ਸੌਦਾ ਸਾਧ ਨੂੰ ਮਾਫ਼ੀ ਦੇਣ ਲਈ ਬਾਦਲਾਂ ਨੇ ‘ਜਥੇਦਾਰਾਂ’ ਨੂੰ ਅਪਣੀ ਰਿਹਾਇਸ਼ ’ਤੇ ਕੀਤਾ ਤਲਬ!
Published : Apr 14, 2021, 12:02 am IST
Updated : Apr 14, 2021, 12:02 am IST
SHARE ARTICLE
image
image

ਸੌਦਾ ਸਾਧ ਨੂੰ ਮਾਫ਼ੀ ਦੇਣ ਲਈ ਬਾਦਲਾਂ ਨੇ ‘ਜਥੇਦਾਰਾਂ’ ਨੂੰ ਅਪਣੀ ਰਿਹਾਇਸ਼ ’ਤੇ ਕੀਤਾ ਤਲਬ!

ਸਵਾਮੀ ਅਗਨੀਵੇਸ਼ ਵਲੋਂ 2007 ਵਿਚ ਲਿਆਂਦੀ ਪੁਰਾਣੀ ਚਿੱਠੀ ਦੀ ਗ਼ਲਤ ਵਰਤੋਂ

ਕੋਟਕਪੂਰਾ, 13 ਅਪ੍ਰੈਲ (ਗੁਰਿੰਦਰ ਸਿੰਘ): ਬੇਅਦਬੀ ਕਾਂਡ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਸੀਆਂ ਅਤਿਆਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਵਲੋਂ ਅਦਾਲਤ ਵਿਚ ਪੇਸ਼ ਕੀਤੇ ਚਲਾਨ ਰਿਪੋਰਟਾਂ ਮੁਤਾਬਕ ਮਹਿਜ 15 ਦਿਨਾਂ ਵਿਚ ਪੰਜਾਬ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਲਗਾਤਾਰ 15 ਥਾਵਾਂ ’ਤੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸਮੇਤ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀਬਾਰੀ ਤੋਂ ਬਾਅਦ ਇੰਟੈਲੀਜੈਂਸ ਚੀਫ਼ ਦੀ ਬਦਲੀ, ਜੂਨੀਅਰ ਅਫ਼ਸਰ ਦੀ ਤੈਨਾਤੀ ਅਤੇ ਉਪਰੋਕਤ ਬੇਅਦਬੀ ਦੀਆਂ ਘਟਨਾਵਾਂ ਵਿਚਕਾਰ ਸਾਂਝ ਸਪੱਸ਼ਟ ਕਰਦੀ ਹੈ ਕਿ ਇਹ ਸੁਖਬੀਰ ਸਿੰਘ ਬਾਦਲ, ਡੀਜੀਪੀ ਸੁਮੇਧ ਸਿੰਘ ਸੈਣੀ, ਸੌਦਾ ਸਾਧ ਅਤੇ ਹੋਰਨਾ ਦੁਆਰਾ ਬਣਾਈ ਗਈ ਯੋਜਨਾ ਅਨੁਸਾਰ ਹੋਇਆ। 
ਮਿਤੀ 24 ਸਤੰਬਰ 2015 ਨੂੰ ਸੌਦਾ ਸਾਧ ਨੂੰ ਤਖ਼ਤਾਂ ਦੇ ਜਥੇਦਾਰਾਂ ਵਲੋਂ ਦਿਤੀ ਗਈ ਮਾਫ਼ੀ, 16 ਅਕਤੂਬਰ ਨੂੰ ਮਾਫ਼ੀ ਰੱਦ ਕਰਨ ਦਾ ਫ਼ੈਸਲਾ ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਕਰਨ ਦੀਆਂ ਘਟਨਾਵਾਂ ਵੀ ਖ਼ਾਸ ਧਿਆਨ ਮੰਗਦੀਆਂ ਹਨ। ਚਲਾਨ ਰਿਪੋਰਟ ਦੇ ਪੰਨਾ ਨੰਬਰ 45 ਮੁਤਾਬਕ 24 ਸਤੰਬਰ 2015 ਦੇ ਤਖ਼ਤਾਂ ਦੇ ਜਥੇਦਾਰਾਂ ਦੇ ਗੁਰਮਤੇ ਅਨੁਸਾਰ ਸੌਦਾ ਸਾਧ ਵਲੋਂ ਅਪਣੇ ਪ੍ਰਤੀਨਿਧੀਆਂ ਜ਼ਰੀਏ ਇਕ ਮਾਫ਼ੀ ਅਤੇ ਸਫ਼ਾਈ ਦੀ ਚਿੱਠੀ ਭੇਜੀ ਗਈ ਸੀ, ਜਦੋਂ ਐਸਆਈਟੀ ਨੇ ਐਸਜੀਪੀਸੀ ਨੂੰ ਸੌਦਾ ਸਾਧ ਦੀ ਮਾਫ਼ੀ ਮੰਗਣ ਵਾਲੀ ਚਿੱਠੀ ਦੀ ਕਾਪੀ ਦੇਣ ਲਈ ਬੇਨਤੀ ਕੀਤੀ ਤਾਂ ਸ਼੍ਰੋਮਣੀ ਕਮੇਟੀ ਨੇ ਉਕਤ ਕਾਪੀ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ। 
ਚਲਾਨ ਰੀਪੋਰਟ ਮੁਤਾਬਕ ਤਰਲੋਚਨ ਸਿੰਘ ਸਾਬਕਾ ਐਮ.ਪੀ. ਅਤੇ ਸਾਬਕਾ ਚੇਅਰਪਰਸਨ ਘੱਟ ਗਿਣਤੀ ਕਮਿਸ਼ਨ ਭਾਰਤ ਦਾ 24-03-2018 ਨੂੰ ਪ੍ਰੈੱਸ ਦੇ ਇਕ ਹਿੱਸੇ ਵਿਚ ਛਪਿਆ ਬਿਆਨ, ਜਿਸ ਵਿਚ ਉਹ ਕਹਿ ਰਹੇ ਹਨ ਕਿ ਸੌਦਾ ਸਾਧ ਵਲੋਂ ਪਿੰਡ ਸਲਾਬਤਪੁਰਾ ਵਿਖੇ 2007 ਵਿਚ ਗੁਰੂ ਜੀ ਦਾ ਸਵਾਂਗ ਰਚਾਉਣ ਤੋਂ ਬਾਅਦ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਭਵਨ ਨਵੀਂ ਦਿੱਲੀ ਵਿਖੇ ਬੁਲਾਈ ਗਈ ਮੀਟਿੰਗ ਵਿਚ ਉਹ ਖ਼ੁਦ ਵੀ ਹਾਜ਼ਰ ਸੀ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਵੱਖ-ਵੱਖ ਧਾਰਮਕ ਮੁਖੀਆਂ ਦਾ ਇਕ ਵਫ਼ਦ ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਮੰਗਣ ਲਈ ਮਨਾਉਣ ਵਾਸਤੇ ਭੇਜਿਆ ਜਾਵੇ। ਸਵਾਮੀ ਅਗਨੀਵੇਸ਼ ਅਤੇ ਚਾਰ ਹੋਰ ਨੂੰ ਉਕਤ ਵਫ਼ਦ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਗਈ। ਤਰਲੋਚਨ ਸਿੰਘ ਮੁਤਾਬਕ ਉਸ ਨੇ ਇਕ ਚਿੱਠੀ ਲਿਖੀ, ਡੇਰਾ ਸਿਰਸਾ ਵਿਖੇ ਗਏ ਤੇ ਸੌਦਾ ਸਾਧ ਦੇ ਉਸ ਚਿੱਠੀ ਉੱਪਰ ਦਸਤਖ਼ਤ ਕਰਵਾਉਣ ਵਿਚ ਕਾਮਯਾਬ ਹੋ ਗਏ। 
ਉਨ੍ਹਾਂ ਉਕਤ ਚਿੱਠੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਸੌਂਪ ਦਿਤੀ ਪਰ ਇਹ ਸਵੀਕਾਰ ਨਾ ਕੀਤੀ ਗਈ। ਤਰਲੋਚਨ ਸਿੰਘ ਮੁਤਾਬਕ ਆਰੀਆ ਸਮਾਜੀ ਲੀਡਰ ਸਵਾਮੀ ਅਗਨੀਵੇਸ਼ ਰਾਹੀਂ 2007 ਵਿਚ ਸੌਦਾ ਸਾਧ ਤੋਂ ਲਿਆਂਦੀ ਪੁਰਾਣੀ ਚਿੱਠੀ ਦੇ ਆਧਾਰ ’ਤੇ ਤਖ਼ਤਾਂ ਦੇ ਜਥੇਦਾਰਾਂ ਨੇ 24 ਸਤੰਬਰ 2015 ਨੂੰ ਸੌਦਾ ਸਾਧ ਨੂੰ ਮਾਫ਼ ਕਰ ਦਿਤਾ। ਗਿਆਨੀ ਇਕਬਾਲ ਸਿੰਘ ਪਟਨਾ ਮੁਤਾਬਕ ਤਰਲੋਚਨ ਸਿੰਘ ਵਲੋਂ ਖ਼ੁਦ ਤਿਆਰ ਕੀਤੀ ਗਈ ਚਿੱਠੀ ਵਿਚ ‘ਮਾਫ਼ੀ’ ਸ਼ਬਦ ਨੂੰ ਬਾਅਦ ਵਿਚ ਸ਼ਾਮਲ ਕੀਤਾ ਗਿਆ। ਐਸਆਈਟੀ ਨੂੰ ਦਿਤੇ ਬਿਆਨਾ ਵਿਚ ਗਿਆਨੀ ਇਕਬਾਲ ਸਿੰਘ ਪਟਨਾ ਨੇ ਮੰਨਿਆ ਕਿ ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ 24 ਸਤੰਬਰ 2015 ਦੇ ਗੁਰਮਤੇ ਅਤੇ 16 ਅਕਤੂਬਰ 2015 ਨੂੰ ਕੀਤੀ ਸੋਧ ਉੱਪਰ ਵੀ ਉਸ ਦੇ ਦਸਤਖ਼ਤ ਹਨ। 
ਗਿਆਨੀ ਇਕਬਾਲ ਸਿੰਘ ਮੁਤਾਬਕ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਲਗਾਤਾਰ ਦਬਾਅ ਕਾਰਨ ਸੌਦਾ ਸਾਧ ਨੂੰ ਮਾਫ਼ੀ ਦਿਤੀ ਗਈ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਸੌਦਾ ਸਾਧ ਨੂੰ ਮਾਫ਼ੀ ਦੇਣ ਸਬੰਧੀ ਤਖ਼ਤਾਂ ਦੇ ਜਥੇਦਾਰਾਂ ’ਤੇ ਗਿਆਨੀ ਗੁਰਬਚਨ ਸਿੰਘ ਰਾਹੀਂ ਦਬਾਅ ਬਣਾਇਆ। ਗਿਆਨੀ ਇਕਬਾਲ ਸਿੰਘ ਨੇ ਦਸਿਆ ਕਿ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਗੁਰਮੁੱਖ ਸਿੰਘ ਸਮੇਤ ਤਿੰਨ ਜਥੇਦਾਰਾਂ ਨੂੰ ਇਸ ਸਬੰਧ ਵਿਚ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਵੀ ਮਾਫ਼ੀ ਦੇਣ ਲਈ ਜ਼ੋਰ ਪਾਉਣ ਵਾਸਤੇ ਬੁਲਾਇਆ ਗਿਆ। ਇਸ ਦੀ ਪ੍ਰੋੜਤਾ ਗਿਆਨੀ ਗੁਰਮੁਖ ਸਿੰਘ ਨੇ ਖ਼ੁਦ ਇਕ ਟੀ.ਵੀ. ਚੈਨਲ ਏਬੀਪੀ ਸਾਂਝਾ ਨਾਲ ਹੋਈ ਇੰਟਰਵਿਊ ਵਿਚ ਕੀਤੀ।

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement