦਮਕਲ ਵਿਭਾਗ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਤੇ ਪਾਇਆ ਮੁਸ਼ਕਲ ਨਾਲ ਕਾਬੂ
ਅੰਮਿ੍ਤਸਰ, 13 ਫ਼ਰਵਰੀ (ਅਮਨਦੀਪ ਸਿੰਘ ਕੱਕੜ): ਅੰਮਿ੍ਤਸਰ ਦੇ ਬੱਸ ਸਟੈਂਡ ਦੇ ਨਜ਼ਦੀਕ ਆਨੰਦ ਹੋਟਲ ਅਤੇ ਗੁਦਾਮ ਵਿਚ ਤੜਕਸਾਰ 4:30 ਵਜੇ ਭਿਆਨਕ ਅੱਗ ਲਗੀ ਜਿਸ ਨਾਲ ਹੋਟਲ ਅਤੇ ਹੋਟਲ ਦੇ ਨਾਲ ਅਰੋੜਾ ਇਲੈਕਟ੍ਰਾਨਿਕ ਗੋਦਾਮ ਵਿਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ | ਗੋਦਾਮ ਦੇ ਮਾਲਿਕ ਗਗਨ ਅਰੋੜਾ ਨੇ ਦਸਿਆ ਕਿ ਸਵੇਰੇ ਤੜਕਸਾਰ ਟਰਾਂਸਫ਼ਾਰਮਰ ਵਿਚ ਸ਼ਾਰਟ ਸਰਕਟ ਹੋਣ ਕਾਰਨ ਹੋਟਲ ਅਤੇ ਗੋਦਾਮ ਨੂੰ ਅੱਗ ਲੱਗੀ ਹੈ |
ਅੱਗ ਨਾਲ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਦੂਜੇ ਪਾਸੇ ਦਮਕਲ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਉਹ ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੇ ਹਨ ਅਤੇ ਨਗਰ ਨਿਗਮ ਦੀਆਂ 11 ਗੱਡੀਆਂ ਦੀ ਸਹਾਇਤਾ ਨਾਲ ਅੱਗ ਉਤੇ ਕਾਬੂ ਪਾਇ
imageਆ ਗਿਆ | ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ |
ਫ਼ੋਟੋ ਕੈਪਸ਼ਨ-2--ਬੱਸ ਸਟੈਂਡ ਦੇ ਨਜ਼ਦੀਕ ਆਨੰਦ ਹੋਟਲ ਅਤੇ ਅਰੋੜਾ ਇਲੈਕਟ੍ਰਾਨਿਕ ਗੋਦਾਮ ਵਿੱਚ ਲੱਗੀ ਅੱਗ ਦਾ ਦਿ੍ਸ਼ |
2---1mandeep Singh Kakkar-02-13
