ਨੌਜੁਆਨਾਂ ਨੂੰ  ਕਿਸਾਨ ਵਿਰੋਧੀ ਕਾਨੂੰਨਾਂ ਬਾਰੇਜਾਣਕਾਰੀ ਦੇਣਾ ਸਮੇਂ ਦੀ ਮੁੱਖ ਲੋੜ ਧਰਮ ਸਿੰਘ ਗੁਰਾਇਆ
Published : Mar 14, 2021, 1:38 am IST
Updated : Mar 14, 2021, 1:38 am IST
SHARE ARTICLE
IMAGE
IMAGE

ਨੌਜੁਆਨਾਂ ਨੂੰ  ਕਿਸਾਨ ਵਿਰੋਧੀ ਕਾਨੂੰਨਾਂ ਬਾਰੇ ਜਾਣਕਾਰੀ ਦੇਣਾ ਸਮੇਂ ਦੀ ਮੁੱਖ ਲੋੜ : ਧਰਮ ਸਿੰਘ ਗੁਰਾਇਆ


ਮੈਰੀਲੈਡ, 13 ਮਾਰਚ (ਸੁਰਿੰਦਰ ਗਿੱਲ): ਕਿਸਾਨਾਂ ਦੀ ਹਮਾਇਤ ਵਿਚ ਪ੍ਰਵਾਸੀ ਭਾਰਤੀਆਂ ਵਲੋਂ ਐਨ.ਆਰ.ਆਈ. ਫ਼ਾਰਮਜ਼ ਬੈਨਰ ਹੇਠ ਲਗਾਤਾਰ ਪ੍ਰਦਰਸ਼ਨ ਵ੍ਹਾਈਟ ਹਾਊਸ ਸਾਹਮਣੇ ਚਲ ਰਿਹਾ ਹੈ | ਅੱਜ ਮੁੱਖ ਸ਼ਖ਼ਸੀਅਤਾਂ ਵਲੋਂ ਇਸ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਗਈ ਹੈ | ਸਮੀਖਿਆ ਦੌਰਾਨ ਔਰਤਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਗਈ ਹੈ | ਜਿਨ੍ਹਾਂ ਨੇ ਅੰਤਰਰਾਸ਼ਟਰੀ ਔਰਤ ਦਿਵਸ ਅਤੇ ਕਿਸਾਨਾਂ ਦੀ ਹਮਾਇਤ ਵਿਚ ਪ੍ਰਦਰਸ਼ਨ ਸ਼ੁਰੂ ਕੀਤਾ ਸੀ | ਧਰਮ ਸਿੰਘ ਗੁਰਾਇਆ ਨੇ ਕਿਹਾ ਕਿ ਅੰਦੋਲਨ ਵਿਚ ਨੌਜੁਆਨਾਂ ਦੀ ਹਾਜ਼ਰੀ ਨੂੰ  ਯਕੀਨੀ ਬਣਾਉਣਾ ਅਤੇ ਨੌਜੁਆਨਾਂ ਨੂੰ  ਕਿਸਾਨ ਵਿਰੋਧੀ ਕਾਨੂੰਨਾਂ ਬਾਰੇ ਜਾਣਕਾਰੀ ਦੇਣੀ ਸਮੇਂ ਦੀ ਮੁੱਖ ਲੋੜ ਹੈ | 
ਉਨ੍ਹਾਂ ਕਿਹਾ ਕਿ ਪੰਦਰਾਂ ਮਾਰਚ ਤੋਂ ਸ਼ੁਰੂ ਹੋਣ ਵਾਲੇ ਰੋਸਟਰ ਵਿਚ ਸ਼ੁਕਰਵਾਰ ਦੇ ਜਥੇ ਦੀ ਉਹ ਅਗਵਾਈ ਕਰਨਗੇ | ਅਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਅਮਰੀਕਾ ਦੇ ਛੋਟੇ ਕਿਸਾਨ ਇਸੇ ਕਰ ਕੇ ਫ਼ੇਲ੍ਹ ਹੋ ਗਏ ਹਨ ਕਿਉਂਕਿ ਇਹੀ ਪੈਟਰਨ ਮੋਦੀ ਲਾਗੂ ਕਰ ਕੇ ਕਾਰਪੋਰੇਟ ਘਰਾਣਿਆਂ ਨੂੰ  ਪਾਲਣਾ ਚਾਹੁੰਦੇ ਹਨ | ਅਮਰੀਕਾ ਦੇ ਕਿਸਾਨ ਵੀ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋ ਕੇ ਦਸਣਗੇ, ਕਿਵੇਂ ਅੱਜ ਤੋਂ ਪੰਜਾਹ ਸਾਲ ਪਹਿਲਾ ਅਮਰੀਕਾ ਦੇ ਕਿਸਾਨ ਆਰਥਕ ਤੌਰ ਉਤੇ ਮੰਦੀ ਦਾ ਸ਼ਿਕਾਰ ਹੋਏ ਸਨ | ਉਨ੍ਹਾਂ ਦੀ ਜਥੇਬੰਦੀ ਨੇ ਸਰਕਾਰ ਕੋਲੋਂ ਸਬਸਿਡੀ ਲੈ ਕੇ ਗੁਜ਼ਾਰਾ ਕਰ ਰਹੇ ਹਨ ਪਰ ਮੋਦੀ ਨੇ ਫੁੱਟੀ ਕਾਉਡੀ ਵੀ ਨਹੀਂ ਦੇਣੀ ਹੈ | ਇਸ ਲਈ ਇਹ ਬਿਲ ਵਾਪਸ ਕਰਵਾਏ ਬਗ਼ੈਰ ਚੈਨ ਨਾਲ ਨਹੀਂ ਬੈਠਿਆ ਜਾਵੇਗਾ | 
ਉਨ੍ਹਾਂ ਕਿਹਾ ਕਿ ਮੋਦੀ ਅਮਰੀਕਾ ਦਾ ਕੀ ਮੁਕਾਬਲਾ ਕਰੇਗਾ ਜਿਸ ਨੇ ਪਰ ਵਿਅਕਤੀ ਛੇ-ਛੇ ਹਜ਼ਾਰ ਡਾਲਰ ਘਰ ਬੈਠੇ ਹਰ ਜੀਅ ਨੂੰ  ਦਿਤਾ ਹੈ |
ਹਰਜੀਤ ਸਿੰਘ ਹੁੰਦਲ ਨੇ ਕਿਹਾ ਕੇ ਸਾਨੰ ਪਰਵਾਸੀਆਂ ਨੂੰ  ਮੋਦੀ ਦੇ ਬਦਲ ਲਈ ਮੁਹਿੰਮ ਵਿੱਢਣੀ ਪਵੇਗੀ | ਇਸ ਪਾਰਟੀ ਦੇ ਵੋਟ ਬੈਂਕ ਨੂੰ  ਸੰਨ ਲਾਉਣੀ ਪਵੇਗੀ | ਮੋਦੀ ਹੁਣ ਅਵਾਮ ਦਾ ਪ੍ਰਧਾਨ ਮੰਤਰੀ ਨਹੀਂ ਰਿਹਾ ਹੈ | ਉਹ ਕਾਰਪੋਰੇਟ ਘਰਾਣਿਆਂ ਨੇ ਖ਼ਰੀਦ ਲਿਆ ਹੈ | ਉਹ ਕਿਸਾਨੀ ਤੇ ਮਜ਼ਦੂਰ ਜਮਾਤ ਨੂੰ  ਖ਼ਤਮ ਕਰਨ ਲਈ ਠਾਣੀ ਬੈਠਾ ਹੈ | ਸੋ ਇਸ ਨੂੰ  ਭਾਰਤ ਦੀimageimageਆ ਚੋਣਾਂ ਸਟੇਟਾਂ ਵਿਚੋਂ ਨਕਾਰਨਾਂ ਸਮੇ ਦੀ ਲੋੜ ਹੈ | ਇਸ ਲਈ ਹਰ ਵਿਅਕਤੀ ਯੋਗਦਾਨ ਪਾਵੇ | ਵ੍ਹਾਈਟ ਹਾਊਸ ਦੇ ਉੱਘੇ ਜਰਨਲਿਸਟ ਨੇ ਕਿਹਾ ਕਿ ਇਕ ਮੈਮੋਰੰਡਮ ਭਾਰਤੀ ਕਿਸਾਨ ਯੂਨੀਅਨ ਨਾਲ ਰਾਫ਼ਤਾ ਕਾਇਮ ਕਰ ਕੇ ਬਣਾਇਆਂ ਜਾਵੇ | ਜੋ ਬਾਈਡਨ ਰਾਸ਼ਟਰਪਤੀ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਸਟੇਟ ਡਿਪਾਰਟਮੈਂਟ, ਯੂ.ਐਨ. ਤੇ ਕੈਪੀਟਲ ਹਿੱਲ ਉਤੇ ਦਿਤਾ ਜਾਵੇ | ਉਪਰੰਤ ਰਾਸ਼ਟਰਪਤੀ ਜੋ ਬਾਈਡਨ ਨੂੰ  ਮਿਲਣ ਦਾ ਪ੍ਰੋਗਰਾਮ ਉਲੀਕਿਆ ਜਾਵੇ |
Washington_7ill_1

SHARE ARTICLE

ਏਜੰਸੀ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement