ਸਿੱਖ ਜਥੇਬੰਦੀਆਂ ਅਤੇ ਡੇਰਾ ਸਿਰਸਾ ਸਮਰਥਕਾਂ 'ਚ ਟਕਰਾਅ
Published : Apr 14, 2019, 5:48 pm IST
Updated : Apr 14, 2019, 9:17 pm IST
SHARE ARTICLE
Clash between Sikh organizations and supporters of Dera Sirsa
Clash between Sikh organizations and supporters of Dera Sirsa

ਬਿਨਾਂ ਪ੍ਰਵਾਨਗੀ ਲਏ ਸੌਦਾ ਸਾਧ ਦੇ ਚੇਲਿਆਂ ਨੇ ਕੀਤੀ ਨਾਮ ਚਰਚਾ ; ਸਿੱਖ ਸੰਗਤਾਂ ਦੇ ਵਿਰੋਧ ਕਾਰਨ ਨਾਮ ਚਰਚਾ ਰੱਦ

ਬਨੂੜ : ਸੌਦਾ ਸਾਧ ਦੇ ਪੈਰੋਕਾਰਾਂ ਵਲੋਂ ਬਨੂੜ ਵਿਖੇ ਪੁਲਿਸ ਦੀ ਛਤਰ ਛਾਇਆ ਹੇਠ ਬਿਨਾਂ ਪ੍ਰਵਾਨਗੀ ਤੋਂ ਕੀਤੀ ਜਾ ਰਹੀ ਜ਼ਿਲ੍ਹਾ ਪਧਰੀ ਨਾਮ ਚਰਚਾ ਅੱਜ ਸਿੱਖ ਸੰਗਤਾਂ ਦੇ ਤਿੱਖੇ ਵਿਰੋਧ ਕਾਰਨ ਮੌਕੇ 'ਤੇ ਰੱਦ ਕਰਨੀ ਪਈ। ਪੁਲਿਸ ਦੇ ਰਵਈਏ ਕਾਰਨ ਸਿੰਘਾਂ ਨੂੰ ਨਾਮ ਚਰਚਾ ਰੱਦ ਕਰਾਉਣ ਲਈ ਦੋ ਘੰਟੇ ਬਨੂੜ ਬੈਰੀਅਰ ਉਤੇ ਜਾਮ ਲਾਉਣਾ ਪਿਆ ਤੇ ਤਣਾਅਪੂਰਨ ਸਥਿਤੀ ਵਿਚ ਚੇਲਿਆਂ ਤੇ ਸੰਗਤਾਂ ਵਿਚ ਟਕਰਾਅ ਵੀ ਹੋਇਆ, ਪਰ ਕਿਸੇ ਅਣਸੁਖਾਵੀ ਘਟਨਾ ਤੋਂ ਵਾਲ-ਵਾਲ ਬਚਾਅ ਰਿਹਾ।

Clash between Sikh organizations and supporters of Dera SirsaClash between Sikh organizations and supporters of Dera Sirsa

