ਕਿਸਾਨੀ ਮੁੱਦਾ ਪੂਰੀ ਤਰ੍ਹਾਂ ਭਾਰਤ ਦਾ ਮਾਮਲਾ : ਬਿ੍ਟੇਨ ਦੇ ਮੰਤਰੀ
Published : Mar 14, 2021, 1:20 am IST
Updated : Mar 14, 2021, 1:20 am IST
SHARE ARTICLE
IMAGE
IMAGE

ਕਿਸਾਨੀ ਮੁੱਦਾ ਪੂਰੀ ਤਰ੍ਹਾਂ ਭਾਰਤ ਦਾ ਮਾਮਲਾ : ਬਿ੍ਟੇਨ ਦੇ ਮੰਤਰੀ

ਲੰਡਨ, 13 ਮਾਰਚ : ਬਿ੍ਟੇਨ ਦੇ ਮੰਤਰੀ ਲਾਰਡ ਤਾਰਿਕ ਅਹਿਮਦ ਨੇ ਅਪਣੀ ਨਵੀਂ ਦਿੱਲੀ ਯਾਤਰਾ ਤੋਂ ਪਹਿਲਾਂ ਸ਼ੁਕਰਵਾਰ ਨੂੰ  ਕਿਹਾ ਕਿ ਭਾਰਤ ਨੇ ਇਕ ਲੋਕਤੰਤਰ ਦੇ ਰੂਪ ਵਿਚ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੀ ਗਰੰਟੀ ਦਿਤੀ ਹੈ ਅਤੇ ਖੇਤੀ ਸੁਧਾਰਾਂ ਨੂੰ  ਲੈ ਕੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਇਕ ਅਜਿਹਾ ਮੁੱਦਾ ਹੈ, ਜੋ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਦਾ ਮਾਮਲਾ ਹੈ | ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਇਸ ਮੁੱਦੇ 'ਤੇ ਬਿ੍ਟੇਨ ਦੀ ਸੰਸਦੀ ਕਮੇਟੀ ਦੇ ਇਕ ਕਮਰੇ 'ਚ ਚਰਚਾ ਆਯੋਜਤ ਕੀਤੀ ਗਈ ਸੀ, ਜਿਸ ਦੀ ਭਾਰਤ ਨੇ ਦਖ਼ਲਅੰਦਾਜ਼ੀ ਵਜੋਂ ਨਿੰਦਾ ਕੀਤੀ ਸੀ | ਇਥੋਂ ਤਕ ਕਿ ਉਸ ਬੈਠਕ ਨੂੰ  ਲੈ ਕੇ ਮੁਲਾਕਾਤ ਕਰਨ ਲਈ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿ੍ੰਗਲਾ ਨੇ ਬਿ੍ਟਿਸ਼ ਹਾਈ ਕਮਿਸ਼ਨਰ ਅਲੈਕਸ ਏਲਿਸ ਨੂੰ  ਸੱਦਿਆ ਸੀ |  ਬਿ੍ਟੇਨ ਦੇ ਵਿਦੇਸ਼ੀ, ਰਾਸਟਰਮੰਡਲ ਅਤੇ ਵਿਕਾਸ ਦਫ਼ਤਰ (ਐਫ.ਸੀ.ਡੀ.ਓ.) ਵਿਚ ਭਾਰਤੀ ਮਾਮਲਿਆਂ ਦੇ ਰਾਜ ਮੰਤਰੀ ਲਾਰਡ ਅਹਿਮਦ ਸੋਮਵਾਰ ਨੂੰ  ਅਪਣੀ 5 ਦਿਨਾਂ ਭਾਰਤ ਯਾਤਰਾ ਦੀ ਸੁਰੂਆਤ ਕਰਨਗੇ | ਅਪਣੀ ਯਾਤਰਾ ਤੋਂ ਪਹਿਲਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, 'ਇਹ ਬਹੁਤ ਹੀ ਦੋਸਤਾਨਾ ਮੁਲਾਕਾਤ ਸੀ | ਇਹ ਪਹਿਲੀ ਵਾਰ ਹੈ ਜਦੋਂ ਉਹ ਵਿਰੋਧ ਦੇ ਮੁੱਦੇ 'ਤੇ ਰਸਮੀ ਤੌਰ 'ਤੇ ਬੈਠਕ ਕਰ ਰਹੇ ਸਨ ਅਤੇ ਇਸ 'ਤੇ ਚਰਚਾ ਕੀਤੀ | ਭਾਰਤ ਨੇ ਅਪਣੀ ਸਥਿਤੀ ਸਪੱਸ਼ਟ ਕਰ ਦਿਤੀ ਹੈ, ਅਸੀ ਇਹ ਦੁਹਰਾਇਆ ਹੈ ਕਿ ਬਹਿਸ ਦੀ ਸੰਸਦੀ ਪ੍ਰਣਾਲੀ ਅਤੇ ਸਾਡੇ ਸੰਸਦੀ ਲੋਕਤੰਤਰ ਦਾ ਸੁਭਾਅ ਅਜਿਹਾ ਹੋਣਾ ਚਾਹੀਦਾ ਹੈ ਕਿ ਸਰਕਾਰ ਦੀ ਸਥਿਤੀ ਨੂੰ  ਵੀ ਸਪਸ਼ਟ ਰਖਿਆ ਜਾ ਸਕੇ | ਵਿਰੋਧ ਪ੍ਰਦਰਸ਼ਨ ਕਈ ਮਹੀਨਿਆਂ ਤੋਂ ਹੋ ਰਹੇ ਹਨ ਅਤੇ ਲੋਕਤੰਤਰ ਦੇ ਰੂਪ ਵਿਚ ਭਾਰਤ ਨੇ ਪੂਰੀ ਤਰ੍ਹਾਂ ਨਾਲ ਵਿਰੋਧ ਦੇ ਅਧਿਕਾਰ ਦੀ ਗਾਰੰਟੀ ਦਿਤੀ ਹੈ ਅਤੇ ਇਸ ਨੂੰ  ਸੁਰੱਖਿਅਤ ਕੀਤਾ ਹੈ, ਜਿਸ ਨੂੰ  ਅਸੀ ਪੂਰੀ ਤਰ੍ਹਾਂ ਸਵੀਕਾਰ ਕਰਦੇ ਹਾਂ | ਮੈਂ ਪੂਰੀ ਤਰ੍ਹਾਂ ਨਾਲ ਸਪੱਸ਼ਟ ਕਰਦਾ ਹਾਂ ਕਿ ਵਿਰੋਧ ਪ੍ਰਦਰਸ਼ਨ ਦਾ ਇਹ ਮਾਮਲਾ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਦਾ ਮਾਮਲਾ ਹੈ |'     (ਪੀਟੀਆਈ)
ਕੋਰੋਨਾ ਖ਼ਤਰਾ ਮੁੜ ਵਧਿਆ, ਇਟਲੀ ਵਿਚ ਫਿਰ ਹੋਈ ਤਾਲਾਬੰਦੀ 
ਰੋਮ  ਇਟਲੀ, 13 ਮਾਰਚ (ਚੀਨੀਆ): ਇਟਲੀ ਦੀ ਮਾਰੀਉ ਦਰਾਗ੍ਹੀ ਸਰਕਾਰ ਨੇ ਪ੍ਰ੍ਰਸ਼ਾਸਨ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਗੱਲਬਾਤ ਕਰਨ ਉਪਰੰਤ ਇਟਲੀ ਵਿਚ ਮੁੜ ਤੋਂ ਤਾਲਾਬੰਦੀ ਕਰਨ ਦਾ ਐਲਾਨ ਕਰ ਦਿਤਾ ਹੈ | ਕਿ੍ਸਮਿਸ ਦੀਆਂ ਛੁੱਟੀਆਂ ਵਾਂਗੂ ਈਸਟਰ ਦੀਆਂ ਛੁੱਟੀਆਂ ਵਿਚ ਵੀ ਲੋਕ ਆਪੋ-ਅਪਣੇ ਘਰਾਂ ਵਿਚ ਬੰਦ ਰਹਿਣਗੇ | ਰਾਜਧਾਨੀ ਰੋਮ ਨੂੰ  ਵੀ ਰੈੱਡ ਜੋਨ ਐਲਾਨ ਦਿਤਾ ਗਿਆ ਜਿਸ ਕਰ ਕੇ 15 ਮਾਰਚ ਤੋਂ 5 ਅਪ੍ਰੈਲ ਤਕ ਸਾਰੇ ਸਕੂਲ ਬੰਦ ਰਹਿਣਗੇ | ਸਰਕਾਰ ਦੇ ਇਨ੍ਹਾਂ ਸਖ਼ਤ ਫ਼ੈਸਲਿਆਂ ਕਰ ਕੇ ਰੈਸੋਟੋਰੈਂਟ, ਕੈਫ਼ੇ ਬਾਰ ਸਮੇਤ ਬਹੁਤ ਸਾਰੇ ਕਾਰੋਬਾਰ ਪ੍ਰਭਾਵਤ ਹੋ ਰਹੇ ਹਨ | ਦਸਣਯੋਗ ਹੈ ਕਿ ਇਟਲੀ ਸਰਕਾਰ ਨੇ ਪਹਿਲਾਂ ਕਿ੍ਸਮਿਸ ਅਤੇ ਹੁਣ ਈਸਟਰ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਤਾਲਾਬੰਦੀ ਕਰ ਕੇ ਲੋਕਾਂ ਨੂੰ  ਬਿਨਾਂ ਕਿਸੇ ਜ਼ਰੂਰੀ ਕੰਮ ਤੋ ਘਰਾਂ ਵਿਚੋਂ ਨਿਕਲਣ ਦੀ ਸਖ਼ਤ ਮਨਾਹੀ ਕਰ ਦਿਤੀ ਹੈ |

SHARE ARTICLE

ਏਜੰਸੀ

Advertisement

Ludhiana 'ਚ ਫੱਸ ਗਏ ਪੇਚ, Ground ਸਰਵੇ 'ਚ ਵੜਿੰਗ, ਬਿੱਟੂ ਤੇ ਪੱਪੀ ਚ ਪੂਰੀ ਟੱਕਰ,ਦੇਖੋ ਲੋਕ ਕਿਸ ਨੂੰ ਜਿਤਾ ਰਹੇ...

03 Jun 2024 1:13 PM

ਭਾਜਪਾ ਆਗੂ Harjit Grewal ਨੇ ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ, ਕਿਹਾ - ਚੰਡੀਗੜ੍ਹ 'ਚ ਇਨ੍ਹਾਂ ਗਠਬੰਧਨ ਕੀਤਾ ਅਤੇ ....

03 Jun 2024 1:03 PM

ਆ ਗਿਆ ਵੱਡਾ Exit Poll! ਹਾਰ ਰਹੇ Harsimrat Badal ਤੇ Preneet Kaur!, ਜਿੱਤ ਰਹੇ ਆਹ ਵੱਡੇ ਆਗੂ, 4 ਨੂੰ ਲੱਗੂ ਪਤਾ

03 Jun 2024 11:44 AM

ਬਠਿੰਡਾ, ਖਡੂਰ ਸਾਹਿਬ, ਸੰਗਰੂਰ ਪੰਜਾਬ ਦੀ ਹਰ ਸੀਟ ਦੇ ਨਤੀਜੇ ! ਕੌਣ ਕਿੱਥੋਂ ਜਿੱਤਿਆ ਤੇ ਕਿਵੇਂ ਬਦਲੇਗੀ ਸਰਕਾਰ ?

03 Jun 2024 11:19 AM

Kabaddi Player Nirbhay Hathur ਦੀ ਮੌਤ ਨਾਲ ਖੇਡ ਜਗਤ ਨੂੰ ਲੱਗਾ ਵੱਡਾ ਝਟਕਾ, ਸੁੱਤਾ ਹੀ ਰਹਿ ਗਿਆ ਖਿਡਾਰੀ

03 Jun 2024 9:06 AM
Advertisement