ਦੇਸ਼ ਦੀ ਸੁਰੱਖਿਆ, ਪੰਜਾਬ ਦਾ ਭਵਿੱਖ ਮੁੱਖ ਤਰਜੀਹ : ਕੈਪਟਨ ਅਮਰਿੰਦਰ ਸਿੰਘ
Published : Feb 14, 2022, 8:15 pm IST
Updated : Feb 14, 2022, 8:18 pm IST
SHARE ARTICLE
Amarinder Singh
Amarinder Singh

ਪੰਜਾਬ ਨੂੰ ਇੱਕ ਮਜ਼ਬੂਤ ਅਤੇ ਟਿਕਾਊ ਸਰਕਾਰ ਦੀ ਲੋੜ ਹੈ ਜੋ ਕਿ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰੇ।

 

ਜਲੰਧਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ, ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਪੰਜਾਬ ਦਾ ਭਵਿੱਖ ਬਚਾਉਣਾ ਉਨ੍ਹਾ ਲਈ ਸੂਬੇ  ਦੀਆਂ ਪ੍ਰਮੁੱਖ ਤਰਜੀਹਾਂ ਹਨ। ਕਾਂਗਰਸੀ ਲੀਡਰਾਂ ਵਲੋਂ ਓਹਨਾਂ ਖ਼ਿਲਾਫ਼ ਭਾਜਪਾ ਨਾਲ ਸੰਬੰਧਾਂ ਨੂੰ ਲੈਕੇ ਕੀਤੀ ਟਿੱਪਣੀ 'ਤੇ ਆਪਣੇ ਅੰਦਾਜ਼ ਵਿੱਚ ਤਨਜ਼ ਕੱਸਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ।

 

Amarinder SinghAmarinder Singh

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਇੱਥੇ ਜਨਤਕ ਰੈਲੀ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ, ਜਿਸ ਦਾ ਭਾਰਤ ਨਾਲ ਹਮੇਸ਼ਾ ਹੀ ਦੁਸ਼ਮਣ ਵਾਲਾ ਰਵੱਈਆ ਰਿਹਾ ਹੈ, ਨਾਲ ਪੰਜਾਬ ਦੀ 600 ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੈ। ਓਹਨਾਂ ਕਿਹਾ ਕੇ ਹਾਲ ਵਿੱਚ ਪਾਕਿਸਤਾਨ, ਤਾਲਿਬਾਨ ਅਤੇ ਚੀਨ ਦਾ ਸਾਂਝਾ ਗੱਠਜੋੜ ਭਾਰਤ ਲਈ ਨਵੀ ਚੁਣੌਤੀ ਬਣ ਰਿਹਾ ਹੈ।

PM modi
PM modi

ਇਸ ਦੇ ਨਾਲ਼ ਹੀ, ਓਹਨਾਂ ਕਿਹਾ ਕਿ, ਪੰਜਾਬ ਜੋ ਪੰਜ ਲੱਖ ਕਰੋੜ ਰੁਪਏ ਦੇ ਕਰਜ਼ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ ਜਿਸ ਵਿਚੋਂ ਚਾਰ ਲੱਖ ਕਰੋੜ ਤਾਂ ਸਿਰਫ਼ ਸਰਕਾਰ ਦਾ ਕਰਜ਼ਾ ਹੈ ਅਤੇ ਬਾਕੀ ਇੱਕ ਲੱਖ ਕਰੋੜ ਵੱਖ ਵੱਖ ਨਿਗਮਾਂ ਦਾ ਸਰਕਾਰੀ ਗਾਰੰਟੀਸ਼ੁਦਾ ਕਰਜ਼ ਹੈ।

PM Modi
PM Modi

ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਪੰਜਾਬ ਨੂੰ ਇੱਕ ਮਜ਼ਬੂਤ ਅਤੇ ਟਿਕਾਊ ਸਰਕਾਰ ਦੀ ਲੋੜ ਹੈ ਜੋ ਕਿ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਕੇਂਦਰ ਦੀ ਪੂਰੀ ਮਦਦ ਨਾਲ ਕੰਮ ਕੀਤਾ। ਕਾਂਗਰਸੀ ਲੀਡਰਾਂ ਵਲੋਂ ਓਹਨਾਂ ਖ਼ਿਲਾਫ਼ ਭਾਜਪਾ ਨਾਲ ਸੰਬੰਧਾਂ ਨੂੰ ਲੈਕੇ ਕੀਤੀ ਬਿਆਨਬਾਜ਼ੀ ਦੇ ਜਵਾਬ ਵਿੱਚ ਤਿੱਖਾ ਹਮਲਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ "ਹਾਂ ਮੇਰੇ ਭਾਜਪਾਈਆਂ ਨਾਲ ਚੰਗੇ ਸਬੰਧ ਰਹੇ ਹਨ ਅਤੇ ਉਹ (ਕਾਂਗਰਸੀ ਆਗੂ) ਜੋ ਬੋਲਦੇ ਨੇ ਬੋਲੀ ਜਾਣ, ਮੈਨੂੰ ਓਹਨਾਂ ਦੀ ਕੋਈ ਪ੍ਰਵਾਹ ਨਹੀਂ"।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement