61KG Gold Recovered News: DRI ਦੀ ਵੱਡੀ ਕਾਰਵਾਈ, 40.08 ਕਰੋੜ ਰੁਪਏ ਦਾ 61.08 ਕਿਲੋ ਵਿਦੇਸ਼ੀ ਸੋਨਾ ਕੀਤਾ ਬਰਾਮਦ
Published : Mar 14, 2024, 9:59 am IST
Updated : Mar 14, 2024, 9:59 am IST
SHARE ARTICLE
61.08 kg foreign gold worth Rs 40.08 crore was recovered news in punjabi
61.08 kg foreign gold worth Rs 40.08 crore was recovered news in punjabi

61KG Gold Recovered News:13 ਲੱਖ ਰੁਪਏ ਨਕਦ, 17 ਕਾਰਾਂ, 30 ਮੋਬਾਈਲ ਅਤੇ 21 ਇੰਟਰਨੈੱਟ ਡੌਂਗਲ ਵੀ ਕੀਤੇ ਜ਼ਬਤ

61.08 kg foreign gold worth Rs 40.08 crore was recovered news in punjabi : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਦਰਭੰਗਾ-ਮੁਜ਼ੱਫਰਪੁਰ ਸਰਹੱਦੀ ਖੇਤਰ ਤੋਂ ਇੱਕ ਕਾਰ ਵਿੱਚੋਂ 13.27 ਕਿਲੋ ਸੋਨਾ ਜ਼ਬਤ ਕੀਤਾ ਹੈ। ਜਿਸ ਦੀ ਕੀਮਤ 8.65 ਕਰੋੜ ਰੁਪਏ ਹੈ। ਨਾਲ ਹੀ ਮੁਜ਼ੱਫਰਪੁਰ ਤੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Canada News: ਕਿਰਾਏ ਦੇ ਮਕਾਨ ਵਿਚ ਰਹਿਣ ਵਾਲੀ ਔਰਤ ਦੀ ਨਿਕਲੀ 1 ਅਰਬ 10 ਕਰੋੜ ਰੁਪਏ ਦੀ ਲਾਟਰੀ

ਆਪਰੇਸ਼ਨ 'ਰਾਈਜ਼ਿੰਗ ਸਨ' ਤਹਿਤ ਡੀਆਰਆਈ ਨੇ ਦੇਸ਼ ਦੇ 5 ਸ਼ਹਿਰਾਂ 'ਚੋਂ 40.08 ਕਰੋੜ ਰੁਪਏ ਦਾ 61.08 ਕਿਲੋ ਵਿਦੇਸ਼ੀ ਸੋਨਾ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ 13 ਲੱਖ ਰੁਪਏ ਨਕਦ, 17 ਕਾਰਾਂ, 30 ਮੋਬਾਈਲ ਅਤੇ 21 ਇੰਟਰਨੈੱਟ ਡੌਂਗਲ ਵੀ ਜ਼ਬਤ ਕੀਤੇ ਗਏ ਹਨ।

ਸੋਨੇ ਦੀ ਤਸਕਰੀ ਦੇ ਮਾਮਲੇ 'ਚ ਗੁਹਾਟੀ ਤੋਂ 8, ਮੁਜ਼ੱਫਰਪੁਰ ਤੋਂ 2 ਅਤੇ ਗੋਰਖਪੁਰ ਤੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤਸਕਰਾਂ ਨੇ ਏਜੰਸੀ ਨੂੰ ਦੱਸਿਆ ਕਿ ਇਹ ਸੋਨਾ ਮਿਆਂਮਾਰ ਤੋਂ ਭਾਰਤ ਵਿੱਚ ਤਸਕਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਅਸਾਮ ਦੇ ਰਸਤੇ ਦਿੱਲੀ ਅਤੇ ਜੈਪੁਰ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ: Fazilka News: ਪਾਕਿਸਤਾਨ ਦੀ ਨਾਪਾਕ ਹਰਕਤ ਨਾਕਾਮ, BSF ਨੇ ਫਾਈਰਿੰਗ ਕਰ ਵਾਪਸ ਭੇਜਿਆ ਡਰੋਨ

ਡੀਆਰਆਈ ਨੇ ਗੁਹਾਟੀ, ਬਾਰਪੇਟਾ, ਦਰਭੰਗਾ, ਗੋਰਖਪੁਰ ਅਤੇ ਅਰਰੀਆ ਵਿਚ ਛਾਪੇਮਾਰੀ ਕੀਤੀ। ਗੁਹਾਟੀ ਦੇ ਇੱਕ ਰਿਹਾਇਸ਼ੀ ਕੰਪਲੈਕਸ ਤੋਂ ਸੋਨੇ ਦੀ ਤਸਕਰੀ ਕਰਨ ਵਾਲੇ ਸਿੰਡੀਕੇਟ ਦੇ ਸੰਚਾਲਨ ਦੀ ਸੂਚਨਾ ਮਿਲੀ ਸੀ। ਡੀਆਰਆਈ ਮੁਜ਼ੱਫਰਪੁਰ ਯੂਨਿਟ ਨੇ ਜਾਂਚ ਦੌਰਾਨ ਦਰਭੰਗਾ ਨੇੜੇ ਇੱਕ ਕਾਰ ਨੂੰ ਰੋਕਿਆ। ਜਿਸ ਵਿੱਚ 13.27 ਕਿਲੋ ਵਜ਼ਨ ਦੀਆਂ 80 ਸੋਨੇ ਦੀਆਂ ਤਾਰਾਂ ਬਰਾਮਦੀ ਹੋਈਆਂ। ਜਿਸ ਦੀ ਕੀਮਤ 8.65 ਕਰੋੜ ਰੁਪਏ ਹੈ। ਤਸਕਰੀ ਕਰਨ ਵਾਲੇ ਸਿੰਡੀਕੇਟ ਵੱਲੋਂ ਵਰਤੀਆਂ ਗਈਆਂ ਹੋਰ 9 ਕਾਰਾਂ ਦੀ ਵੀ ਪਛਾਣ ਕੀਤੀ ਗਈ ਹੈ। ਜਿਸ ਨੂੰ ਪਟਨਾ ਯੂਨਿਟ ਨੇ ਅਰਰੀਆ ਦੀ ਇੱਕ ਪਾਰਕਿੰਗ ਤੋਂ ਫੜਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਸਾਮ: ਗੁਹਾਟੀ ਵਿੱਚ ਬੁੱਧਵਾਰ ਸਵੇਰੇ ਇੱਕ ਘਰ ਦੀ ਤਲਾਸ਼ੀ ਲਈ ਗਈ ਜਿਸ ਵਿੱਚ 22.74 ਕਿਲੋ ਵਜ਼ਨ ਦੇ 137 ਸੋਨੇ ਦੇ ਬਿਸਕੁਟ, 13 ਲੱਖ ਰੁਪਏ ਦੀ ਨਕਦੀ ਅਤੇ ਹੋਰ ਸਮੱਗਰੀ ਬਰਾਮਦ ਹੋਈ। ਇਸ ਦੇ ਨਾਲ ਹੀ 21 ਵਾਹਨਾਂ ਦੀਆਂ ਚਾਬੀਆਂ, 30 ਮੋਬਾਈਲ ਫ਼ੋਨ ਅਤੇ 25 ਇੰਟਰਨੈੱਟ ਡੋਂਗਲ ਜ਼ਬਤ ਕੀਤੇ ਗਏ ਹਨ। 6 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਟੀਮ ਨੂੰ ਗੁਹਾਟੀ ਦੇ ਬਾਰਪੇਟਾ ਜਾਣ ਵਾਲੇ ਵਾਹਨ ਤੋਂ 13.28 ਕਿਲੋ ਸੋਨਾ ਵੀ ਮਿਲਿਆ।

ਯੂਪੀ: ਗੋਰਖਪੁਰ ਯੂਨਿਟ ਨੇ ਗੋਰਖਪੁਰ ਵਿੱਚ ਇੱਕ ਵਾਹਨ ਦੀ ਤਲਾਸ਼ੀ ਦੌਰਾਨ 7.69 ਕਰੋੜ ਰੁਪਏ ਦੀ ਕੀਮਤ ਦਾ 11.79 ਕਿਲੋਗ੍ਰਾਮ ਬਰਾਮਦ ਕੀਤਾ ਹੈ।

(For more news apart from '61.08 kg foreign gold worth Rs 40.08 crore was recovered news in punjabi' stay tuned to Rozana Spokesman

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement