Shimla Accident News: ਡੂੰਘੀ ਖੱਡ ਵਿਚ ਡਿੱਗੀ ਬੋਲੈਰੋ ਗੱਡੀ, ਤਿੰਨ ਲੋਕਾਂ ਦੀ ਹੋਈ ਮੌਤ, ਇਕ ਜ਼ਖ਼ਮੀ
Published : Mar 14, 2024, 11:49 am IST
Updated : Mar 14, 2024, 12:04 pm IST
SHARE ARTICLE
 Car Falls into gorge in Shimla News in punjabi
Car Falls into gorge in Shimla News in punjabi

Shimla Accident News: ਗੱਡੀ ਦੇ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ

 Car Falls into gorge in Shimla News in punjabi : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ 'ਚ ਬੀਤੀ ਰਾਤ ਨੂੰ ਇਕ ਬੋਲੈਰੋ ਕੈਂਪਰ ਬੇਕਾਬੂ ਹੋ ਕੇ 300 ਮੀਟਰ ਡੂੰਘੀ ਖੱਡ 'ਚ ਡਿੱਗ ਗਿਆ। ਇਸ ਹਾਦਸੇ 'ਚ ਹੰਬਲ ਇਲਾਕੇ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦਾ ਸਿਵਲ ਹਸਪਤਾਲ ਚੌਪਾਲ ਵਿਖੇ ਇਲਾਜ ਚੱਲ ਰਿਹਾ ਹੈ। 

ਇਹ ਵੀ ਪੜ੍ਹੋ: Amritsar News: ਅਟਾਰੀ ਸਰਹੱਦ 'ਤੇ ਭਾਰਤੀ ਕਸਟਮ ਨੇ 19 ਲੱਖ ਦੇ ਕਰੀਬ ਦਾ ਸੋਨਾ ਕੀਤਾ ਜ਼ਬਤ 

ਮ੍ਰਿਤਕਾਂ ਦੀ ਪਛਾਣ ਕਮਲ ਪ੍ਰਕਾਸ਼ ਠਾਕੁਰ (44) ਵਾਸੀ ਡਿਮੋ ਪਿੰਡ, ਦੇਵ ਦੱਤ (32) ਵਾਸੀ ਸਰੇਨ, ਰਾਜੇਸ਼ ਕੁਮਾਰ (22) ਵਾਸੀ ਸਰੇਨ ਵਜੋਂ ਹੋਈ ਹੈ। ਇਸ ਦੌਰਾਨ ਜ਼ਖ਼ਮੀ ਦਿਨੇਸ਼ ਵੀ ਪਿੰਡ ਸਰੇਨ ਦਾ ਰਹਿਣ ਵਾਲਾ ਹੈ। ਕਾਰ ਨੂੰ ਕਮਲ ਪ੍ਰਕਾਸ਼ ਠਾਕੁਰ ਚਲਾ ਰਿਹਾ ਸੀ। ਡਰਾਈਵਰ ਕਮਲ ਸਮੇਤ ਇਕ ਹੋਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਨੇ ਚੌਪਾਲ ਹਸਪਤਾਲ 'ਚ ਦਮ ਤੋੜ ਦਿਤਾ।

ਇਹ ਵੀ ਪੜ੍ਹੋ: Punjab News: ਅਮਰੀਕਾ ਦਾ ਭੂਤ ਸਵਾਰ, ਨੌਜਵਾਨ ਨੇ 7 ਮਹੀਨਿਆਂ 'ਚ 5 ਵਾਰ ਲਗਾਈ ਡੌਂਕੀ, ਪਰ ਰਿਹਾ ਅਸਫਲ

ਜਾਣਕਾਰੀ ਅਨੁਸਾਰ ਕਮਲ ਪ੍ਰਕਾਸ਼, ਦੇਵ ਦੱਤ, ਰਾਜੇਸ਼ ਅਤੇ ਦਿਨੇਸ਼ ਬੀਤੀ ਰਾਤ ਬੋਲੈਰੋ ਕੈਂਪਰ ਨੰਬਰ ਐਚ.ਪੀ.63-4993 ਵਿੱਚ ਸਵਾਰ ਹੋ ਕੇ ਨੇਰਵਾ ਤੋਂ ਸਰੇਨ ਵੱਲ ਪਰਤ ਰਹੇ ਸਨ। ਸ਼ਾਮ 7:40 ਵਜੇ ਦੇ ਕਰੀਬ ਚੌਪਾਲ ਦੇ ਨਾਲ ਲੱਗਦੇ ਢਾਬੇ 'ਤੇ ਗੱਡੀ ਬੇਕਾਬੂ ਹੋ ਕੇ 300 ਮੀਟਰ ਡੂੰਘੀ ਖੱਡ 'ਚ ਜਾ ਡਿੱਗੀ। ਸਥਾਨਕ ਲੋਕਾਂ ਨੇ ਤੁਰੰਤ ਇਸ ਹਾਦਸੇ ਦੀ ਸੂਚਨਾ ਚੌਪਾਲ ਥਾਣੇ ਨੂੰ ਦਿਤੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਕੁਝ ਹੀ ਸਮੇਂ 'ਚ ਬਚਾਅ ਕਾਰਜ ਸ਼ੁਰੂ ਕਰ ਦਿਤਾ ਪਰ ਹਨੇਰਾ ਅਤੇ ਹਲਕੀ ਬਾਰਿਸ਼ ਕਾਰਨ ਬਚਾਅ 'ਚ ਮੁਸ਼ਕਲ ਆਈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਐਸਐਚਓ ਚੌਪਾਲ ਸ਼ਿਵ ਕੁਮਾਰ ਨੇ ਦੱਸਿਆ ਕਿ ਢਾਬਾ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀਆਂ ਲਾਸ਼ਾਂ ਦਾ ਅੱਜ ਚੌਪਾਲ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ। ਇਸ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

(For more news apart from 'Car Falls into gorge in Shimla News in punjabi ' stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement