
ਜਿਹੜੇ ਪ੍ਰਧਾਨ ਮੰਤਰੀ ਦੇ ਰੂਟ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ, ਉਹ ਪੰਜਾਬ ਨੂੰ ਕਿਵੇਂ ਸੁਰੱਖਿਅਤ ਰਖਣਗੇ : ਅਮਿਤ ਸ਼ਾਹ
ਰਖਣਗੇ : ਅਮਿਤ ਸ਼ਾਹ
ਕਿਹਾ, ਪੰਜਾਬ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ
ਲੁਧਿਆਣਾ, 13 ਫ਼ਰਵਰੀ (ਆਰ.ਪੀ.ਸਿੰਘ): ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਭਾਜਪਾ ਅਤੇ ਉਸ ਦੇ ਸਹਯੋਗੀਆਂ ਦੇ ਚੋਣ ਪ੍ਰਚਾਰ ਲਈ ਦਰੇਸੀ ਗਰਾਊਾਡ ਵਿਖੇ ਵੱਡੀ ਰੈਲੀ ਕਰ ਲੋਕਾਂ ਨੂੰ ਭਾਜਪਾ ਦੇ ਸੰਕਲਪ ਪੱਤਰ ਤੋਂ ਜਾਣੂ ਕਰਵਾਇਆ ਗਿਆ | ਹਲਕਾ ਆਤਮ ਨਗਰ ਤੋਂ ਉਮੀਦਵਾਰ ਪ੍ਰੇਮ ਮਿੱਤਲ ਦੀ ਅਗਵਾਈ ਵਿਚ ਭਾਰੀ ਕਾਫ਼ਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਚਾਰ ਸੁਣਨ ਦਰੇਸੀ ਪਹੁੰਚਿਆ | 35 ਕਾਰਾਂ ਤੇ 18 ਬਸਾਂ ਦੇ ਵੱਡੇ ਕਾਫ਼ਲੇ ਅਤੇ ਸੈਂਕੜੇ ਸਮਰਥਕਾਂ ਨਾਲ ਪ੍ਰੇਮ ਮਿੱਤਲ ਨੇ ਦਰੇਸੀ ਪਹੁੰਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ ਕੀਤਾ |
ਚੰਨੀ ਸਰਕਾਰ ਉਤੇ ਹਮਲਾ ਬੋਲਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਦੇ ਰੂਟ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ, ਉਹ ਪੰਜਾਬ ਨੂੰ ਕਿਵੇਂ ਸੁਰੱਖਿਅਤ ਰੱਖਣਗੇ | ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਸੱਤਾ ਹਾਸਲ ਕਰਨ ਲਈ ਲੋਕਾਂ ਨਾਲ ਝੂਠੇ ਵਾਅਦੇ ਕਰ ਰਿਹਾ ਹੈ | ਪਹਿਲਾਂ ਅਤਿਵਾਦੀ ਪਾਕਿਸਤਾਨ ਤੋਂ ਆਉਂਦੇ ਸਨ ਅਤੇ ਸਾਡੇ ਜਵਾਨਾਂ ਨੂੰ ਮਾਰ ਕੇ ਚਲੇ ਜਾਂਦੇ ਸਨ | ਸਾਡੀ ਸਰਕਾਰ ਆਈ ਤਾਂ ਜਵਾਬ ਦਿਤਾ |
ਇਸ ਮੌਕੇ ਹਲਕਾ ਆਤਮ ਨਗਰ ਤੋਂ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰ ਪ੍ਰੇਮ ਮਿੱਤਲ ਦੇ ਹੱਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਟੇਜ ਤੋਂ ਵੋਟਾਂ ਪਾਉਣ ਦੀ ਅਪੀਲ ਕਰਦਿਆ ਕਿਹਾ ਕਿ ਪੰਜਾਬ ਵਿਚ ਭਾਜਪਾ ਤੇ ਉਸ ਦੇ ਸਹਿਯੋਗੀ ਦਲਾਂ ਦੀ ਸਰਕਾਰ ਆਉਣ ਤੇ ਹਲਕਾ ਆਤਮ ਨਗਰ ਨੂੰ ਮਾਡਲ ਹਲਕਾ ਬਣਾਇਆ ਜਾਵੇਗਾ | ਉਨ੍ਹਾਂ ਆਖਿਆ ਕਿ ਪੰਜਾਬ ਗੁਰੂਆਂ ਤੇ ਸ਼ਹੀਦਾਂ ਦੀ ਧਰਤੀ ਹੈ | ਹਿੰਦੁਸਤਾਨ ਦੀ ਆਜ਼ਾਦੀ ਵਿਚ ਪੰਜਾਬ ਦੇ ਸ਼ਹੀਦਾਂ ਦਾ ਇਕ ਵੱਡਾ ਯੋਗਦਾਨ ਰਿਹਾ ਹੈ | ਮੁਗ਼ਲਾਂ ਤੋਂ ਲੈ ਕੇ ਆਜ਼ਾਦੀ ਤਕ ਭਾਰਤ ਵਿਚ ਹੋਏ ਹਮਲਿਆਂ ਵਿਚ ਜੇਕਰ ਕਿਸੇ ਧਰਤੀ ਦੇ ਪੁੱਤਰਾਂ ਨੇ ਖ਼ੂਨ ਵਹਾਇਆ ਹੈ ਤਾਂ ਉਹ ਪੰਜਾਬ ਹੈ |
ਪੰਜਾਬ ਭਾਰਤ ਦਾ ਜਿਗਰ ਹੈ | ਪੰਜਾਬ ਤੋਂ ਬਿਨਾਂ ਦੇਸ਼ ਦੀ ਕੋਈ ਇੱਜ਼ਤ ਨਹੀਂ |
ਭਾਜਪਾ ਅਤੇ ਉਸ ਦੇ ਸਹਿਯੋਗੀ ਦਲ ਇਨ੍ਹਾਂ ਸ਼ਹੀਦਾਂ ਦੇ ਪ੍ਰਵਾਰਾਂ ਨਾਲ ਹਮੇਸ਼ਾ ਹੀ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ | ਕਾਂਗਰਸ ਦੀ ਸਰਕਾਰ ਨੇ ਨਸ਼ਾਖੋਰੀ, ਮਾਫ਼ੀਆ ਰਾਜ ਕਾਇਮ ਕਰ ਕੇ ਅਪਣੇ ਭਿ੍ਸ਼ਟ ਮੰਤਰੀਆਂ ਦੀਆਂ ਤਜੋਰੀਆਂ ਭਰੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਕੁਟਿਆ | ਅੱਜ ਪੰਜਾਬ ਦੀ ਜਵਾਨੀ ਨਸ਼ਾਖੋਰੀ ਵਿਚ ਖ਼ਤਮ ਹੁੰਦੀ ਜਾ ਰਹੀ ਹੈ | ਉਨ੍ਹਾਂ ਕਿਹਾ ਭਾਜਪਾ ਦੀ ਸਰਕਾਰ ਬਣਨ 'ਤੇ ਅਤਿਵਾਦ ਨੂੰ ਹਮੇਸ਼ਾ ਲਈ ਖ਼ਤਮ ਕਰ ਦਿਤਾ ਜਾਵੇਗਾ |