Kapurthala News: ਕਪੂਰਥਲਾ ਦੀ ਲੜਕੀ ਮਸਕਟ ’ਚ ਮਨੁੱਖੀ ਤਸਕਰੀ ਦਾ ਹੋਈ ਸ਼ਿਕਾਰ

By : BALJINDERK

Published : Apr 14, 2024, 4:29 pm IST
Updated : Apr 14, 2024, 4:30 pm IST
SHARE ARTICLE
 ਰਾਜ ਸਭਾ ਮੈਂਬਰ ਨੂੰ ਪਰਵਾਰਕ ਮੈਂਬਰ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ
ਰਾਜ ਸਭਾ ਮੈਂਬਰ ਨੂੰ ਪਰਵਾਰਕ ਮੈਂਬਰ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ

Kapurthala News: ਰਾਜ ਸਭਾ ਮੈਂਬਰ ਨੂੰ ਪਰਵਾਰਕ ਮੈਂਬਰ ਮਿਲੇ, ਭਾਰਤ ਵਾਪਸੀ ਦੀ ਮੰਗ 

Kapurthala News: ਪਿਛਲੇ ਦੋ ਮਹੀਨਿਆਂ ਤੋਂ ਮਸਕਟ ਵਿਚ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਈ ਇੱਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਧੀ ਰਾਜਵਿੰਦਰ ਕੌਰ ਦੀ ਦੇਸ਼ ਵਾਪਸੀ ਦੀ ਮੰਗ ਕੀਤੀ ਹੈ। ਪਿੰਡ ਬੀੜ ਬਲੋਕੀ ਦੀ ਰਹਿਣ ਵਾਲੀ ਲੜਕੀ ਦੇ ਪਰਵਾਰਕ ਮੈਂਬਰਾਂ ਦੇ ਨਾਲ ਔਰਤ ਜਾਗ੍ਰਿਤੀ ਮੰਚ ਦੀਆਂ ਮਹਿਲਾ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ। ਸੰਤ ਸੀਚੇਵਾਲ ਨੇ ਪੀੜਤ ਪਰਿਵਾਰ ਦੀਆਂ ਮੁਸ਼ਕਿਲਾਂ ਸੁਣਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਲੜਕੀ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕਰਨਗੇ। 

ਇਹ ਵੀ ਪੜੋ:PropTiger news : ਜਨਵਰੀ-ਮਾਰਚ ਤਿਮਾਹੀ ’ਚ ਕੁੱਲ ਵਿਕਰੀ ’ਚ ਸਸਤੇ ਮਕਾਨਾਂ ਦੀ ਹਿੱਸੇਦਾਰੀ ਘਟ ਕੇ 22 ਫੀਸਦੀ ਰਹਿ ਗਈ: ਰਿਪੋਰਟ

ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਅਨੀਤਾ ਸੰਧੂ ਨੇ ਦੱਸਿਆ ਕਿ ਬੀਤੀ 14 ਫਰਵਰੀ ਨੂੰ ਪਿੰਡ ਬੀੜ ਬਲੋਕੀ ਦੀ ਵਿਧਵਾ ਪਰਮਜੀਤ ਨੂੰ ਉਸ ਦੀ ਲੜਕੀ ਰਾਜਵਿੰਦਰ ਕੌਰ ਨੂੰ ਦੁਬਈ ’ਚ ਚੰਗੀ ਨੌਕਰੀ ਦਿਵਾਉਣ ਦੇ ਬਹਾਨੇ , ਉਮਰਵਾਲ ਬਿੱਲ ਦੀ ਰਹਿਣ ਵਾਲੀ ਪੂਜਾ ਨੇ ਵਰਗਲਾ ਕੇ ਲੈ ਗਈ ਸੀ। ਉਸਦੀ ਧੀ ਨੂੰ ਦੁਬਈ ਅਤੇ ਬਾਅਦ ਵਿੱਚ ਮੈਂ ਮਸਕਟ ਲੈ ਗਏ। ਵਿਦੇਸ਼ ਭੇਜੀ ਗਈ ਰਾਜਵਿੰਦਰ ਕੌਰ ਦਾ ਉਸ ਸਮੇਂ ਤੋਂ ਪਰਵਾਰ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਸੀ। ਅਚਾਨਕ ਇੱਕ ਦਿਨ ਰਾਜਵਿੰਦਰ ਕੌਰ ਦਾ ਉਸ ਦੀ ਭੈਣ ਕੋਲ ਫੋਨ ਆਇਆ ਕਿ ਉਸ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਸ ਨੇ ਆਪਣੇ ਸਰੀਰ ’ਤੇ ਨਿਸ਼ਾਨਾਂ ਦੀ ਫੋਟੋ ਭੇਜ ਕੇ ਦੱਸਿਆ ਕਿ ਉਸ ਨੂੰ ਜ਼ਬਰਦਸਤੀ ਉਸ ਦੀ ਮਰਜ਼ੀ ਦੇ ਵਿਰੁੱਧ ਰੱਖਿਆ ਗਿਆ ਸੀ।

ਇਹ ਵੀ ਪੜੋ: Bahraich News : ਭੈਣ ਦਾ ਫੌਹੜਾ ਮਾਰ ਕੇ ਕੀਤਾ ਕਤਲ, ਨਾਲ ਹੀ ਦੂਜੇ ਪਾਸੇ ਭਰਾ ਦੀ ਲਟਕਦੀ ਮਿਲੀ ਲਾਸ਼

ਜਦੋਂ ਪਰਵਾਰ ਨੇ ਪਿੰਡ ਬੀੜ ਬਲੋਕੀ ਦੀ ਪੰਚਾਇਤ ਸਮੇਤ ਪੂਜਾ ਨਾਂ ਦੀ ਔਰਤ ਨਾਲ ਸੰਪਰਕ ਕੀਤਾ ਤਾਂ ਉਸ ਨੇ 2 ਲੱਖ ਰੁਪਏ ਅਤੇ ਟਿਕਟ ਦੇ ਖਰਚੇ ਦੀ ਮੰਗ ਕਰਦਿਆਂ ਕਿਹਾ ਕਿ ਪੈਸੇ ਦੇਣ ਤੇ ਹੀ ਵਾਪਸ ਆ ਸਕਦੀ ਹੈ। ਇਸ ਤੋਂ ਬਾਅਦ ਪਰਵਾਰ ਨੇ ਸੰਤ ਸੀਚੇਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸਾਰਾ ਦੁੱਖ ਬਿਆਨ ਕੀਤਾ। ਸੰਸਦ ਮੈਂਬਰ ਸੰਤ ਸੀਚੇਵਾਲ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਤੋਂ ਜਲਦੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨਗੇ ਅਤੇ ਰਾਜਵਿੰਦਰ ਕੌਰ ਨੂੰ ਉਸ ਦੇ ਦੇਸ਼ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਗੇ।

ਇਹ ਵੀ ਪੜੋ:Ludhiana News: ਲੁਧਿਆਣਾ ’ਚ ਗੁਰਦੁਆਰਾ ਸਾਹਿਬ ’ਚ ਬੇਅਦਬੀ ਦਾ ਦੋਸ਼ੀ ਫੜਿਆ

ਇਸ ਮੌਕੇ ਉਨ੍ਹਾਂ ਨਾਲ ਜਾਗ੍ਰਿਤੀ ਮੰਚ ਦੀ ਆਗੂ ਅਨੀਤਾ ਸੰਧੂ, ਸੁਰਜੀਤ ਕੌਰ ਮਾਨ, ਪੀੜਤ ਲੜਕੀ ਦੀ ਮਾਤਾ ਪਰਮਜੀਤ ਕੌਰ, ਕੁਲਦੀਪ ਕੌਰ ਉੱਚਾ ਬੋਹੜਵਾਲਾ, ਕੁਲਵੰਤ ਕੌਰ ਮੇਵਾ ਸਿੰਘ, ਕ੍ਰਿਸ਼ਨਾ, ਰਾਜਵਿੰਦਰ ਆਦਿ ਤੋਂ ਇਲਾਵਾ ਹੋਰ ਹਾਜ਼ਰ ਸਨ।

ਇਹ ਵੀ ਪੜੋ:Punjab Weather Update:ਪੰਜਾਬ ’ਚ ਬਦਲਿਆ ਮੌਸਮ, ਸਵੇਰ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

(For more news apart from  girl from Kapurthala became victim human trafficking in Muscat News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement