
ਕਿਹਾ- ਕੌਮ ਦੇ ਜਥੇਦਾਰ ਵਜੋਂ ਤੁਹਾਨੂੰ ਸ਼ੋਭਾ ਨਹੀ ਦਿੰਦਾ
ਮੁਹਾਲੀ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ‘ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਤੀਕ੍ਰਿਆ ਦੇਖਣ ਨੂੰ ਮਿਲੀ।
ਉਹਨਾਂ ਕਿਹਾ ਕਿ ਜਥੇਦਾਰ ਜੀ ਤੁਸੀਂ ਉੱਚੀ ਸੁੱਚੀ ਪਦਵੀ ਉੱਤੇ ਬਿਰਾਜਮਾਨ ਹੋ। ਤੁਸੀਂ ਸਮੁੱਚੀ ਕੌਮ ਦੇ ਜਥੇਦਾਰ ਹੋ, ਪਰ ਤੁਹਾਡੇ ਬਿਆਨਾਂ ਰਾਹੀਂ ਬਾਦਲ ਪਰਿਵਾਰ ਪ੍ਰਤੀ ਪਿਆਰ ਝਲਕਦਾ ਹੈ, ਜਿਹੜਾ ਕਿ ਕੌਮ ਦੇ ਜਥੇਦਾਰ ਵਜੋਂ ਤੁਹਾਨੂੰ ਸ਼ੋਭਾ ਨਹੀ ਦਿੰਦਾ।
PHOTO
ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਪੰਥ ਨੂੰ ਇਕੱਲੇ ਬਾਦਲਾਂ ਤੱਕ ਨਾ ਸਮੇਟੋ। ਤੁਸੀਂ 1920 ਦੀ ਗੱਲ ਕਰਦੇ ਹੋ ਉਸ ਸਮੇਂ ਜਥੇਦਾਰ ਸਾਹਿਬਾਨਾਂ ਨੇ ਸਾਰੇ ਵਰਗਾਂ ਦੇ ਸੂਖ਼ਵਾਨ ਜਿਸ ਵਿਚ ਰਾਜ ਪੱਖੀ, ਵਿਰੋਧੀ ਧਿਰ, ਸਿੰਘ ਸਭਾਵਾਂ, ਸੰਪਰਦਾਵਾਂ ,ਚੀਫ ਖਾਲਸਾ ਦੀਵਾਨ ਸਿੱਖ ਬੁੱਧੀਜੀਵੀਆਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕੀਤੀ ਸੀ।
PHOTO
ਸਿੱਖ ਕੌਮ ਨੂੰ ਬਾਦਲ ਦਲ ਪਿਛਲੇ 50 ਸਾਲ ਤੋਂ ਘੁਣ ਵਾਂਗ ਲੱਗਿਆ ਹੋਇਆ ਸੀ ਜਿਸ ਨੂੰ ਸੰਗਤ ਨੇ ਹੁਣ ਪੰਥ ਵਿੱਚੋਂ ਮਨਫੀ ਕਰ ਦਿੱਤਾ ਹੈ। ਬਾਦਲ ਰਾਜ ਦੌਰਾਨ ਪੰਥ ਦਾ ਨੁਕਸਾਨ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਘੋਰ ਪਾਪ ਬਾਦਲ ਰਾਜ ਦੌਰਾਨ ਹੋਇਆ। ਪੰਥਕ ਰਵਾਇਤਾਂ ਦਾ ਘਾਣ ਹੋਇਆ। ਜਥੇਦਾਰ ਜੀ ਤੁਹਾਨੂੰ ਵਾਹਿਗੁਰੂ ਨੇ ਮੌਕਾ ਬਖਸ਼ਿਆ ਹੈ। ਤੁਸੀਂ ਸਮੁੱਚੀ ਕੌਮ ਦੇ ਜਥੇਦਾਰ ਹੋ, ਇਸ ਲਈ ਸਮੁੱਚੀ ਕੌਮ ਦੀ ਅਗਵਾਈ ਤੁਹਾਡੇ ਹੱਥਾਂ ਵਿਚ ਹੈ। ਤੁਸੀਂ ਬਾਦਲ ਦਲ ਦਾ ਫਿਕਰ ਛੱਡ ਕੇ ਸਮੁੱਚੀ ਕੌਮ ਦੀ ਅਗਵਾਈ ਕਰੋ। ਤੁਹਾਡੇ ਕੋਲ ਸੁਨਹਿਰੀ ਮੌਕਾ ਹੈ ਕਿ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁਬਾਰਾ ਉਨ੍ਹਾਂ ਬੁਲੰਦੀਆਂ ਤੱਕ ਲਿਜਾਇਆ ਜਾ ਸਕੇ।
Sukhjinder singh Randhawa