ਸੌਦਾ ਸਾਧ ਦੇ ਪੈਰੋਕਾਰਾਂ ਵਲੋਂ ਅੱਜ  ਵਾਰਡ ਨੰ: 1 ਹਵੇਲੀ ਬਸੀ ਵਿਖੇ ਲਾਂਡਰਾਂ ਮੁੱਖ ਮਾਰਗ ਉਤੇ ਜ਼ਿਲ੍ਹਾ ਪਧਰੀ ਨਾਮ ਚਰਚਾ ਕੀਤੀ ਜਾ ਰਹੀ ਸੀ ਜਿਸ ਦੀ ਪਿਛਲੇ ਤਿੰਨ ਦਿਨਾਂ ਤੋਂ ਤਿਆਰੀਆਂ ਚਲ ਰਹੀਆਂ ਸਨ, ਪਰ ਕਿਸੇ ਨੂੰ ਨਾਮ ਚਰਚਾ ਦੀ ਭਿਣਕ ਨਹੀਂ ਪੈਣ ਦਿਤੀ। ਦੁਪਿਹਰ 2 ਤੋਂ 4 ਵਜੇ ਤਕ ਕੀਤੀ ਜਾਣ ਵਾਲੀ ਨਾਮ ਚਰਚਾ ਲਈ ਸਵੇਰ ਤੋਂ ਸਾਧ ਦੇ ਪੈਰੋਕਾਰ ਪੁੱਜਣੇ ਸ਼ੁਰੂ ਹੋ ਗਏ ਸਨ ਤੇ 2 ਵਜੇ ਤਕ 5 ਹਜ਼ਾਰ ਤੋਂ ਵੱਧ ਚੇਲੇ ਇੱਕਠੇ ਹੋ ਗਏ ਸਨ। ਪੰਡਾਲ ਵਿਚ ਸੌਦਾ ਸਾਧ ਦੇ ਵੱਡੇ-ਵੱਡੇ ਹੋਰਡਿੰਗ ਤੇ ਬੈਨਰ ਲੱਗ ਗਏ ਜਿਸ ਦੀ ਸ਼ਹਿਰ ਵਿਚ ਚਰਚਾ ਸ਼ੁਰੂ ਹੋ ਗਈ, ਪਰ ਇਸ ਚਰਚਾ ਦੀ ਨਾ ਈਓ ਤੋਂ ਪ੍ਰਵਾਨਗੀ ਲਈ ਅਤੇ ਪੰਡਾਲ ਵਾਲੀ ਥਾਂ ਦੇ ਮਾਲਕ ਠੇਕੇਦਾਰ ਕਿਸ਼ੋਰ ਕੁਮਾਰ ਤੇ ਕੌਂਸਲਰ ਪ੍ਰੀਤੀ ਵਾਲੀਆ ਨੇ ਵੀ ਪ੍ਰਵਾਨਗੀ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ।

Clash between Sikh organizations and supporters of Dera SirsaClash between Sikh organizations and supporters of Dera Sirsa

ਸੂਚਨਾ ਮਿਲਣ 'ਤੇ ਦਮਦਮੀ ਟਕਸਾਲ ਦੇ ਜ਼ਿਲ੍ਹਾ ਜਥੇਦਾਰ ਭਾਈ ਬਰਜਿੰਦਰ ਸਿੰਘ ਪਰਵਾਨਾ ਅਤੇ ਭਾਈ ਹਰਿੰਦਰ ਸਿੰਘ ਵੀ ਮੌਕੇ ਉਤੇ ਪੁੱਜ ਗਏ। ਜਿਨ੍ਹਾਂ ਨੂੰ ਡੀਐਸਪੀ ਰਾਜਪੁਰਾ ਮਨਪ੍ਰੀਤ ਸਿੰਘ, ਐਸਐਚਓ ਬਨੂੜ ਨਿਰਮਲ ਸਿੰਘ, ਐਸਐਚਓ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਪੰਡਾਲ ਤੋਂ 100 ਗਜ ਦੂਰ ਬਨੂੜ ਬੈਰੀਅਰ ਚੌਕ ਉਤੇ ਰੋਕ ਲਿਆ। ਪੁਲਿਸ ਦੇ ਇਸ ਰਵਈਏ ਕਾਰਨ ਉਨ੍ਹਾਂ ਫ਼ੋਨ ਰਾਹੀਂ ਸਿੱਧਾ ਪ੍ਰਸਾਰਣ ਕਰ ਦਿਤਾ ਤੇ ਬੈਰੀਅਰ 'ਤੇ ਇੱਕਠੇ ਹੋਣ ਦੀ ਅਪੀਲ ਕੀਤੀ ਜਿਸ ਕਾਰਨ ਆਲੇ-ਦੁਆਲੇ ਦੇ ਪਿੰਡਾਂ ਤੋਂ ਸਿੱਖ ਸੰਗਤਾਂ ਵੀ ਵੱਡੀ ਗਿਣਤੀ ਵਿਚ ਬੈਰੀਅਰ ਚੌਕ ਉਤੇ ਪੁੱਜ ਗਈਆਂ। ਉਦੋਂ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਦਮਦਮੀ ਟਕਸਾਲ ਦੇ ਆਗੂਆਂ ਨੇ ਵਾਰ-ਵਾਰ ਨਾਮ ਚਰਚਾ ਰੱਦ ਕਰਨ ਦੀ ਕੀਤੀਆਂ ਬੇਨਤੀਆਂ ਨੂੰ ਅਣਗੋਲਿਆਂ ਕਰਦਿਆਂ ਪੁਲਿਸ ਨੇ ਚੌਕ ਵਲ ਆਉਂਦੀ ਸਾਧ ਦੇ ਚੇਲਿਆਂ ਨੂੰ ਸੁਰੱਖਿਆ ਪੰਡਾਲ ਵਿਚ ਜਾਣ ਲਈ ਮਦਦ ਕਰਨ ਲੱਗੇ। ਸਿੱਖ ਸੰਗਤਾਂ ਨੇ ਸੜਕ ਉਤੇ ਜਾਮ ਲਾ ਦਿਤਾ ਤੇ ਨਾਮ ਚਰਚਾ ਖ਼ੁਦ ਬੰਦ ਕਰਾਉਣ ਲਈ ਅੱਧੇ ਘੰਟੇ ਦਾ ਅਲਟੀਮੇਟਮ ਦੇ ਦਿਤਾ। ਲਾਂਡਰਾਂ-ਅੰਬਾਲਾ ਤੇ ਚੰਡੀਗੜ੍ਹ ਵਲ ਜਾਣ ਵਾਲੀ ਟਰੈਫ਼ਿਕ ਪ੍ਰਭਾਵਤ ਰਹੀ। 

Clash between Sikh organizations and supporters of Dera SirsaClash between Sikh organizations and supporters of Dera Sirsa

ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਬਨੂੜ ਸਮੇਤ ਰਾਜਪੁਰਾ, ਘਨੌਰ ਥਾਣਿਆਂ ਦੀ ਪੁਲਿਸ ਮੌਕੇ 'ਤੇ ਸੱਦ ਲਈ। ਸ਼ਹਿਰ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ ਅਤੇ ਪਟਿਆਲਾ ਤੋਂ ਐਸਪੀ (ਲਾਅ ਐਂਡ ਆਰਡਰ) ਸਤਵੀਰ ਸਿੰਘ ਅਟਵਾਲ, ਐਸਪੀ ਹਰਮੀਤ ਸਿੰਘ ਹੁੰਦਲ (ਟਰੈਫ਼ਿਕ), ਡੀਐਸਪੀ ਦਿਹਾਤੀ ਅਜੈਪਾਲ ਸਿੰਘ ਸਮੇਤ ਐਸਡੀਐਮ ਮੁਹਾਲੀ ਜਗਦੀਪ ਸਿੰਘ ਸਹਿਗਲ ਤੇ ਤਹਿਸੀਲਦਾਰ ਮੁਹਾਲੀ ਹਰਪਾਲ ਸਿੰਘ ਵੀ ਮੌਕੇ ਉਤੇ ਪੁੱਜ ਗਏ। ਅਲਟੀਮੇਟਮ ਦਾ ਸਮਾਂ ਖ਼ਤਮ ਹੋਣ 'ਤੇ ਸਿੱਖ ਸੰਗਤਾਂ ਨੇ ਸੌਦਾ ਸਾਧ ਦੇ ਚੇਲਿਆਂ ਨੂੰ ਪੰਡਾਲ ਵਿਚ ਜਾਣ ਤੋਂ ਰੋਕਣ ਲਈ ਜਦੋਂ ਅੱਗੇ ਵਧੇ, ਸਾਧ ਤੇ ਸਾਧਣੀਆਂ ਇਧਰ-ਉਧਰ ਨੂੰ ਭੱਜ ਨਿਕਲੇ ਤੇ ਕੁੱਝ ਵਿਚ ਟਕਰਾਅ ਹੋ ਗਿਆ ਜਿਸ ਨੂੰ ਪੁਲਿਸ ਨੇ ਵੱਡੀ ਮੁਸ਼ੱਕਤ ਨਾਲ ਕਾਬੂ ਹੇਠ ਲਿਆਂਦਾ।

Clash between Sikh organizations and supporters of Dera SirsaClash between Sikh organizations and supporters of Dera Sirsa

ਸਮੇਂ ਅਨੁਸਾਰ ਜਦੋਂ 2 ਵਜੇ ਨਾਮ ਚਰਚਾ ਸ਼ੁਰੂ ਹੋ ਹੋਈ ਤਾਂ ਐਸਪੀ ਹਰਮੀਤ ਸਿੰਘ ਨੇ ਲਾਊਡ ਸਪੀਕਰ ਬੰਦ ਕਰਵਾ ਦਿਤਾ ਤੇ ਤੁਰਤ ਤਣਾਅ ਨੂੰ ਭਾਂਪਦਿਆਂ ਨਾਮ ਚਰਚਾ ਰੱਦ ਕਰਵਾ ਦਿਤੀ। ਐਸਪੀ ਹਰਮੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਨਾਮ ਚਰਚਾ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਉਨ੍ਹਾਂ ਨੂੰ ਕਾਨੂੰਨ ਦੀ ਵਿਵਸਥਾ ਠੀਕ ਰੱਖਣ ਲਈ ਇਥੇ ਲਾਇਆ ਗਿਆ। ਐਸਐਸਓ ਬਨੂੜ ਨਿਰਮਲ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ, ਪਰ ਉਹ ਸਵੇਰੇ ਪੰਡਾਲ ਤੋਂ ਬਾਹਰ ਪੁਲਿਸ ਨੂੰ ਹਦਾਇਤ ਕਰਦੇ ਵੇਖੇ ਗਏ।

Clash between Sikh organizations and supporters of Dera SirsaClash between Sikh organizations and supporters of Dera Sirsa

ਐਸਡੀਐਮ ਮੁਹਾਲੀ ਜਗਦੀਪ ਸਿੰਘ ਸਹਿਗਲ ਨੇ ਦਸਿਆ ਕਿ ਉਨ੍ਹਾਂ ਨੂੰ 13 ਅਪ੍ਰੈਲ ਸ਼ਾਮ ਨੂੰ ਸੂਚਨਾ ਮਿਲੀ ਸੀ ਤੇ ਉਦੋਂ ਤੋਂ ਹੀ ਨਜ਼ਰ ਰੱਖੀ ਜਾ ਰਹੀ ਸੀ, ਪਰ ਉਨ੍ਹਾਂ ਵੀ ਨਾਮ ਚਰਚਾ ਦੀ ਪ੍ਰਵਾਨਗੀ ਤੋਂ ਅਣਗਿਆਨਤਾ ਪ੍ਰਗਟਾਈ। ਜਦੋ ਉਨ੍ਹਾਂ ਦਾ ਧਿਆਨ ਮਾਹੌਲ ਵਲ ਦੁਆਇਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਨਾਜ਼ੁਕ ਸੀ ਜਿਸ ਕਾਰਨ ਰੱਦ ਕਰਾਉਣ ਵਿਚੋਂ ਦੇਰ ਹੋਈ।  45 ਮੈਂਬਰੀ ਕਮੇਟੀ ਦੇ ਮੈਂਬਰ ਤੇ ਮੁੱਖ ਪ੍ਰਬੰਧਕ ਹਰਮਿੰਦਰ ਸਿੰਘ ਨੇ ਦਸਿਆ ਕਿ ਨਾਮ ਚਰਚਾ ਦੀ ਪ੍ਰਵਾਨਗੀ ਲਈ ਹੋਈ ਹੈ ਅਤੇ ਅਪ੍ਰੈਲ ਮਹੀਨੇ ਨੂੰ ਡੇਰਾ ਸੌਦਾ ਦੇ ਸਥਾਪਨਾ ਦਿਵਸ ਵਲੋਂ ਮਨਾਇਆ ਜਾ ਰਿਹਾ ਹੈ। ਉਸ ਤਹਿਤ ਅੱਜ ਇਥੇ ਜ਼ਿਲ੍ਹਾ ਪਧਰੀ ਨਾਮ ਚਰਚਾ ਕੀਤੀ ਜਾਣੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement