ਪੰਜਾਬ ’ਚ ਭਾਜਪਾ ਦੀ ਸਥਿਤੀ, ‘ਨਾ ਖ਼ੁਦਾ ਹੀ ਮਿਲਾ ਨਾ ਵਿਸਾਲ ਏ ਸਨਮ’ ਵਾਲੀ 
Published : Apr 14, 2021, 9:50 am IST
Updated : Apr 14, 2021, 9:50 am IST
SHARE ARTICLE
BJP Punjab
BJP Punjab

ਪੰਜਾਬ ਭਾਜਪਾ ਦੀ ਮੌਜੂਦਾ ਟੀਮ ਤੋਂ ਨਾਰਾਜ਼ ਆਗੂਆਂ ਨੂੰ ਕੇਂਦਰੀ ਆਗੂਆਂ ਨੇ ਮੀਟਿੰਗ ਲਈ ਬੁਲਾਇਆ

ਲੁਧਿਆਣਾ (ਪ੍ਰਮੋਦ ਕੌਸ਼ਲ): ਕਿਸਾਨ ਅੰਦੋਲਨ ਕਰ ਕੇ ਪਹਿਲਾਂ ਤੋਂ ਹੀ ਮੁਸੀਬਤਾਂ ਵਿਚ ਫਸੀ ਪੰਜਾਬ ਭਾਜਪਾ ਨੂੰ ਹੁਣ ਉਸ ਦੇ ਅੰਦਰਲੇ ਘਮਸਾਨ ਨੇ ਦੁਹਰਾ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਹੈ। ਪੰਜਾਬ ਭਾਜਪਾ ਦੇ ਹਾਲਾਤ ‘ਨਾ ਖ਼ੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ’ ਵਾਲੇ ਹੁੰਦੇ ਨਜ਼ਰ ਆ ਰਹੇ ਹਨ। ਜੀ ਹਾਂ, ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਭਾਜਪਾ ਦੇ ਜੋ ਹਾਲਾਤ ਬਣੇ ਹਨ ਉਨ੍ਹਾਂ ਤੋਂ ਨਾ ਸਿਰਫ਼ ਕੇਂਦਰੀ ਲੀਡਰਸ਼ਿਪ ਪ੍ਰੇਸ਼ਾਨ ਹੈ ਸਗੋਂ ਪੰਜਾਬ ਭਾਜਪਾ ਦੇ ਅੰਦਰੂਨੀ ਹਾਲਾਤ ਕੀ ਹਨ ਅਤੇ ਧੜੇਬੰਦੀ ਕਿਸ ਹੱਕ ਤਕ ਭਾਜਪਾ ਵਿਚ ਹਾਵੀ ਹੈ, ਉਸ ਦਾ ਸਾਫ਼ ਪਤਾ ਲੱਗਣ ਲੱਗ ਪਿਆ ਹੈ। 

Farmers ProtestFarmers Protest

ਉਧਰ, ਪੰਜਾਬ ਭਾਜਪਾ ਦੀ ਮੌਜੂਦਾ ਟੀਮ ਤੋਂ ਨਾਰਾਜ਼ ਆਗੂਆਂ ਨੂੰ ਕੇਂਦਰੀ ਆਗੂਆਂ ਨੇ ਮੀਟਿੰਗ ਲਈ ਬੁਲਾਇਆ ਹੈ। ਇਹ ਹੁਣ ਤਕ ਦਾ ਸੱਭ ਤੋਂ ਵੱਡਾ ਅਪਡੇਟ ਦਸਿਆ ਜਾ ਰਿਹਾ ਹੈ ਜਿਸ ਨਾਲ ਪੰਜਾਬ ਭਾਜਪਾ ਦੀ ਮੌਜੂਦਾ ਟੀਮ ਦੀਆਂ ਮੁਸ਼ਕਲਾਂ ਦਾ ਵਧਣਾ ਤੈਅ ਹੈ। 

ਲੁਧਿਆਣਾ ਤੋਂ ਭਾਜਪਾ ਦੇ ਕਈ ਅਹੁਦਿਆਂ ਤੇ ਕੰਮ ਕਰ ਚੁੱਕੇ ਸੰਦੀਪ ਕਪੂਰ ਨੇ ਹੁਣ ਭਾਜਪਾ ਆਗੂਆਂ ਤੇ ਮੌਜੂਦਾ ਪੰਜਾਬ ਭਾਜਪਾ ਦੀ ਟੀਮ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜਾ ਕੀਤਾ ਹੈ। ਬਕੌਲ ਸੰਦੀਪ ਕਪੂਰ, ਪੰਜਾਬ ਭਾਜਪਾ ਦੀ ਮੌਜੂਦਾ ਟੀਮ ਸਿਰਫ਼ ਚਾਟੂਕਾਰਾਂ ਦੀ ਟੀਮ ਬਣ ਕੇ ਰਹਿ ਗਈ ਹੈ ਜਿਸ ਨੇ ਪੰਜਾਬ ਵਿਚ ਭਾਜਪਾ ਦਾ ਹਾਲ ਬਦ ਤੋਂ ਬਦਤਰ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੀ ਮੌਜੂਦਾ ਟੀਮ ਕੋਲ ਨਾ ਤਾਂ ਕੋਈ ਵਿਜ਼ਨ ਹੈ ਤੇ ਨਾ ਹੀ ਕੋਈ ਵਿਚਾਰ ਤੇ ਇਹੋ ਕਾਰਨ ਹੈ ਕਿ ਪੰਜਾਬ ਵਿਚ ਭਾਜਪਾ ਹਾਸ਼ੀਏ ’ਤੇ ਆ ਖੜੀ ਹੋਈ ਹੈ। 

BJP to organise press conferences and 'chaupals' in all districtsBJP 

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਪ੍ਰਤੀ ਮੌਜੂਦਾ ਭਾਜਪਾ ਦੀ ਟੀਮ ਜੇਕਰ ਕੇਂਦਰੀ ਲੀਡਰਸ਼ਿਪ ਮੁਹਰੇ ਅੜ ਕੇ ਖੜ੍ਹਦੀ ਤਾਂ ਇਹ ਹਾਲਾਤ ਨਹੀਂ ਸੀ ਹੋਣੇ ਕਿਉਂਕਿ ਪੰਜਾਬ ਨੂੰ ਪੰਜਾਬੀਆਂ ਨੇ ਚਲਾਉਣਾ ਹੈ ਕਿਸੇ ਹੋਰ ਨੇ ਨਹੀਂ। ਉਨ੍ਹਾਂ ਕਿ ਕਿਹਾ ਕਿ ਪੰਜਾਬ ਵਿਚ ਜੇਕਰ ਨਵਜੋਤ ਸਿੱਧੂ ਭਾਜਪਾ ਦੇ ਨਾਲ ਹੁੰਦਾ ਤਾਂ ਪਾਰਟੀ ਦਾ ਗ੍ਰਾਫ਼ ਹੀ ਕੁੱਝ ਹੋਰ ਹੋਣਾ ਸੀ ਪਰ ਅਜਿਹਾ ਇਸ ਲਈ ਨਹੀਂ ਹੋਇਆ ਕਿਉਂਕਿ ਭਾਜਪਾ ਦੇ ਕੁੱਝ ਆਗੂਆਂ ਨੇ ਅਕਾਲੀਆਂ ਦੀਆਂ ਗੱਡੀਆਂ ਵਿਚ ਝੂਟੇ ਲੈਣ ਨੂੰ ਅਹਿਮੀਅਤ ਦਿਤੀ ਤੇ ਉਨ੍ਹਾਂ ਝੂਟਿਆਂ ਦਾ ਹੀ ਅਸਰ ਹੈ ਕਿ ਭਾਜਪਾ ਪੰਜਾਬ ਵਿਚ ਖਾਸ ਤੌਰ ਉਤੇ ਪੰਜਾਬ ਦੇ ਪਿੰਡਾਂ ਵਿਚ ਲੱਭਦੀ ਹੀ ਨਹੀਂ ਪਈ ਕਿਉਂਕਿ ਅਕਾਲੀਆਂ ਨੇ ਭਾਜਪਾ ਨੂੰ ਪਿੰਡਾਂ ਤਕ ਪਹੁੰਚਣ ਹੀ ਨਹੀਂ ਦਿਤਾ ਤੇ ਇਸ ਵਿਚ ਅਕਾਲੀਆਂ ਦਾ ਨਹੀਂ ਭਾਜਪਾ ਲੀਡਰਸ਼ਿਪ ਦਾ ਕਸੂਰ ਹੈ। 

 Navjot Singh SidhuNavjot Singh Sidhu

ਸੰਦੀਪ ਕਪੂਰ ਨੇ ਕਿਹਾ ਕਿ ਭਾਜਪਾ ਵਿਚ ਪਾਰਟੀ ਵਿਧਾਨ ਦੀਆਂ ਧੱਜੀਆਂ ਰੱਜ ਕੇ ਉੜਾਈਆਂ ਜਾ ਰਹੀਆਂ ਹਨ। ਉਨ੍ਹਾਂ ਲੁਧਿਆਣਾ ਦੇ ਇਕ ਹਲਕੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਹਲਕੇ ਵਿਚ ਇਕ ਧਨਾਡ ਵਿਅਕਤੀ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਤੇ ਸ਼ਾਮਲ ਕਰਵਾਉਣ ਲਈ ਪਾਰਟੀ ਪ੍ਰਧਾਨ ਆਪ ਲੁਧਿਆਣਾ ਪਹੁੰਚੇ। ਉਕਤ ਆਗੂ ਧਨ-ਬਲ ਦੇ ਜ਼ੋਰ ਉਤੇ ਬੋਰਡਾਂ ਦੀ ਸਿਆਸਤ ਕਰ ਰਿਹਾ ਹੈ ਤੇ ਜੇਕਰ ਅਜਿਹੇ ਬੋਰਡ ਪਾਰਟੀ ਦੇ ਕਿਸੇ ਹੋਰ ਆਗੂ ਵਲੋਂ ਬਗ਼ੈਰ ਸੀਨੀਅਰ ਆਗੂਆਂ ਦੀ ਫ਼ੋਟੋ ਤੋਂ ਲਵਾਏ ਜਾਂਦੇ ਤਾਂ ਪਾਰਟੀ ਪ੍ਰਧਾਨ ਨੇ ‘ਡਾਂਗ’ ਚੁੱਕ ਕੇ ਉਨਾਂ ਮਗਰ ਪੈ ਜਾਣਾ ਸੀ ਪਰ ਇਸ ਮਾਮਲੇ ਵਿਚ ਅਜਿਹਾ ਨਹੀਂ। ਖੁਲ੍ਹੀ ਛੁਟ ਹੈ ਜੋ ਮਰਜ਼ੀ ਕਰੋ।

BJP leadersPM Modi and Amit Shah

ਉਨ੍ਹਾ ਪੰਜਾਬ ਭਾਜਪਾ ਦੇ ਇਕ ਜਨਰਲ ਸਕੱਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਉਸ ਇਕ ਵਿਅਕਤੀ ਨੂੰ ਹੀ ਹਟਾ ਦਿਤਾ ਜਾਵੇ ਤਾਂ ਪੰਜਾਬ ਵਿਚ ਭਾਜਪਾ ਦੀ ਦਸ਼ਾ ਅਤੇ ਦਿਸ਼ਾ ਹੀ ਹੋਰ ਹੋ ਜਾਵੇਗੀ। ਭਾਜਪਾ ਆਗੂ ਰਾਜੀਵ ਕਤਨਾ ਦੇ ਮੁੱਦੇ ਉਤੇ ਬੋਲਦਿਆਂ ਸੰਦੀਪ ਕਪੂਰ ਨੇ ਕਿਹਾ ਕਿ ਕਤਨਾ ਵਰਗੇ ਮਿਹਨਤੀ ਆਗੂ ਨੂੰ ਪਾਰਟੀ ਵਿਚੋਂ ਕੱਢਣਾ ‘ਗਊ ਹਤਿਆ’ ਕਰਨ ਵਰਗਾ ਹੈ ਅਤੇ ਜਿਹੜੇ ਆਗੂਆਂ ਲਈ ਕਤਨਾ ਨੇ ਸਟੈਂਡ ਲਿਆ ਸੀ ਉਹ ਆਗੂ ਵੀ ਚੁੱਪ ਵੱਟ ਕੇ ਬੈਠ ਗਏ ਪਰ ਕੋਈ ਨਾ ਬਾਰੀ ਤੇ ਫਿਰ ਉਨ੍ਹਾਂ ਵੀ ਆਉਣੀ ਹੀ ਹੈ। 

Sandeep KapoorSandeep Kapoor

ਜ਼ਿਕਰਯੋਗ ਹੈ ਕਿ ਭਾਜਪਾ ਦੇ ਕਈ ਸਿੱਖ ਚਿਹਰਿਆਂ ਨੇ ਜਿਥੇ ਭਾਜਪਾ ਤੋਂ ਕਿਨਾਰਾ ਕਰ ਲਿਆ ਹੈ ਉਥੇ ਹੀ ਅਜਿਹੇ ਭਾਜਪਾ ਆਗੂ ਵੀ ਹਨ ਜਿਹੜੇ ਕਿਸਾਨਾਂ ਦੇ ਹੱਕ ਵਿਚ ਖੁਲ ਕੇ ਬੋਲ ਰਹੇ ਹਨ ਤੇ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਰਿਹਾ ਹੈ। ਲੁਧਿਆਣਾ ਇਨ੍ਹਾਂ ਸਾਰੀਆਂ ਗੱਲਾਂ ਦਾ ਹੁਣ ਕੇਂਦਰ ਬਣਦਾ ਜਾ ਰਿਹਾ ਹੈ। ਬਣੇ ਵੀ ਕਿਉਂ ਨਾ? ਭਾਜਪਾ ਦੀ ਮੌਜੂਦਾ ਪੰਜਾਬ ਦੀ ਟੀਮ ਵਿਚ ਲੁਧਿਆਣਾ ਦੇ ਕੁੱਝ ਆਗੂਆਂ ਦੀ ‘ਤੂਤੀ’ ਜੋ ਬੋਲਦੀ ਹੈ।

BJP LeadershipBJP Leadership

ਲੁਧਿਆਣਾ ਦੇ ਕੁੱਝ ਆਗੂਆਂ ਤੇ ਟਿੱਪਣੀ ਕਰਦਿਆਂ ਸੰਦੀਪ ਕਪੂਰ ਨੇ ਕਿਹਾ ਕਿ ਉਕਤ ਆਗੂ ਆਪੋ ਅਪਣੇ ਬੂਥ ਤਕ ਨਹੀਂ ਜਿੱਤ ਸਕਦੇ ਅਤੇ ਗੱਲਾਂ ਇਉਂ ਕਰਦੇ ਨੇ ਜਿਵੇਂ ਭਾਜਪਾ ਦੀ ਰਜਿਸਟ੍ਰੀ ਹੀ ਉਨ੍ਹਾਂ ਨੇ ਕਰਵਾ ਲਈ ਹੋਵੇ। ਪੰਜਾਬ ਭਾਜਪਾ ਦੀ ਮੌਜੂਦਾ ਟੀਮ ਤੋਂ ਨਾਰਾਜ਼ ਆਗੂਆਂ ਨੂੰ ਕੇਂਦਰੀ ਆਗੂਆਂ ਨੇ ਮੀਟਿੰਗ ਲਈ ਬੁਲਾਇਆ ਹੈ, ਇਹ ਗੱਲ ਵੀ ਸੰਦੀਪ ਕਪੂਰ ਵਲੋਂ ਕਹੀ ਗਈ ਹੈ। ਬਹਿਰਹਾਲ, ਵਿਧਾਨ ਸਭਾ ਚੋਣਾਂ ਲਾਗੇ ਹਨ ਅਤੇ ਭਾਜਪਾ ਦੇ ਹਾਲਾਤ ਪੰਜਾਬ ਵਿਚ ਕੀ ਨੇ ਇਹ ਵੀ ਕਿਸੇ ਤੋਂ ਲੁਕੀ ਛਿਪੀ ਗੱਲ ਨਹੀਂ ਹੈ। ਅਜਿਹੇ ਹਾਲਾਤਾਂ ਵਿਚ ਭਾਜਪਾ ਆਗੂਆਂ ਦਾ ਅਜਿਹਾ ਵਿਰੋਧ ਪਾਰਟੀ ਲਈ ਹੋਰ ਵੀ ਮੁਸ਼ਕਲਾਂ ਦਾ ਦੌਰ ਲੈ ਕੇ ਆਵੇਗਾ ਇਹ ਗੱਲ ਵੀ ਪੱਕੀ ਹੈ। ਭਾਜਪਾ ਇਸ ਸੱਭ ਤੋਂ ਕਿਵੇਂ ਨਿਜਾਤ ਪਾਵੇਗੀ ਇਹ ਦੇਖਣ ਵਾਲੀ ਗੱਲ ਰਹੇਗੀ।

ਉਧਰ, ਮੰਗਲਵਾਰ ਨੂੰ ਬਰਨਾਲਾ ਵਿਚ ਭਾਜਪਾ ਦੇ ਕਈ ਆਗੂਆਂ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ। ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੇ ਸਾਰੇ ਆਗੂਆਂ ਦਾ ਪਾਰਟੀ ਵਿਚ ਸਵਾਗਤ ਕੀਤਾ। ਸ਼ਾਮਲ ਹੋਣ ਵਾਲੇ ਆਗੂਆਂ ਵਿਚ ਕੌਂਸਲਰ ਨਰਿੰਦਰ ਗਰਗ ਨੀਟਾ, ਭਾਜਪਾ ਮੰਡਲ ਪ੍ਰਧਾਨ ਯਸ਼ਪਾਲ ਗਰਗ, ਬੀ.ਸੀ ਸੈਲ ਦੇ ਪ੍ਰਧਾਨ ਹਰਮਨ ਸਿੰਘ, ਯੁਵਾ ਮੋਰਚਾ ਦੇ ਸਾਬਕਾ ਪ੍ਰਧਾਨ ਡਿੰਪਲ ਕਾਂਸਲ, ਭਾਜਪਾ ਮੰਡਲ ਦੇ ਸਾਬਕਾ ਜਨਰਲ ਸਕੱਤਰ ਰਾਕੇਸ਼ ਗੋਇਲ ਤੇ ਹੋਰ ਮੌਜੂਦ ਰਹੇ। 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਪ੍ਰਮੋਦ ਕੌਸ਼ਲ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement