Bahraich News : ਭੈਣ ਦਾ ਫੌਹੜਾ ਮਾਰ ਕੇ ਕੀਤਾ ਕਤਲ, ਨਾਲ ਹੀ ਦੂਜੇ ਪਾਸੇ ਭਰਾ ਦੀ ਲਟਕਦੀ ਮਿਲੀ ਲਾਸ਼

By : BALJINDERK

Published : Apr 14, 2024, 2:29 pm IST
Updated : Apr 15, 2024, 8:46 am IST
SHARE ARTICLE
ਇਸ ਦਰੱਖਤ 'ਤੇ ਲੜਕੇ ਦੀ ਲਾਸ਼ ਲਟਕਦੀ ਮਿਲੀ
ਇਸ ਦਰੱਖਤ 'ਤੇ ਲੜਕੇ ਦੀ ਲਾਸ਼ ਲਟਕਦੀ ਮਿਲੀ

 Bahraich News : ਮਾਂ, ਵੱਡਾ ਭਰਾ ਤੇ ਭਰਜਾਈ ਘਰੋਂ ਫਰਾਰ, ਲੜਕੀ 8 ਦਿਨ ਪਹਿਲਾਂ ਆਪਣੇ ਪ੍ਰੇਮੀ ਨਾਲ ਹੋ ਗਈ ਸੀ ਫ਼ਰਾਰ

Bahraich News : ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਬਹਿਰਾਇਚ ’ਚ ਇਕ 15 ਸਾਲਾ ਲੜਕੀ ਨੂੰ ਉਸ ਦੇ ਹੀ ਘਰ ’ਚ ਫੌਹੜੇ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ। ਉਸ ਦੀ ਪਿੱਠ ਅਤੇ ਗਰਦਨ ’ਤੇ ਡੂੰਘੇ ਜ਼ਖ਼ਮ ਦੇ ਨਿਸ਼ਾਨ ਸਨ। ਘਰ ਦੇ ਵਿਹੜੇ ਵਿੱਚ ਖੂਨ ਨਾਲ ਲੱਥਪੱਥ ਇੱਕ ਫੌਹੜਾ ਪਿਆ ਸੀ। ਉਸੇ ਸਮੇਂ ਭਰਾ ਦੀ ਲਾਸ਼ ਘਰ ਤੋਂ 200 ਮੀਟਰ ਦੀ ਦੂਰੀ ’ਤੇ ਦਰੱਖਤ ਨਾਲ ਲਟਕਦੀ ਮਿਲੀ।  ਸ਼ਨੀਵਾਰ ਰਾਤ 10:20 ਵਜੇ ਜਦੋਂ ਪਿੰਡ ਦੇ ਚੌਕੀਦਾਰ ਦਾ ਲੜਕਾ ਲੜਕੀ ਦੇ ਘਰ ਦੇ ਕੋਲੋਂ ਲੰਘ ਰਿਹਾ ਸੀ ਤਾਂ ਉਸ ਨੇ ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ। ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਲੜਕੀ ਖੂਨ ਨਾਲ ਲੱਥਪੱਥ ਪਈ ਸੀ। ਜਦਕਿ ਉਸਦਾ ਭਰਾ ਮੁਨਸ਼ੀ ਲਾਲ ਘਰੋਂ ਲਾਪਤਾ ਸੀ।

ਇਹ ਵੀ ਪੜੋ:Ludhiana News: ਲੁਧਿਆਣਾ ’ਚ ਗੁਰਦੁਆਰਾ ਸਾਹਿਬ ’ਚ ਬੇਅਦਬੀ ਦਾ ਦੋਸ਼ੀ ਫੜਿਆ 

ਜਦੋਂ ਪਿੰਡ ਵਾਸੀਆਂ ਨੇ ਭਰਾ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਦੀ ਲਾਸ਼ ਦਰਖੱਤ ਨਾਲ ਲਟਕਦੀ ਮਿਲੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। ਇਹ ਘਟਨਾ ਖੈਰੀਘਾਟ ਥਾਣਾ ਖੇਤਰ ਦੇ ਥਲੀਆ ਦੇ ਮਾਜਰਾ ਬਦਵਾਪੁਰ ਪਿੰਡ ਦੀ ਹੈ। ਭੈਣ-ਭਰਾ ਵੱਖਰੇ ਘਰਾਂ ਵਿਚ ਰਹਿੰਦੇ ਸਨ, ਜਦੋਂ ਕਿ ਉਨ੍ਹਾਂ ਦੀ ਮਾਂ, ਭਰਾ ਅਤੇ ਭਰਜਾਈ ਵੱਖਰੇ ਘਰਾਂ ਵਿੱਚ ਰਹਿੰਦੇ ਸਨ। ਲੜਕੀ ਘਰ ਵਿੱਚ ਸਭ ਤੋਂ ਛੋਟੀ ਸੀ। ਘਟਨਾ ਤੋਂ ਬਾਅਦ ਮਾਂ, ਵੱਡਾ ਭਰਾ ਅਤੇ ਭਰਜਾਈ ਫ਼ਰਾਰ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਭੈਣ-ਭਰਾ ਮਾਂ ਤੇ ਵੱਡੇ ਭਰਾ ਨਾਲ ਨਹੀਂ ਬਣਦੀ ਸੀ। ਜਦੋਂ ਕਿ ਉਸ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ।

ਇਹ ਵੀ ਪੜੋ:Punjab Weather Update:ਪੰਜਾਬ ’ਚ ਬਦਲਿਆ ਮੌਸਮ, ਸਵੇਰ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ 

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਸੰਜੇ ਕੁਮਾਰ ਸਿੰਘ ਪੁਲਿਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਇਸ ਦੌਰਾਨ ਰਾਤ 12 ਵਜੇ SP ਵਰਿੰਦਾ ਸ਼ੁਕਲਾ ਵੀ ਮੌਕੇ ’ਤੇ ਪਹੁੰਚ ਗਏ। ਮਾਮਲੇ ਦੀ ਜਾਂਚ ਕੀਤੀ। ਸੰਜੇ ਕੁਮਾਰ ਸਿੰਘ ਨੇ ਦੱਸਿਆ ਕਿ ਚੌਕੀਦਾਰ ਦੇ ਲੜਕੇ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਭਰਾ-ਭੈਣ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਲੱਗਦਾ ਹੈ ਕਿ ਆਪਸੀ ਝਗੜੇ ਕਾਰਨ ਭਰਾ ਨੇ ਪਹਿਲਾਂ ਭੈਣ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ। ਹਾਲਾਂਕਿ ਮਾਂ, ਭਰਾ ਅਤੇ ਭਰਜਾਈ ਕਿਉਂ ਫਰਾਰ ਹਨ? ਇਹ ਇੱਕ ਵੱਡਾ ਸਵਾਲ ਹੈ। ਅਸਲ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

ਇਹ ਵੀ ਪੜੋ:High court News: ਹੁਣ ਹਾਈ ਕੋਰਟ ’ਚ ਰੋਜ਼ਾਨਾ ਹੋਵੇਗੀ ਸੁਣਵਾਈ, ਪੈਨਸ਼ਨ ਸੰਬੰਧੀ ਲਾਭਾਂ ਬਾਰੇ ਕੀ ਬੋਲੀ ਹਾਈਕੋਰਟ?

ਘਟਨਾ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੜਕੀ ਦਾ ਕਿਸੇ ਲੜਕੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। 27 ਮਾਰਚ ਨੂੰ ਲੜਕੀ ਉਸ ਨੂੰ ਲੈ ਕੇ ਘਰੋਂ ਭੱਜ ਗਈ ਸੀ। 8 ਦਿਨਾਂ ਬਾਅਦ ਘਰ ਵਾਪਸ ਆ ਗਈ। ਹਾਲਾਂਕਿ ਫਿਲਹਾਲ ਉਸਦਾ ਪ੍ਰੇਮੀ ਜੇਲ੍ਹ ’ਚ ਹੈ। ਸ਼ਾਇਦ ਇਸੇ ਬੇਇੱਜ਼ਤੀ ਕਾਰਨ ਭਰਾ ਨੇ ਪਹਿਲਾਂ ਆਪਣੀ ਭੈਣ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਇੰਚਾਰਜ ਸੰਜੇ ਕੁਮਾਰ ਸਿੰਘ ਨੇ ਦੱਸਿਆ ਕਿ ਮੁਨਸ਼ੀਲਾਲ ਅਤੇ ਸ਼ਿਆਮਾ ਦੇਵੀ ਦੀ ਮੌਤ ਤੋਂ ਬਾਅਦ ਘਰ ਬਿਲਕੁਲ ਖਾਲੀ ਹੈ। ਘਟਨਾ ਨੂੰ ਲੈ ਕੇ ਪਿੰਡ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਮਾਂ, ਭਰਾ ਅਤੇ ਭਰਜਾਈ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਜੋ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇ।

ਇਹ ਵੀ ਪੜੋ:Haryana News : ਰੋਹਤਕ ਤੋਂ ਰਾਸ਼ਟਰੀ ਮੁੱਕੇਬਾਜ਼ ਰਜਤ ਕਲੀਰਾਮਨ ਹੋਇਆ ਲਾਪਤਾ 

(For more news apart from Murder of the girl, brother's body found hanging tree 200 meters away News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh News: clears last slum: About 500 hutments face bulldozers in Sector 38 | Slum Demolition

30 Sep 2025 3:18 PM

Chandigarh MC meeting Hungama News : councillors tear pages from meeting minutes | AAP Vs Congress

30 Sep 2025 3:18 PM

For Rajvir Jawanda's long life,Gursikh brother brought Parsaad offering from Amritsar Darbar Sahib

29 Sep 2025 3:22 PM

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM
Advertisement