
ਇਨ੍ਹਾਂ ਪ੍ਰਦਰਸ਼ਨੀਆਂ ਵਿਚ ਆਉ ਅਤੇ ਅਪਣੇ ਨਾਲ ਇਤਿਹਾਸ ਦਾ ਇਕ ਟੁਕੜਾ ਲੈ ਜਾਉ : ਜਾਵਡੇਕਰ
ਦਿੱਲੀ, 13 ਮਾਰਚ : ਪੁਣੇ ਦਾ ਇਤਿਹਾਸਕ ਆਗਾ ਖ਼ਾਨ ਪੈਲੇਸ, ਜਿਥੇ ਮਹਾਤਮਾ ਗਾਂਧੀ ਨੂੰ ਭਾਰਤ ਛੱਡੋ ਅੰਦੋਲਨ ਤੋਂ ਬਾਅਦ ਨਜ਼ਰਬੰਦ ਰਖਿਆ ਗਿਆ ਸੀ, ਅੱਜ ਸਾਡੇ ਸ਼ਾਨਦਾਰ ਸੁਤੰਤਰਤਾ ਸੰਗਰਾਮ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਸ਼ਾਨਦਾਰ ਯਾਤਰਾ ਤੋਂ ਪ੍ਰੇਰਿਤ ਹੋਣ ਦੀ ਅਪੀਲ ਕਰ ਰਿਹਾ ਹੈ | ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖ਼ੁਸ਼ੀ 'ਚ ਅਸੀਂ ਅਪਣੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਉਨ੍ਹਾਂ ਨੂੰ ਸੁਤੰਤਰਤਾ ਸੰਗਰਾਮ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਜਾਣੂੰ ਕਰਵਾਉਣ ਲਈ ਇਸ ਪੈਲੇਸ ਵਿਚ ਇਕ ਸੁੰਦਰ ਪ੍ਰਦਰਸਨੀ ਦਾ ਆਯੋਜਨ ਕੀਤਾ ਹੈ | ਇਹ ਪ੍ਰਦਰਸਨੀ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਦਾ ਹਿੱਸਾ ਹੈ | ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਬਿਊਰੋ ਆਫ਼ ਆਊਟਰੀਚ ਕਮਿਊਨੀਕੇਸ਼ਨ ਵਲੋਂ ਆਯੋਜਤ ਪ੍ਰਦਰਸ਼ਨੀ 15 ਮਾਰਚ, 2021 ਤਕ ਚਲੇਗੀ |
ਇਸ ਵਿਚ ਸੁਤੰਤਰਤਾ ਸੰਗਰਾਮ ਦੇ ਯੋਧਿਆਂ ਦੇ ਯੋਗਦਾਨ ਦੀ ਝਾਂਕੀਆ ਦਿਖਾਈਆਂ ਜਾਣਗੀਆਂ | ਸੁਤੰਤਰਤਾ ਸੰਗਰਾਮ ਦੇ ਇਨ੍ਹਾਂ ਯੋਧਿਆਂ ਵਿਚ ਮਹਾਤਮਾ ਗਾਂਧੀ, ਸਰਦਾਰ ਵਲੱਭਭਾਈ ਪਟੇਲ, ਲੋਕਮਾਨ ਤਿਲਕ, ਡਾ. ਬਾਬਾ ਸਾਹਿਬ ਅੰਬੇਡਕਰ ਅਤੇ ਕਈ ਹੋਰ ਪ੍ਰਮੁੱਖ ਆਗੂ ਸ਼ਾਮਲ ਹਨ |
ਵਰਚੁਅਲ ਰੂਪ ਵਿਚ ਪ੍ਰਦਰਸ਼ਨੀ ਦੀ ਸ਼ੁਰੂਆਤ ਕਰਦਿਆਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, Tਸਾਨੂੰ ਅਣਗਿਣਤ ਕੁਰਬਾਨੀਆਂ ਤੋਂ ਬਾਅਦ ਆਜ਼ਾਦੀ ਮਿਲੀ ਹੈ | ਇਸ ਲਈ ਜ਼ਰੂਰੀ ਹੈ ਕਿ ਹਰੇ ਇਕ ਨੂੰ ਆਜ਼ਾਦੀ ਸੰਗਰਾਮ ਦੀ ਯਾਤਰਾ ਬਾਰੇ ਪਤਾ ਹੋਣਾ ਚਾਹੀਦਾ ਹੈ | ਇਹ ਪ੍ਰਦਰਸਨੀ ਪੂਰੇ ਦੇਸ ਵਿਚ ਆਯੋਜਤ ਕੀਤੀ ਜਾ ਰਹੀ ਹੈ ਤਾਂ ਜੋ ਸਾਡੇ ਦੇਸ਼ ਵਾਸੀਆਂ ਨੂੰ ਸਾਡੇ ਸ਼ਾਨਦਾਰ ਸੁਤੰਤਰਤਾ ਸੰਗਰਾਮ ਅਤੇ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਅਤੇ ਕੁਰਬਾਨੀਆਂ ਬਾਰੇ ਜਾਣਕਾਰੀ ਦਿਤੀ ਜਾ ਸਕੇ |
ਮੰਤਰੀ ਨੇ ਅੱਗੇ ਕਿਹਾ, Tਸੁਤੰਤਰਤਾ ਦੇ ਅੰਮਿ੍ਤ ਮਹਾਂਉਤਸਵ ਦਾ ਉਦੇਸ ਸੁਤੰਤਰ ਭਾਰਤ ਦੀਆਂ ਵੱਖ ਵੱਖ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨਾ ਵੀ ਹੈ |'' ਨੈਸਨਲ ਮੀਡੀਆ ਸੈਂਟਰ, ਨਵੀਂ ਦਿੱਲੀ ਵਿਖੇ ਇਸ ਪ੍ਰਦਰਸਨੀ ਦੇ ਉਦਘਾਟਨ ਤੋਂ ਬਾਅਦ, ਜਾਵਡੇਕਰ ਇਸ ਪ੍ਰੋਗਰਾਮ ਵਿਚ ਆਨ ਲਾਈਨ ਸ਼ਾਮਲ ਹੋਏ | ਇਸ ਮੌਕੇ ਇਹ ਪ੍ਰਦਰਸਨੀ ਪੰਜ ਹੋਰ ਥਾਵਾਂ- ਬੰਗਲੁਰੂ, ਭੁਵਨੇਸਵਰ, ਪਟਨਾ, ਸਾਂਬਾ (ਜੰਮੂ ਅਤੇ ਕਸਮੀਰ) ਵਿਚ ਵੀ ਲਗਾਈ ਗਈ | ਮੋਰਾਂਗ (ਮਨੀਪੁਰ). ਦਾ ਉਦਘਾਟਨ ਕੀਤਾ ਗਿਆ ਸੀ |
ਸੂਚਨਾ ਪ੍ਰਸਾਰਣ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪ੍ਰਦਰਸ਼ਨੀਆਂ ਵਿਚ ਆਉਣ ਅਤੇ ਉਹ ਅਪਣੇ ਨਾਲ ਇਤਿਹਾਸ ਦਾ ਹਿੱਸਾ ਲੈ ਕੇ ਜਾਣ | ਸੂਚਨਾ ਪ੍ਰਸਾਰਣ ਮੰਤਰਾਲੇ ਦੇ ਬਿਊਰੋ ਆਫ਼ ਆਟਰੀਚ ਕਮਿਨੀਕੇਸ਼ਨ ਦੁਆਰਾ ਆਯੋਜਤ ਇਹ ਪ੍ਰਦਰਸ਼ਨੀਆਂ ਲੋਕਾਂ ਨੂੰ ਸੁਤੰਤਰਤਾ ਸੰਗਰਾਮ ਦੀ ਮਹੱਤਤਾ ਬਾਰੇ ਜਾਗਰੂਕ ਕਰਨਗੀਆਂ ਅਤੇ ਅਗਲੇ 25 ਸਾਲਾਂ ਲਈ ਦੂਰਦਰਸ਼ਤਾ ਨਾਲ ਯੋਜਨਾਬੰਦੀ ਕਰਨ ਵਿਚ ਸਹਾਇਤਾ ਕਰਨਗੀਆਂ | ਉਨ੍ਹਾਂ ਕਿਹਾ, Tਮੈਂ ਲੋਕਾਂ ਨੂੰ ਸੱਦਾ ਦਿੰਦਾ ਹਾਂ ਉਹ ਇਨ੍ਹਾਂ ਪ੍ਰਦਰਸ਼ਨੀਆਂ ਵਿਚ ਆਉਣ ਅਤੇ ਉਸ ਇਤਿਹਾਸ ਨੂੰ ਅਪਣੇ ਨਾਲ ਲੈ ਜਾਣ |U
ਇਸ ਮੌਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ੍ਰੀ ਅਮਿਤ ਖਰੇ ਨੇ ਕਿਹਾ ਕਿ ਇਨ੍ਹਾਂ ਪ੍ਰਦਰਸਨੀਆਂ ਦਾ ਉਦੇਸ਼ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਨਾ ਅਤੇ ਇਸ ਲੜਾਈ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨਾ ਹੈ | ਇਸਦੇ ਨਾਲ ਹੀ ਉਨ੍ਹਾਂ ਦਾ ਉਦੇਸ਼ ਆਜ਼ਾਦੀ ਦੀ ਇਸ ਯਾਤਰਾ ਵਿਚ ਦੇਸ ਦੇ ਵੱਖ ਵੱਖ ਹਿੱਸਿਆਂ ਤੋਂ ਸ਼ਾਮਲ ਹੋਏ ਗੁਮਨਾਮ ਬਹਾਦਰਾਂ ਅਤੇ ਨਾਇਕਾਂ ਦੇ ਯੋਗਦਾਨ ਨੂੰ ਵੀ ਸਾਹਮਣੇ ਲਿਆਉਣਾ ਹੈ |
ਪ੍ਰਦਰਸ਼ਨੀ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਖੇਤਰੀ ਆਉਟਰੀਜ ਬਿਊਰੋ, ਮਹਾਰਾਸ਼ਟਰ ਅਤੇ ਗੋਵਾ ਦੇ ਖੇਤੀਰ ਨਿਦੇਸ਼ਕ ਪ੍ਰਕਾਸ਼ ਮਾਡਗਮ ਨੇ ਪੁਣੇ ਦੇ ਸਾਰੇ ਵਸਨੀਕਾਂ ਖ਼ਾਸਕਰ ਨੌਜਵਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਇਸ ਪ੍ਰਦਰਸ਼ਨੀ 'ਚ ਆਉਣ ਅਤੇ ਰਾਸ਼ਟਰ ਨਿਰਮਾਣ 'ਚ ਅਪਣਾ ਯੋਗਦਾਨ ਦੇਣ ਲਈ ਪ੍ਰੇਰਣਾ ਲੈਣ |
ਆਗਾ ਖ਼ਾਨ ਮਹਿਲ (ਮਹਿਲ) ਦਾ ਸਾਡੇ ਦੇਸ਼ ਦੇ ਸੁਤੰਤਰਤਾ ਅੰਦੋਲਨ ਵਿਚ ਦੀ ਇਕ ਵਿਸ਼ੇਸ਼ ਮਹੱਤਤਾ ਹੈ | ਇਹ ਉਹ ਸਥਾਨ ਹੈ ਜਿਥੇ ਬਿ੍ਟਿਸ਼ ਸਰਕਾਰ ਨੇ 1942 ਵਿਚ ਭਾਰਤ ਛੱਡੋ ਅੰਦੋਲਨ ਸੁਰੂ ਹੋਣ ਤੋਂ ਬਾਅਦ 21 ਮਹੀਨਿਆਂ ਲਈ ਮਹਾਤਮਾ ਗਾਂਧੀ ਨੂੰ ਘਰ ਵਿਚ ਨਜਰਬੰਦ ਰਖਿਆ ਸੀ | ਇਹ ਥਾਂ ਭਾਰਤ ਛੱਡੋ ਅੰਦੋਲਨ ਦਾ ਕੇਂਦਰ ਬਿੰਦੂ ਬਣ ਗਿਆ ਸੀ | ਹੁਣ ਇਹ ਇਕ ਅਜਾਇਬ ਘਰ ਹੈ ਜੋ ਗਾਂਧੀ ਜੀ ਦੀ 21 ਮਹੀਨਿਆਂ ਦੀ ਹਿਰਾਸਤ (ਨਜਰਬੰਦੀ) ਦੀ ਪੂਰੀ ਗਾਥਾ ਨੂੰ ਦਰਸਾਉਂਦਾ ਹੈ |
ਅਜਿਹੀਆਂ ਪ੍ਰਦਰਸਨੀਆਂ ਸੇਵਾਗ੍ਰਾਮ, ਵਰਧਾ ਅਤੇ ਮੁੰਬਈ ਵਿਚ ਵੀ ਆਯੋਜਤ ਕੀਤੀਆਂ ਜਾਣਗੀਆਂ ਜਿਥੋਂ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ |
ਭਾਰਤੀ ਸੁਤੰਤਰਤਾ ਦੀ ਪਲੈਟੀਨਮ ਜੁਬਲੀ ਮਨਾimageਉਣ ਲਈ ਭਾਰਤ ਸਰਕਾਰ ਅਗਲੇ 75 ਹਫ਼ਤਿਆਂ ਵਿਚ ਰਾਜ ਸਰਕਾਰਾਂ ਅਤੇ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਕਈ ਪ੍ਰੋਗਰਾਮਾਂ ਦਾ ਆਯੋਜਨ ਕਰੇਗੀ |