ਟਾਂਡਾ ਗਊ ਕਤਲ ਕਾਂਡ ਦੇ 7 ਦੋਸ਼ੀਆਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
Published : Mar 14, 2022, 6:29 pm IST
Updated : Mar 14, 2022, 7:51 pm IST
SHARE ARTICLE
PHOTO
PHOTO

ਕੈਂਟਰ ਤੇ ਹਥਿਆਰਾਂ ਦੀ ਵੀ ਕੀਤੀ ਬਰਾਮਦਗੀ

 

ਟਾਂਡਾ ਉੜਮੁੜ (ਅੰਮ੍ਰਿਤਪਾਲ਼ ਬਾਜਵਾ) -  ਬੀਤੇ ਦਿਨੀਂ ਟਾਂਡਾ ਦੇ  ਵਿਚ ਹੋਏ ਗਊ ਕਤਲ ਕਾਂਡ  ਦੇ ਮਾਮਲੇ ਨੂੰ ਪੁਲਿਸ ਨੇ 36 ਘੰਟਿਆ ਦੇ ਅੰਦਰ ਹੀ ਮਾਮਲੇ ਦੀ ਜਾਂਚ ਕਰਦੇ ਹੋਏ ਮਾਸ ਤਸਕਰੀ ਕਰਨ ਵਾਲੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧ ਵਿਚ ਐੱਸ.ਐੱਸ.ਪੀ. ਧਰੂਮਨ ਐੱਚ ਨਿੰਬਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ 11/12 ਮਾਰਚ ਦੀ ਦਰਮਿਆਨੀ ਰਾਤ ਨੂੰ ਪਿੰਡ ਢਡਿਆਲਾ ਥਾਣਾ ਟਾਂਡਾ ਦੇ ਰੇਲਵੇ ਲਾਇਨ ਦੇ ਕੋਲ ਰਾਤ ਵੇਲੇ 17 ਗਾਵਾਂ ਤੇ ਬਲਦਾ ਨੂੰ ਮਾਰ ਕੇ ਉਨਾਂ ਦੇ ਪਿੰਜਰ ਰੇਲਵੇ ਲਾਇਨ ਦੇ ਕੋਲ ਸੁੱਟ ਦਿੱਤੇ ਸਨ।
 

 

PHOTO
PHOTO

 

ਘਟਨਾ ਬਹੁਤ ਹੀ ਸਨਸਨੀਖੇਜ ਤੇ ਦੁਖਦਾਇਕ ਸੀ। ਘਟਨਾ ਦੀ ਜਾਣਕਾਰੀ ਦੇ ਉਪਰੰਤ ਡੀ.ਜੀ.ਪੀ. ਪੰਜਾਬ ਚੰਡੀਗੜ ਅਤੇ ਆਈ.ਜੀ. ਜਲੰਧਰ ਅਰੁਨਪਾਲ ਵਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ  ਕਰਨ ਲਈ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ, ਕਿਉਂਕਿ ਘਟਨਾ ਦਾ ਏਰੀਆ ਰੇਲਵੇ ਪੁਲਿਸ ਨਾਲ ਸੰਬੰਧਤ ਸੀ।
 

 

PHOTOPHOTO

 

ਇਸ ਕਰਕੇ ਥਾਣਾ ਜੀ.ਆਰ.ਪੀ. ਜਲੰਧਰ ਵਲੋਂ ਵੱਖ ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਲੈਦੇਂ ਹੋਏ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਕਪਤਾਨ ਪੁਲਿਸ ਤਫਤੀਸ਼ ਮੁਖਤਿਆਰ ਰਾਏ ਦੀ ਅਗਵਾਈ ਹੇਠ ਉਪ ਪੁਲਿਸ ਕਪਤਾਨ ਡਿਟੈਕਟਿਵ ਸਰਬਜੀਤ ਰਾਏ , ਡੀ.ਐੱਸ.ਪੀ. ਟਾਂਡਾ ਰਾਜ ਕੁਮਾਰ, ਇੰਚਾਰਜ ਸੀ.ਆਈ.ਏ. ਹੈਡ ਕੁਆਟਰ ਇੰਸਪੈਕਟਰ ਲਖਬੀਰ ਸਿੰਘ ਅਤੇ ਮੁੱਖ ਅਫਸਰ ਥਾਣਾ ਟਾਂਡਾ ਹਰਿੰਦਰ ਸਿੰਘ ਅਤੇ ਜੀ.ਆਰ.ਪੀ. ਵਲੋਂ ਐਸ.ਪੀ. ਪ੍ਰਵੀਨ ਕੰਡਾ, ਡੀ.ਐੱਸ.ਪੀ. ਅਸ਼ਵਨੀ ਕੁਮਾਰ ਅਤਰੀ ਅਤੇ ਮੁੱਖ ਅਫਸਰ ਜੀ.ਆਰ.ਪੀ. ਇੰਸਪੈਕਟਰ ਬਲਵੀਰ ਸਿੰਘ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਜਾਂਚ ਨੂੰ ਤਕਨੀਕੀ ਢੰਗ ਨਾਲ ਅਤੇ ਖੁਫੀਆ ਤਰੀਕੇ ਨਾਲ ਸੋਰਜ ਲਗਾ ਕੇ ਮੁਕੱਦਮੇ ਨੂੰ ਟਰੇਸ ਕੀਤਾ ਗਿਆ।

ਮੁਕੱਦਮੇ ਵਿਚ ਪਹਿਲਾ ਫਿੱਗਰ ਹੋਏ 3 ਵਿਅਕਤੀਆਂ ਸਾਵਣ ਪੁੱਤਰ ਹਰਜੀਤ ਵਾਸੀ ਕੋਟਲੀ ਸ਼ੇਖ਼ਾਂ (ਜਲੰਧਰ) , ਸਤਪਾਲ ਉਰਫ  ਪੱਪੀ ਪੁੱਤਰ ਕੁਲਦੀਪ ਅਤੇ ਸੁਰਜੀਤ ਲਾਲ ਉਰਫ ਸੋਨੂ ਪੁੱਤਰ ਜਗਦੀਸ਼ ਵਾਸੀ ਜੱਫਲ ਝੀਂਗੜਾ (ਜਲੰਧਰ ) ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚ ਦੌਰਾਨ ਕਾਬੂ ਕੀਤੇ ਗਏ ਦੋਸ਼ੀਆਂ ਦੀ ਪੁੱਛ ਗਿੱਛ ਤੋਂ ਉਨਾਂ ਨਾਲ ਇਸ ਅਪਰਾਧ ਵਿਚ ਸ਼ਾਮਲ ਅਤੇ ਪਨਾਹ ਦੇਣ ਵਾਲੇ ਵਿਅਕਤੀਆਂ ਜੀਵਨ ਅਲੀ ਪੁੱਤਰ ਵਿਜੇ ਅਲੀ ਵਾਸੀ ਥਾਂਬਲਕੇ (ਨਕੋਦਰ) , ਕਮਲਜੀਤ ਕੌਰ ਪਤਨੀ ਦਿਲਾਵਰ ਖਾਨ , ਸਲਮਾ ਪਤਨੀ ਅਨਬਰ ਹੁਸੈਨ ਵਾਸੀ ਬੜਾ ਪਿੰਡ ਗੁਰਾਇਆ ਅਤੇ ਅਨਬਰ ਹੂਸੈਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਦੋਸ਼ੀਆਂ ਦੀ ਮੁੱਢਲੀ ਪੁੱਛਗਿਛ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਸੁਰਜੀਤ ਸਿੰਘ ਉਰਫ ਪੱਪੀ ਤੇ ਪਹਿਲਾਂ ਵੀ 5 ਅਪਰਾਧਕ ਮਾਮਲੇ ਵੱਖ ਵੱਖ ਧਾਰਾਵਾਂ ਦੇ ਅਧੀਨ ਜਲੰਧਰ ਤੇ ਹੁਸ਼ਿਆਰਪੁਰ ਵਿਖੇ ਦਰਜ ਸਨ। ਗਾਵਾਂ ਦੀ ਢੋਆ ਢੁਆਈ ਲਈ ਵਰਤੇ ਗਏ ਕੈਂਟਰ ਅਤੇ ਹਥਿਆਰਾਂ ਨੂੰ ਬਰਾਮਦ ਕੀਤਾ ਜਾ ਚੁੱਕਾ ਹੈ। ਇਸਦੇ ਨਾਲ ਹੀ ਇਸ ਗੁਨਾਹ ਵਿੱਚ ਸ਼ਾਮਲ ਹੋਰ ਲੋੜੀਂਦੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਇੰਸਪੈਕਟਰ ਬਲਵੀਰ ਸਿੰਘ ਮੁੱਖ ਅਫਸਰ ਥਾਣਾ ਜੀ.ਆਰ.ਪੀ. ਜਲੰਧਰ ਤੋਂ ਕੀਤੀ ਜਾ ਰਹੀ ਹੈ। ਗ੍ਰਿਫਤਾਰ  ਕੀਤੇ ਗਏ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਡੁੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement