Rampura Phul News : 7 ਸਾਲਾ ਵਿਦਿਆਰਥੀ ਮਾਹਿਤ ਸਿੰਗਲਾ ਨੇ 100 ਦੇਸ਼ਾਂ ਦੇ ਨਾਮ 49 ਸੈਕਿੰਡ ਵਿੱਚ ਕ੍ਰਮਵਾਰ ਸੁਣਾਕੇ ਬਣਾਇਆ ਨਵਾਂ ਰਿਕਾਰਡ 

By : BALJINDERK

Published : Apr 14, 2025, 8:26 pm IST
Updated : Apr 14, 2025, 8:26 pm IST
SHARE ARTICLE
 ਵਿਦਿਆਰਥੀ ਮਾਹਿਤ ਸਿੰਗਲਾ ਨੂੰ  ਮੈਡਮ ਅਵਨੀਤ ਕੌਰ ਸਿੱਧੂ ਸਨਮਾਨਤ ਕਰਦੇ ਹੋਏ
ਵਿਦਿਆਰਥੀ ਮਾਹਿਤ ਸਿੰਗਲਾ ਨੂੰ  ਮੈਡਮ ਅਵਨੀਤ ਕੌਰ ਸਿੱਧੂ ਸਨਮਾਨਤ ਕਰਦੇ ਹੋਏ

Rampura Phul News : ਅਵਨੀਤ ਕੌਰ ਸਿੱਧੂ ਏਆਈਜੀ ਨੇ ਕੀਤਾ ਸਨਮਾਨਿਤ  

Rampura Phul News in Punjabi : ਇੱਥੋਂ ਦੇ 7 ਸਾਲਾ ਸਕੂਲੀ ਵਿਦਿਆਰਥੀ ਮਾਹਿਤ ਸਿੰਗਲਾ  ਆਪਣੀ ਵਿਲੱਖਣ ਪ੍ਰਾਪਤੀ ਕਰਕੇ ਚਰਚਾ ਵਿਚ ਹੈ। ਵਿਦਿਆਰਥੀ ਨੇ ਆਪਣੀ ਯਾਦਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ 100 ਦੇਸ਼ਾਂ ਦੇ ਨਾਮ ਕ੍ਰਮਵਾਰ ਯਾਦ ਕਰਕੇ ਉਨ੍ਹਾਂ ਨੂੰ ਸਿਰਫ 49 ਸੈਕੰਡ ਵਿੱਚ ਮੂੰਹ ਜੁਬਾਨੀ ਸੁਣਾ ਕੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ ।

ਵਿਦਿਆਰਥੀ ਨੂੰ ਤਿਆਰੀ ਕਰਵਾਉਣ ਵਾਲੇ ਸਾਰਪ ਬ੍ਰੇਨਸ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਸਥਾਨਕ ਮਾਊਟ ਲਿਟਰਾ ਜੀ ਸਕੂਲ ਵਿੱਚ ਦੂਸਰੀ ਕਲਾਸ ਦੇ ਵਿਦਿਆਰਥੀ ਮਾਹਿਤ ਸਿੰਗਲਾ ਸਪੁੱਤਰ ਹਰਸ਼ੁਲ ਸਿੰਗਲਾ ਨੇ ਅਬੈਕਸ ਸਿੱਖਿਆ ਦੇ ਨਾਲ ਆਪਣੇ ਦਿਮਾਗ ਦੀ ਇਕਾਗਰਤਾ ਅਤੇ ਯਾਦਸ਼ਕਤੀ ਨੂੰ ਵਧਾ ਕੇ ਇਸ ਰਿਕਾਰਡ ਦੀ ਤਿਆਰੀ ਕੀਤੀ । ਇੰਡੀਆ ਬੁੱਕ ਆਫ ਰਿਕਾਰਡਸ ਨੇ ਮਾਹਿਤ ਦੇ ਇਸ ਨਵੇ ਰਿਕਾਰਡ ਨੂੰ ਮਾਨਤਾ ਦਿੰਦੇ ਹੋਏ ਉਸਨੂੰ ਸਰਟੀਫਿਕੇਟ ਅਤੇ ਮੈਡਲ ਦਿੱਤਾ ਹੈ । ਮਾਹਿਤ ਦੇ ਦਾਦਾ ਪ੍ਰਮੋਦ ਸਿੰਗਲਾ ਨੇ  ਰਿਕਾਰਡ ਦੀ ਤਿਆਰੀ ਕਰਵਾਉਣ ਵਿੱਚ ਸ਼ਾਰਪ ਬ੍ਰੇਨਸ ਸੰਸਥਾ ਦੇ ਕੋਚ ਰੰਜੀਵ ਗੋਇਲ ਅਤੇ ਮੈਡਮ ਪੂਜਾ ਗੋਇਲ  ਦਾ ਧੰਨਵਾਦ ਕੀਤਾ ਹੈ। 

ਜੋਨਲ ਸੀਆਈਡੀ ਵਿੰਗ ਬਠਿੰਡਾ ਦੇ ਸਹਾਇਕ ਇੰਸਪੈਟਕਰ ਜਰਨਲ ਮੈਡਮ ਅਵਨੀਤ ਕੌਰ ਸਿੱਧੂ ਨੇ ਮਾਹਿਤ ਨੂੰ ਇਸ ਰਿਕਾਰਡ ਬਨਾਉਣ ਤੇ ਉਚੇਚੇ ਤੌਰ ਤੇ ਸਨਮਾਨਤ ਕਰਦਿਆਂ ਖੂਬ ਪ੍ਰਸ਼ੰਸਾ ਕੀਤੀ।

(For more news apart from7-year-old student Mahit Singla sets new record by reciting names 100 countries in sequence in 49 seconds News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement