ਪਰਿਵਾਰਕ ਝਗੜੇ ਦੇ ਚੱਲਦੇ ਜੀਜੇ ਨੇ ਸਾਲਿਆਂ ’ਤੇ ਚਲਾਈਆਂ ਗੋਲੀਆਂ
Published : Mar 14, 2023, 1:44 pm IST
Updated : Mar 14, 2023, 1:57 pm IST
SHARE ARTICLE
photo
photo

ਗੋਲੀਆ ਚਲਾਉਣ ਵਾਲੇ ਜੀਜੇ ਤੇ ਉਸ ਦੇ ਸਾਥੀ ਖ਼ਿਲਾਫ਼ ਐਫ਼ਆਈਆਰ ਦਰਜ

 

ਮਜੀਠਾ : ਮਾਮਲਾ ਅੰਮ੍ਰਿਤਸਰ ਵਿੱਚ ਪੈਂਦੇ ਪਿੰਡ ਮਜੀਠਾ ਦਾ ਹੈ ਜਿੱਥੇ ਪਤੀ-ਪਤਨੀ ਦੇ ਪਰਿਵਾਰਕ ਕਲੇਸ਼ ਦੇ ਚਲਦਿਆਂ ਜੀਜੇ ਨੇ ਆਪਣੇ ਸਾਲਿਆਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਤਹਾਨੂੰ ਦੱਸ ਦੇਈਏ ਕਿ ਮਜੀਠੇ ਹਲਕੇ ਵਿੱਚ ਫਲਾਂ ਦੀ ਰੇਹੜੀ ਲਗਾਉਣ ਵਾਲੇ ਦੋਵਾਂ ਭਰਾਵਾਂ ਦੇ ਉਤੇ ਇਨ੍ਹਾਂ ਦੇ ਚਾਚੇ ਦੇ ਜਵਾਈ ਨੇ ਗੋਲੀਆਂ ਚਲਾ ਦਿੱਤੀਆਂ।

ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਖ਼ਮੀ ਸੰਨੀ ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਅਸੀਂ ਮਜੀਠਾ ਹਲਕੇ ਦੇ ਰਿਹਣ ਵਾਲ਼ੇ ਹਾਂ ਤੇ ਫਰੂਟ ਦੀ ਰੇਹੜੀ ਲਗਾਉਂਦੇ ਹਾਂ ਤੇ ਅੱਜ ਸਾਡੇ ਚਾਚੇ ਦੇ ਜਵਾਈ ਬਲਵਿੰਦਰ ਸਿੰਘ ਤੇ ਉਸਦੇ ਸਾਥੀ ਵੱਲੋਂ ਸਾਡੇ ’ਤੇ ਚਾਰ ਗੋਲੀਆਂ ਚਲਾਇਆਂ ਗਈਆਂ। ਜਿਸ ਦੇ ਚੱਲਦੇ ਦੋ ਗੋਲੀਆਂ ਸਾਨੂੰ ਲੱਗੀਆਂ। 
ਦੋਵਾਂ ਨੂੰ ਜ਼ਖ਼ਮੀ ਹਾਲਤ ਚ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਾਡੀ ਭੈਣ ਨੂੰ ਬਲਵਿੰਦਰ ਸਿੰਘ ਬੁਤ ਤੰਗ ਪ੍ਰੇਸ਼ਾਨ ਕਰਦਾ ਅਤੇ ਕੁੱਟਮਾਰ ਕਰਦਾ ਸੀ ਜਿਸ ਨੂੰ ਲੈ ਕੇ ਅਸੀਂ ਕਈ ਵਾਰ ਇਨ੍ਹਾਂ ਦਾ ਫੈਸਲਾ ਵੀ ਕਰਵਾਈਆ ਜਿਸ ਦੇ ਚਲਦੇ ਬਲਵਿੰਦਰ ਸਿੰਘ ਸਾਡੇ ਨਾਲ ਰੰਜਿਸ਼ ਰੱਖਦਾ ਸੀ। ਉਸੇ ਰੰਜਿਸ਼ ਦੇ ਚੱਲਦੇ ਉਸ ਨੇ ਅੱਜ ਸਾਡੇ ਉੱਪਰ ਗੋਲੀਆ ਚਲਾ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਦੋਵਾਂ ਭਰਾਵਾਂ ਨੂੰ ਇਕ ਇੱਕ ਗੋਲ਼ੀ ਵੱਜੀ ਹੈ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਹਨ ਉਨ੍ਹਾਂ ਵੱਲੋ ਜਾਂਚ ਕੀਤੀ ਜਾ ਰਹੀ ਹੈ।

ਉਥੇ ਹੀ ਥਾਣਾ ਮਜੀਠਾ ਦੇ ਪੁਲਿਸ ਅਧਿਕਾਰੀ ਮਨਮੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬਾਵਾ ਹਸਪਤਾਲ਼ ਦੇ ਕੋਲ਼ ਸੰਨੀ ਤੇ ਕੁਲਦੀਪ ਸਿੰਘ ਰੇਹੜੀ ਫੜ੍ਹੀ ਦਾ ਕੰਮ ਕਰਦੇ ਹਨ ਉਨ੍ਹਾਂ ਤੇ ਉਨ੍ਹਾ ਦੇ ਚਾਚੇ ਦੇ ਜਵਾਈ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਦੇ ਚਲਦੇ ਇਹ ਸੰਨੀ ਤੇ ਕੁਲਦੀਪ ਸਿੰਘ ਦੋਵੇਂ ਜ਼ਖ਼ਮੀ ਹੋ ਗਏ। ਉਨ੍ਹਾ ਨੂੰ ਇਲਾਜ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਪੀੜਿਤਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਬਲਵਿੰਦਰ ਸਿੰਘ ਤੇ ਉਸ ਦੇ ਸਾਥੀ ਖ਼ਿਲਾਫ਼ ਐਫ ਆਈ ਆਰ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦੀ ਉਨ੍ਹਾ ਨੂੰ ਕਾਬੂ ਕਰ ਲਿਆ ਜਾਵੇਗਾ

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement